HOME ਨੈਤਿਕ ਸਿੱਖਿਆ ਇਮਤਿਹਾਨ 22 ਅਗਸਤ ਨੂੰ

ਨੈਤਿਕ ਸਿੱਖਿਆ ਇਮਤਿਹਾਨ 22 ਅਗਸਤ ਨੂੰ

2
ਕੈਪਸ਼ਨ: ਨੈਤਿਕ ਸਿੱਖਿਆ ਇਮਤਿਹਾਨ ਬਾਰੇ ਨਵਪ੍ਰੀਤ ਸਿੰਘ, ਜਗਜੀਤ ਸਿੰਘ ਗਣੇਸ਼ੁਪੁਰ ਅਤੇ ਡਾ. ਅਰਬਿੰਦ ਸਿੰਘ ਧੂਤ ਅਤੇ ਹੋਰ ਜਾਣਕਾਰੀ ਦਿੰਦੇ ਹੋਏ। ਫੋਟੋ ਅਜਮੇਰ ਦੀਵਾਨਾ
ਹੁਸ਼ਿਆਰਪੁਰ   (ਸਮਾਜ ਵੀਕਲੀ)   ( ਤਰਸੇਮ ਦੀਵਾਨਾ )  ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਜ਼ੋਨ ਹੁਸ਼ਿਆਰਪੁਰ ਦੀ ਇੱਕ ਅਹਿਮ ਮੀਟਿੰਗ ਜ਼ੋਨ ਦੇ ਮੁੱਖ ਦਫ਼ਤਰ ਆਸ ਕਿਰਨ ਨਸ਼ਾ ਛੁਡਾਊ ਕੇਂਦਰ ਟਾਂਡਾ ਬਾਈਪਾਸ ਹੁਸ਼ਿਆਰਪੁਰ ਵਿਖੇ ਹੋਈ ਜਿਸ ਵਿੱਚ ਨੈਤਿਕ ਸਿੱਖਿਆ ਇਮਤਿਹਾਨ ਸਬੰਧਤ ਤਿਆਰੀਆਂ ਦੀ ਸਮੀਖਿਆ ਕੀਤੀ ਗਈ। ਇਸ ਸਮੇਂ ਜੋਨਲ ਪ੍ਰਧਾਨ ਨਵਪ੍ਰੀਤ ਸਿੰਘ ਅਤੇ ਸਕੱਤਰ ਜਗਜੀਤ ਸਿੰਘ ਗਣੇਸ਼ਪੁਰ ਨੇ ਇਕ ਸਾਂਝੇ ਬਿਆਨ ਵਿੱਚ ਜਾਣਕਾਰੀ ਦਿੱਤੀ ਕਿ ਇਸ ਵਾਰ ਸਲਾਨਾ ਇਮਤਿਹਾਨ 22 ਅਗਸਤ ਨੂੰ ਕਰਵਾਇਆ ਜਾ ਰਿਹਾ ਹੈ ਤੇ ਇਸ ਵਾਰ ਦਾ ਇਮਤਿਹਾਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾਂ ਸ਼ਹੀਦੀ ਦਿਵਸ ਨੂੰ ਸਮਰਪਿਤ ਹੈ। ਇਹ ਇਮਤਿਹਾਨ ਜਿਸ ਨੂੰ ਪਹਿਲਾਂ( ਪਹਿਲੀ ਤੋਂ ਪੰਜਵੀ), ਦੂਜਾ( ਛੇਵੀਂ ਤੋਂ ਅੱਠਵੀਂ) ਅਤੇ ਤੀਜਾ (ਨੋਵੀਂ ਤੋਂ ਬਾਰਵੀਂ) ਦਰਜਾ ਹੇਠ ਲਿਆ ਜਾਵੇਗਾ ਅਤੇ ਜ਼ੋਨ ਪੱਧਰ ਉਪਰ ਮੈਰਿਟ ਤੇ ਆਉਣ ਵਾਲੇ ਵਿਦਿਆਰਥੀਆਂ ਨੂੰ ਨਗਦ ਇਨਾਮ ਵੀ ਦਿੱਤੇ ਜਾਣਗੇ। ਇਛੁੱਕ ਸਕੂਲ ਆਪਣੇ ਵਿਦਿਆਰਥੀਆਂ ਦੀ 10 ਜੁਲਾਈ ਤੱਕ ਰਜਿਸਟ੍ਰੇਸ਼ਨ ਕਰਵਾ ਸਕਦੇ ਹਨ। ਇਸ ਸਮੇਂ ਵਧੀਕ ਸਕੱਤਰ ਡਾ. ਅਰਬਿੰਦ ਸਿੰਘ ਧੂਤ ਜੀ ਨੇ ਦੱਸਿਆ ਕਿ ਸਟੱਡੀ ਸਰਕਲ ਪਿਛਲੇ ਪੰਜ ਦਹਾਕਿਆਂ ਤੋਂ ਅਕਾਦਮੀ ਖੇਤਰ ਵਿੱਚ ਕਾਰਜਸ਼ੀਲ ਹੈ ਅਤੇ ਨੈਤਿਕ ਸਿੱਖਿਆ ਇਮਤਿਹਾਨ ਵਿਦਿਆਰਥੀਆਂ ਵਿੱਚ ਨੈਤਿਕ ਕਦਰਾਂ-ਕੀਮਤਾਂ, ਸਕਾਰਾਤਮਕ ਸੋਚ, ਭਵਿੱਖ ਦੀ ਚੁਣੋਤੀਆਂ ਅਤੇ ਅਮੀਰ ਵਿਰਸੇ ਨੂੰ ਮੁੜ ਸੁਰਜੀਤ ਕਰਨ ਦੇ ਟੀਚੇ ਨੂੰ ਰੱਖ ਕੇ ਹੀ ਤਿਆਰ ਕੀਤਾ ਜਾਂਦਾ ਹੈ ਤਾਂ ਜੋ ਵਿਦਿਆਰਥੀ ਇੱਕ ਆਦਰਸ਼ ਸਮਾਜ ਦੀ ਸਿਰਜਣਾ ਵਿੱਚ ਆਪਣਾ ਸਾਕਾਰਾਤਮਕ ਯੋਗਦਾਨ ਪਾ ਸਕਣ। ਇਸ ਮੌਕੇ ਹੋਰਨਾ ਤੋਂ ਇਲਾਵਾ ਹਰਵਿੰਦਰ ਸਿੰਘ ਨੰਗਲ ਈਛਰ ਇੰਚਾਰਜ ਆਸ ਕਿਰਨ ਨਸ਼ਾ ਛਡਾਊ ਕੇਂਦਰ, ਪ੍ਰਿੰ: ਰੁਪਿੰਦਰਜੋਤ ਸਿੰਘ ਮਾਹਿਲਪੁਰ ਖੇਤਰ, ਡਾ. ਜਸਵਿੰਦਰ ਸਿੰਘ ਡੋਗਰਾ, ਰਮਨਦੀਪ ਸਿੰਘ ਆਦਿ ਮੈਂਬਰ ਹਾਜ਼ਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleBHUMI ADHIKAR ANDOLAN
Next articleਸ਼੍ਰੋਮਣੀ ਅਕਾਲੀ ਦਲ ਬਾਦਲ ਵੱਲੋਂ ਲਾਲੀ ਬਾਜਵਾ ਦੀ ਕੀਤੀ ਗਈ ਨਿਯੁਕਤੀ ਨਾਲ ਪਾਰਟੀ ਵਰਕਰਾਂ ਦਾ ਮਾਣ ਵਧਿਆ ਹੈ : ਬਰਿੰਦਰ ਸਿੰਘ ਪਰਮਾਰ