HOME ਸ਼੍ਰੋਮਣੀ ਅਕਾਲੀ ਦਲ ਬਾਦਲ ਵੱਲੋਂ ਲਾਲੀ ਬਾਜਵਾ ਦੀ ਕੀਤੀ ਗਈ ਨਿਯੁਕਤੀ...

ਸ਼੍ਰੋਮਣੀ ਅਕਾਲੀ ਦਲ ਬਾਦਲ ਵੱਲੋਂ ਲਾਲੀ ਬਾਜਵਾ ਦੀ ਕੀਤੀ ਗਈ ਨਿਯੁਕਤੀ ਨਾਲ ਪਾਰਟੀ ਵਰਕਰਾਂ ਦਾ ਮਾਣ ਵਧਿਆ ਹੈ : ਬਰਿੰਦਰ ਸਿੰਘ ਪਰਮਾਰ

2
ਫੋਟੋ ਅਜਮੇਰ ਦੀਵਾਨਾ

ਹੁਸ਼ਿਆਰਪੁਰ  (ਸਮਾਜ ਵੀਕਲੀ)  ( ਤਰਸੇਮ ਦੀਵਾਨਾ ) ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋ ਐਲਾਨੀ ਗਈ ਵਰਕਿੰਗ ਮੈਂਬਰਾ ਦੀ ਸੂਚੀ ਵਿੱਚ ਹਲਕਾ ਇੰਚਾਰਜ ਹੁਸ਼ਿਆਰਪੁਰ ਸਰਦਾਰ ਜਤਿੰਦਰ ਸਿੰਘ ਲਾਲੀ ਬਾਜਵਾ ਨੂੰ ਵਰਕਿੰਗ ਕਮੇਟੀ ਮੈਂਬਰ ਬਣਾਏ ਜਾਣ ਤੇ ਸੀਨੀਅਰ ਮੀਤ ਪ੍ਰਧਾਨ ਬਰਿੰਦਰ ਸਿੰਘ ਪਰਮਾਰ ਵਲੋ ਵਿਸ਼ੇਸ਼ ਸਨਮਾਨ ਕੀਤਾ ਗਿਆ । ਇਸ ਮੌਕੇ ਬਰਿੰਦਰ ਪਰਮਾਰ ਨੇ ਕਿਹਾ ਕਿ ਜਤਿੰਦਰ ਸਿੰਘ ਲਾਲੀ ਬਾਜਵਾ ਪਿਛਲੇ ਲੰਬੇ ਸਮੇ ਤੋ ਵੱਖ ਵੱਖ ਅਹੁਦਿਆਂ ਤੇ ਹੁੰਦਿਆ ਪੂਰੀ ਤਨ ਦੇਹੀ ਨਾਲ ਪਾਰਟੀ ਦੀ ਸੇਵਾ ਕਰ ਰਹੇ ਹਨ ਅਤੇ ਉੱਨਾਂ ਹਮੇਸ਼ਾ ਪਾਰਟੀ ਦੀ ਚੜਦੀ ਕਲਾ ਲਈ ਦਿਨ ਰਾਤ ਇੱਕ ਕੀਤਾ ਹੈ । ਪਾਰਟੀ ਹਾਈ ਕਮਾਂਡ ਵਲੋ ਉਹਨਾਂ ਦੀਆ ਸੇਵਾਵਾ ਨੂੰ ਦੇਖਦਿਆ ਉਹਨਾਂ ਨੂੰ ਪਾਰਟੀ ਵਲੋ ਦਿੱਤੀ ਗਈ ਨਵੀਂ ਜਿੰਮੇਵਾਰੀ ਦਾ ਸਮੂਹ ਜਿਲਾ ਜਥੇਬੰਦੀ ਸਵਾਗਤ ਕਰਦੀ ਹੈ। ਇਸ ਨਿਯੁਕਤੀ ਨਾਲ ਜਿੱਥੇ ਜਿਲਾ ਪਾਰਟੀ ਵਰਕਰਾਂ ਦਾ ਮਾਣ ਵਧਿਆ ਹੈ ਉਥੇ ਹੀ ਵਰਕਰਾਂ ਚ ਨਵਾ ਜੋਸ਼ ਦੇਖਿਆ ਜਾ ਰਿਹਾ ਹੈ । ਪਰਮਾਰ ਨੇ ਕਿਹਾ ਜਤਿੰਦਰ ਸਿੰਘ ਲਾਲੀ ਬਾਜਵਾ ਮੈਂਬਰ ਵਰਕਿੰਗ ਕਮੇਟੀ ਅਤੇ ਲਖਵਿੰਦਰ ਸਿੰਘ ਗਿਲਜੀਆਂ ਮੈਂਬਰ ਵਰਕਿੰਗ ਕਮੇਟੀ ਜਿਲਾ ਪ੍ਰਧਾਨ ਦੀ ਅਗਵਾਈ ਚ ਘਰ ਘਰ ਜਾ ਕੇ ਲੋਕਾਂ ਨੂੰ ਪਾਰਟੀ ਨਾਲ ਜੋੜਿਆ ਜਾਵੇ ਗਾ। ਇਸ ਮੌਕੇ ਹੋਰਨਾਂ ਤੋਹ ਇਲਾਵਾ ਸਰਬਜੀਤ ਸਿੰਘ ਬਡਵਾਲ, ਹਰਜਾਪ ਸਿੰਘ ਮੱਖਣ, ਹਰਭਜਨ ਸਿੰਘ ਧਾਲੀਵਾਲ, ਕੁਲਦੀਪ ਸਿੰਘ ਬੱਬੂ ਬਜਵਾੜਾ, ਗੁਰਪ੍ਰੀਤ ਸਿੰਘ ਕੋਹਲੀ, ਜਪਿੰਦਰ ਪਾਲ ਸਿੰਘ, ਜਸਵੰਤ ਸਿੰਘ, ਜੱਸ ਕੋਹਲੀ, ਜਤਿੰਦਰ ਸਿੰਘ ਰਹਿਲ, ਹਰਦੀਪ ਸਿੰਘ ਪੁਰਹੀਰਾਂ ਆਦਿ ਹਾਜ਼ਰ ਸਨ ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਨੈਤਿਕ ਸਿੱਖਿਆ ਇਮਤਿਹਾਨ 22 ਅਗਸਤ ਨੂੰ
Next articleਸੜਕ ਹਾਦਸੇ ‘ਚ ਮੋਟਰਸਾਈਕਲ ਸਵਾਰ ਦੀ ਮੌਤ