HOME ਚੰਦਰਮਾ ਦੀਆਂ ਗੇੜੀਆਂ ਕੱਢੇਗਾ ਕਨੇਡਾ ਦਾ ਪੁਲਾੜ ਯਾਤਰੀ ਜੇਰਮੀ ਹੈਨਸਨ

ਚੰਦਰਮਾ ਦੀਆਂ ਗੇੜੀਆਂ ਕੱਢੇਗਾ ਕਨੇਡਾ ਦਾ ਪੁਲਾੜ ਯਾਤਰੀ ਜੇਰਮੀ ਹੈਨਸਨ

2
ਕੈਪਸ਼ਨ ਜੇਰਮੀ ਹੈਨਸਨ ਦੀ ਇੱਕ ਤਸਵੀਰ

ਵੈਨਕੂਵਰ,  (ਸਮਾਜ ਵੀਕਲੀ)   (ਮਲਕੀਤ ਸਿੰਘ) – ਕੈਨੇਡਾ ਦੇ ਪੁਲਾੜ ਯਾਤਰੀ ਜੇਰਮੀ ਹੈਨਸਨ ਨੂੰ ਚੰਦਰਮਾ ਦੇ ਆਲੇ-ਦੁਆਲੇ ਯਾਤਰਾ ਕਰਨ ਵਾਲੇ ਅਭਿਆਨ ਲਈ ਚੁਣਿਆ ਗਿਆ ਹੈ। ਉਹ ਇਸ ਦੌਰਾਨ ਪੁਲਾੜ ਵਿੱਚ ਤਕਰੀਬਨ10 ਦਿਨ ਤਿੰਨ ਹੋਰ ਸਾਥੀਆਂ ਨਾਲ ਰਹਿਣਗੇ। ਇਸ ਯਾਤਰਾ ਦੌਰਾਨ ਯਾਤਰੀ ਚੰਦਰਮਾ ਦਾ ਚੱਕਰ ਲਗਾਉਣਗੇ ਅਤੇ ਧਰਤੀ ਤੋਂ ਦੂਰ ਪੁਲਾੜ ਵਿੱਚ ਮਹੱਤਵਪੂਰਨ ਵਿਗਿਆਨਕ ਜਾਣਕਾਰੀਆਂ ਇਕੱਠੀਆਂ ਕਰਨਗੇ। ਇਹ ਅਭਿਆਨ ਭਵਿੱਖ ਵਿੱਚ ਮਨੁੱਖੀ ਯਾਤਰਾਵਾਂ ਨੂੰ ਚੰਦਰਮਾ ਤੱਕ ਭੇਜਣ ਵਾਸਤੇ ਇੱਕ ਵੱਡਾ ਕਦਮ ਮੰਨਿਆ ਜਾ ਰਿਹਾ ਹੈ। ਇਹ ਕੈਨੇਡਾ ਲਈ ਵੀ ਮਾਣ ਵਾਲੀ ਗੱਲ ਹੈ ਕਿਉਂਕਿ ਜੇਰਮੀ ਹੈਨਸਨ ਇਸ ਕਿਸਮ ਦੇ ਚੰਦਰਮਾ ਅਭਿਆਨ ਵਿੱਚ ਹਿੱਸਾ ਲੈਣ ਵਾਲੇ ਪਹਿਲੇ ਕੈਨੇਡੀਅਨ ਬਣਨ ਜਾ ਰਹੇ ਹਨ।

‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly

Previous articleSAMAJ WEEKLY = 02/04/2026
Next articleਡਾ. ਅੰਬੇਡਕਰ ਸਕੂਲ ਬੁਲੰਦਪੁਰ ਦਾ ਸਲਾਨਾ ਨਤੀਜਾ ਘੋਸ਼ਿਤ *ਮਾਪੇ ਆਪਣੇ ਬੱਚਿਆਂ ਦੇ ਭਵਿੱਖ ਲਈ ਪੜ੍ਹਾਈ ਨੂੰ ਪਹਿਲ ਦੇਣ-ਪ੍ਰੋ. ਬਲਬੀਰ *ਅਧਿਆਪਕ ਹੀ ਸਮਾਜ ਦੇ ਨਿਰਮਾਤਾ -ਧਾਮੀ ਯੂ.ਕੇ .