HOME ਡਾ. ਅੰਬੇਡਕਰ ਸਕੂਲ ਬੁਲੰਦਪੁਰ ਦਾ ਸਲਾਨਾ ਨਤੀਜਾ ਘੋਸ਼ਿਤ *ਮਾਪੇ ਆਪਣੇ ਬੱਚਿਆਂ ਦੇ...

ਡਾ. ਅੰਬੇਡਕਰ ਸਕੂਲ ਬੁਲੰਦਪੁਰ ਦਾ ਸਲਾਨਾ ਨਤੀਜਾ ਘੋਸ਼ਿਤ *ਮਾਪੇ ਆਪਣੇ ਬੱਚਿਆਂ ਦੇ ਭਵਿੱਖ ਲਈ ਪੜ੍ਹਾਈ ਨੂੰ ਪਹਿਲ ਦੇਣ-ਪ੍ਰੋ. ਬਲਬੀਰ *ਅਧਿਆਪਕ ਹੀ ਸਮਾਜ ਦੇ ਨਿਰਮਾਤਾ -ਧਾਮੀ ਯੂ.ਕੇ .

ਜਲੰਧਰ  (ਸਮਾਜ ਵੀਕਲੀ)   (ਪਰਮਜੀਤ ਜੱਸਲ)-ਡਾ.ਬੀ.ਆਰ. ਅੰਬੇਡਕਰ ਪਬਲਿਕ ਸਕੂਲ ਬੁਲੰਦਪੁਰ ਜਲੰਧਰ ਦਾ ਸਲਾਨਾ ਨਤੀਜਾ ਘੋਸ਼ਿਤ ਕੀਤਾ ਗਿਆ। ਸਮਾਗਮ ਵਿੱਚ ਮੁੱਖ ਮਹਿਮਾਨ ਮਾਨਯੋਗ ਪ੍ਰੋਫੈਸਰ ਬਲਬੀਰ , ਦੋਆਬਾ ਕਾਲਜ ਜਲੰਧਰ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਜਿੰਦਗੀ ਵਿੱਚ ਸਿੱਖਿਆ ਦਾ ਬਹੁਤ ਮਹੱਤਵ ਹੈ। ਇਸ ਲਈ ਕਿਸੇ ਵੀ ਕੀਮਤ ‘ਤੇ ਤੁਹਾਨੂੰ ਜਰੂਰ ਹੀ ਸਿੱਖਿਆ ਗ੍ਰਹਿਣ ਕਰਨੀ ਚਾਹੀਦੀ ਹੈ। ਸਕੂਲ ਦੇ ਪ੍ਰਿੰਸੀਪਲ ਪਰਮਜੀਤ ਜੱਸਲ ਜੀ ਕਾਫੀ ਲੰਬੇ ਸਮੇਂ ਤੋਂ ਵਿਦਿਆਰਥੀਆਂ ਨੂੰ ਸਿੱਖਿਆ ਦੇ ਨਾਲ -ਨਾਲ ਬਾਬਾ ਸਾਹਿਬ ਜੀ ਦੇ ਮਿਸ਼ਨ ਨੂੰ ਵੀ ਅੱਗੇ ਵਧਾਉਣ ਲਈ ਆਪਣਾ ਉੱਘਾ ਯੋਗਦਾਨ ਪਾ ਰਹੇ ਹਨ।ਬਾਬਾ ਸਾਹਿਬ ਜੀ ਨੇ ਸੰਵਿਧਾਨਿਕ ਅਧਿਕਾਰਾਂ ਰਾਹੀਂ ਸਾਨੂੰ ਜਿਊਣ ਦੇ ਹੱਕ ਦਿਵਾਏ। ਬਾਬਾ ਸਾਹਿਬ ਜੀ ਨੂੰ ਪਾਣੀ ਲਈ ਵੀ ਸੰਘਰਸ਼ ਕਰਨਾ ਪਿਆ। ਪ੍ਰੋਫੈਸਰ ਸਾਹਿਬ ਨੇ ਕਿਹਾ ਕਿ ਬੱਚਿਆਂ ਨੂੰ ਆਪਣੇ ਮਾਤਾ ਪਿਤਾ, ਟੀਚਰਾਂ ਅਤੇ ਵੱਡਿਆਂ ਦਾ ਸਤਿਕਾਰ ਕਰਨਾ ਚਾਹੀਦਾ ਹੈ। ਵਿਸ਼ੇਸ਼ ਮਹਿਮਾਨ ਮਾਨਯੋਗ ਸ.ਹਰਬੰਸ ਸਿੰਘ ਧਾਮੀ ਯੂਕੇ ਨੇ ਕਿਹਾ ਕਿ ਵਿਦਿਆਰਥੀ ਦੇ ਜੀਵਨ ਨੂੰ ਉੱਚਾ ਸੁੱਚਾ ਅਤੇ ਖੁਸ਼ਹਾਲ ਬਣਾਉਣ ‘ਚ ਸਕੂਲ ਦੇ ਅਧਿਆਪਕਾਂ ਦਾ ਬਹੁਤ ਵੱਡਾ ਰੋਲ ਹੁੰਦਾ ਹੈ। ਉਹ ਹੀ ਸਮਾਜ ਦੇ ਨਿਰਮਾਤਾ ਹਨ।ਉਹਨਾਂ ਨੇ ਵਿਦਿਆਰਥੀਆਂ ਤੋਂ ਬਾਬਾ ਸਾਹਿਬ ਡਾ. ਅੰਬੇਡਕਰ ਜੀ ਦੇ ਜੀਵਨ ਤੇ ਫਲਸਫੇ ਸਬੰਧੀ ਪ੍ਰਸ਼ਨ ਪੁੱਛੇ। ਵਿਦਿਆਰਥੀਆਂ ਦੇ ਸਹੀ ਉੱਤਰਾਂ ਤੋਂ ਸ. ਹਰਬੰਸ ਸਿੰਘ ਧਾਮੀ ਜੀ ਨੇ ਖੁਸ਼ੀ ਪ੍ਰਗਟਾਈ।ਵਿਦਿਆਰਥੀਆਂ ਵੱਲੋਂ ਇਸ ਮੌਕੇ ‘ਤੇ ਬਾਬਾ ਸਾਹਿਬ ਡਾ. ਅੰਬੇਡਕਰ ਜੀ ਦੇ ਗੀਤ ਅਤੇ ਵਿਚਾਰਧਾਰਾ ‘ਤੇ ਵਿਚਾਰ ਪੇਸ਼ ਕੀਤੇ ਗਏ। ਚੰਗੀਆਂ ਪੁਜੀਸ਼ਨਾਂ ਹਾਸਿਲ ਕਰਨ ਵਾਲੇ ਵਿਦਿਆਰਥੀਆਂ ਨੂੰ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ। ਸੰਸਥਾ ਦੇ ਪ੍ਰਿੰਸੀਪਲ ਵੱਲੋਂ ਮੁੱਖ ਮਹਿਮਾਨ ਮਾਨਯੋਗ ਪ੍ਰੋਫੈਸਰ ਬਲਬੀਰ ਅਤੇ ਮਾਨਯੋਗ ਸ. ਹਰਬੰਸ ਸਿੰਘ ਯੂ.ਕੇ. ਨੂੰ ਸਨਮਾਨਿਤ ਕੀਤਾ ਗਿਆ। ਸਕੂਲ ਦੇ ਪ੍ਰਿੰਸੀਪਲ ਪਰਮਜੀਤ ਜੱਸਲ ਨੇ ਸਲਾਨਾ ਨਤੀਜਾ ਘੋਸ਼ਿਤ ਕੀਤਾ ਅਤੇ ਕਿਹਾ ਕਿ ਸਖਤ ਮਿਹਨਤ, ਅਨੁਸ਼ਾਸ਼ਨ, ਪੋਜੀਟਿਵ ਸੋਚ ਹੀ ਵਿਦਿਆਰਥੀ ਨੂੰ ਉੱਚ ਮੰਜਿਲ ਤੱਕ ਪਹੁੰਚਾਉਂਦੇ ਹਨ। ਉਹਨਾਂ ਕਿਹਾ ਕਿ ਸਕੂਲ ਦਾ ਨਰਸਰੀ ਵਿੰਗ, ਕੰਪਿਊਟਰ ਰੂਮ ਅਤੇ ਯੂ.ਕੇ. ਜੀ. ਰੂਮ ਨੂੰ ਬਹੁਤ ਜਲਦ ਸਮਾਰਟ ਰੂਮ ਬਣਾਇਆ ਜਾ ਰਿਹਾ। ਨਵੇਂ ਕੰਪਿਊਟਰਾਂ ਰਾਹੀਂ ਵਿਦਿਆਰਥੀਆਂ ਨੂੰ ਆਧੁਨਿਕ ਕੰਪਿਊਟਰ ਸਿੱਖਿਆ ਦਿੱਤੀ ਜਾਵੇਗੀ ਤਾਂ ਜੋ ਵਿਦਿਆਰਥੀ ਸਮੇਂ ਦੇ ਹਾਣੀ ਬਣ ਸਕਣ। ਉਹਨਾਂ ਵਧੀਆ ਅੰਕ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ। ਉਹਨਾਂ ਮਹਿਮਾਨਾਂ ,ਮਾਪਿਆ, ਸਕੂਲ ਅਧਿਆਪਕਾਂ ਦਾ ਤਹਿ ਦਿਲ ਤੋਂ ਧੰਨਵਾਦ ਕੀਤਾ। ਜਿਨ੍ਹਾਂ ਦੇ ਸਹਿਯੋਗ ਸਦਕਾ ਇਹ ਪ੍ਰੋਗਰਾਮ ਸਫਲ ਹੋਇਆ। ਸ਼ਾਮ ਲਾਲ ਟੈਂਟ ਹਾਊਸ ਦਾ ਵੀ ਸਨਮਾਨ ਕੀਤਾ ਗਿਆ। ਸਕੂਲ ਦੀ ਆਰਥਿਕ ਮਦਦ ਕਰਨ ਵਾਲੇ ਦਾਨੀਆਂ ਦਾ ਵਿਸ਼ੇਸ਼ ਤੌਰ ‘ਤੇ ਪ੍ਰਿੰਸੀਪਲ ਵੱਲੋਂ ਧੰਨਵਾਦ ਕੀਤਾ ਗਿਆ।

‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly

Previous articleਚੰਦਰਮਾ ਦੀਆਂ ਗੇੜੀਆਂ ਕੱਢੇਗਾ ਕਨੇਡਾ ਦਾ ਪੁਲਾੜ ਯਾਤਰੀ ਜੇਰਮੀ ਹੈਨਸਨ
Next articleਵਾਰਡ ਨੰਬਰ 5 ਦੀ ਕੌਂਸਲਰ ਸਵੇਤਾ ਨੇ ਉਠਾਏ ਗੰਭੀਰ ਸਵਾਲ- ਨਾਗਰਿਕ ਵੈਰੀਫਿਕੇਸ਼ਨ ਅਰਜੀਆਂ ਪੋਰਟਲ ਤੇ ਨਹੀਂ ਆ ਰਹੀਆਂ