ਲੁਧਿਆਣਾ ਦੇ ਮੋਹਿਤ ਸ਼ਰਮਾਂ ਜੀ ਵੱਲੋਂ ਨਸ਼ਾ ਛੱਡਣ ਵਾਲੀ ਨੌਜਵਾਨੀ ਲਈ ਮੁਫਤ ਜਿੰਮ ਦਾ ਬਾਕਮਾਲ ਉਪਰਾਲਾ

ਮੋਹਿਤ ਸ਼ਰਮਾਂ

(ਸਮਾਜ ਵੀਕਲੀ) : ਨਸ਼ਿਆਂ ਵਿਰੁੱਧ ਜੇ ਅੱਜ ਦੀ ਨੌਜਵਾਨ ਪੀੜੀ ਤੁਰ ਪਵੇ ਤਾਂ ਨਸ਼ੇ ਦਾ ਜਾਲ ਟੁੱਟਣ ਲੱਗੇ ਦੇਰ ਨਹੀਂ ਲੱਗਦੀ। ਬੇਸ਼ੱਕ ਬਹੁਤਾਤ ਵਿੱਚ ਨੌਜਵਾਨੀ ਇਸ ਨਸ਼ੇ ਦੀ ਦਲਦਲ ਚੋਂ ਨਿਕਲਣਾ ਚਾਹੁੰਦੀ ਹੈ ਪਰ ਕੋਈ ਯੋਗ ਰਾਹ ਨਾ ਹੋਣ ਕਰਕੇ ਹਰ ਕੋਈ ਫਸਿਆ ਮਹਿਸੂਸ ਕਰਦਾ ਹੈ। ਪਰ ਹਰ ਮੁਸੀਬਤ ਦਾ ਕੋਈ ਨਾ ਕੋਈ ਹੱਲ ਜਰੂਰ ਹੁੰਦਾ ਹੈ। ਨਸ਼ੇ ਦੀ ਇਸ ਖੂੰਖਾਰ ਮੁਸੀਬਤ ਦੇ ਨਾਲ ਨਜਿੱਠਣ ਲਈ ਐਸਾ ਹੀ ਇੱਕ ਉਪਰਾਲਾ ਲੁਧਿਆਣਾ ਦੇ ਮੋਹਿਤ ਸ਼ਰਮਾ ਨੇ ਕੀਤਾ, ਉਹਨਾਂ ਨੇ ਆਧੁਨਿਕ ਮਾਡਲ ਦੀਆਂ ਮਸ਼ੀਨਾਂ ਨਾਲ ਨਾ ਸਿਰਫ਼ ਜਿੰਮ ਬਣਾਇਆ ਬਲਕਿ ਜੇ ਕੋਈ ਨੌਜਵਾਨ ਨਸ਼ਾ ਛੱਡ ਕੇ, ਨਸ਼ਾ ਮੁਕਤ ਹੋਣ ਦਾ ਨਿਸ਼ਚਾ ਮਿੱਥ ਕੇ ਜਿੰਮ ਵਿਚ ਦਾਖਲਾ ਲੈਂਦਾ ਹੈ ਤਾਂ ਉਸ ਨੂੰ ਜਿੰਮ ਦੀ ਫੀਸ ਬਿਲਕੁਲ ਮੁਆਫ਼ ਕੀਤੀ ਜਾਏਗੀ।

ਅਜਿਹੇ ਹੁੰਗਾਰੇ ਦੀ ਬਹੁਤ ਲੋੜ ਹੈ ਅੱਜ ਦੀ ਨੋਜਵਾਨ ਪੀੜੀ ਨੂੰ ਤੇ ਹੁੰਗਾਰਾ ਜਦੋਂ ਇੱਕ ਨੋਜਵਾਨ ਵੱਲੋਂ ਹੀ ਦਿੱਤਾ ਜਾ ਰਿਹਾ ਹੋਵੇ ਤਾਂ ਸੋਨੇ ਤੇ ਸੁਹਾਗੇ ਵਾਲੀ ਗੱਲ ਹੋ ਜਾਂਦੀ ਹੈ। ਆਉ ਵੀਰ ਮੋਹਿਤ ਜੀ ਦੀ ਸੋਚ ਨੂੰ ਵਧ-ਚੜ ਕੇ ਹੁੰਗਾਰਾ ਦਈਏ ਅਤੇ ਆਪਣੇ ਸਮਾਜ ਨੂੰ ਨਸ਼ਾ ਮੁਕਤ ਬਣਾਉਣ ਵਿੱਚ ਆਪਣਾ ਬਣਦਾ ਯੋਗਦਾਨ ਪਾਈਏ। ਦੱਸਣਯੋਗ ਹੈ ਕਿ ਮੋਹਿਤ ਸ਼ਰਮਾ ਖੁਦ ਇਕ ਬਹੁਤ ਵਧੀਆ ਕੋਚ ਹਨ ਅਤੇ ਉਹਨਾਂ ਕੋਲ ਬਹੁਤ ਮਾਹਰ ਟਰੇਨਰਾ ਦਾ ਸਟਾਫ ਹੈ। ਉਨ੍ਹਾਂ ਦੇ ਇਸ ਬਾਕਮਾਲ ਉਪਰਾਲੇ ਦਾ ਮੁੱਖ ਟੀਚਾ ਨੌਜਵਾਨਾਂ ਵਿੱਚ ਨਸ਼ੇ ਤੋਂ ਬਚ ਕੇ ਇੱਕ ਹੱਸਦਾ ਵੱਸਦਾ ਖੁਸ਼ਹਾਲ ਸਮਾਜ ਬਣਾਉਣ ਲਈ ਇੱਕ ਚੇਤਨਾ ਪੈਦਾ ਕਰਨਾ ਹੈ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਔਰਤ
Next articleਮਰ ਰਹੀ ਸੰਵੇਦਨਾ !