ਮਰ ਰਹੀ ਸੰਵੇਦਨਾ !

ਬੁੱਧ ਸਿੰਘ ਨੀਲੋੰ

(ਸਮਾਜ ਵੀਕਲੀ)

ਮਨੁੱਖ ਪਸ਼ੂਆਂ ਦੇ ਨਾਲੋਂ ਇਸ ਕਰਕੇ ਵੱਖਰਾ ਹੈ ਕਿ ਉਹ ਸੰਵੇਦਨਸ਼ੀਲ ਹੈ। ਉਹ ਸੋਚਦਾ ਹੈ, ਸਮਝਦਾ ਹੈ ਤੇ ਉਸਨੂੰ ਵਿਚਾਰ ਕੇ ਚੰਗੇ ਤੇ ਮਾੜੇ ਦਾ ਵਿਸਲੇਸ਼ਣ ਕਰਦਾ ਹੈ । ਜਦੋਂ ਮਨੁੱਖ ਧਰਤੀ ਤੇ ਪੈਦਾ ਹੋਇਆ ਉਹ ਵੱਖ-ਵੱਖ ਯੁੱਗਾਂ ਦੇ ਵਿਚੋਂ ਲੰਘਦਾ ਹੋਇਆ ਅਜੋਕੇ ਸਮਿਆਂ ਦੇ ਪੁਜਾ ਹੈ। ਵੱਖ-ਵੱਖ ਯੁੱਗਾਂ ਦੇ ਵਿੱਚ ਸਮਾਜ ਨੂੰ ਹੋਰ ਵਧੀਆ ਤੇ ਸਾਫ ਸੁਥਰਾ ਬਨਾਉਣ ਲਈ ਵੱਖ-ਵੱਖ ਧਰਮਾਂ ਦੇ ਦਾਰਸ਼ਨਿਕ ਗੁਰੂ ਤੇ ਸੰਤ ਪੈਦਾ ਹੋਏ । ਇਹਨਾਂ ਵੱਖ ਵੱਖ ਧਰਮਾਂ ਦੇ ਦਾਰਸ਼ਨਿਕਾਂ ਦਾ ਸਮਾਜ ਨੂੰ ਸੁਧਾਰਨ ਦੇ ਤਰੀਕੇ ਵੱਖਰੇ ਸਨ ਪਰ ਉਹਨਾਂ ਦਾ ਮਕਸਦ ਇਕੋ ਹੀ ਸੀ। ਹਰ ਯੁੱਗ ਦੇ ਵਿੱਚ ਜੇ ਦਾਰਸ਼ਨਿਕ ਗੁਰੂ ਤੇ ਸੰਤ ਤੇ ਸਮਾਜ ਸੁਧਾਰਕ ਹੋਏ ਤਾਂ ਸਮਾਜ ਤੇ ਰਾਜ ਕਰਨ ਵਾਲੇ ਰਾਜੇ ਵੀ ਪੈਦਾ ਹੋਏ । ਜਿਹੜੇ ਸਮਾਜ ਨੂੰ ਆਪਣੇ ਹਿੱਤਾਂ ਦੀ ਪੂਰਤੀ ਕਰਵਾਉਣ ਦੇ ਲਈ ਲੋਕਾਈ ਦੇ ਉਪਰ ਕਰ ਤੇ ਜਜ਼ੀਆ ਲਾਉਦੇ ਸਨ। ਕਿਰਤ ਲੋਕ ਕਰਦੇ ਸੀ ਪਰ ਕਰ ਸਰਕਾਰ ਨੂੰ ਅਦਾ ਕਰਦੇ ਸੀ।

ਇਸ ਕਰ ਦੇ ਵਿਰੁੱਧ ਸਮੇਂ-ਸਮੇਂ ਬਗਾਵਤਾਂ ਵੀ ਹੁੰਦੀਆਂ ਰਹੀਆਂ ਤੇ ਅਵਾਮ ਦੇ ਉਪਰ ਹਕੂਮਤਾਂ ਜਬਰ ਜੁਲਮ ਵੀ ਕਰਦੀਆਂ ਰਹੀਆਂ । ਇਸ ਧਰਤੀ ਤੋਂ ਰਾਜੇ ਤੇ ਪਰਜੇ ਆਉਦੇ ਗਏ ਤੇ ਤੁਰਦੇ ਗਏ। ਅੱਜ ਸਾਡੇ ਸਮਾਜ ਦੇ ਵਿੱਚ ਦੋ ਤਰ੍ਹਾਂ ਦਾ ਇਤਿਹਾਸ ਮਿਲਦਾ ਹੈ ਤੇ ਇਸ ਤੋਂ ਬਿਨਾਂ ਬਾਹਰਲੇ ਇਤਿਹਾਸਕਾਰਾਂ ਦਾ ਜੋ ਇਤਿਹਾਸ ਮਿਲਦਾ ਉਹ ਪਹਿਲੇ ਦੋਹਾਂ ਤੋਂ ਵੱਖਰਾ ਵੀ ਹੈ ਤੇ ਕੁੱਝ ਹੱਦ ਤੱਕ ਅਵਾਮ ਦੇ ਇਤਿਹਾਸ ਦੇ ਨਾਲ ਮਿਲਦਾ ਵੀ ਹੈ। ਹਰ ਸਮੇਂ ਦੇ ਹਾਕਮਾਂ ਨੇ ਆਪਣੀ ਮਰਜ਼ੀ ਦਾ ਇਤਿਹਾਸ ਲਿਖਵਾਇਆ । ਕਾਨੂੰਨ ਬਣਾਏ ਤੇ ਉਹਨਾਂ ਨੂੰ ਸਖਤੀ ਦੇ ਨਾਲ ਲਾਗੂ ਕਰਨ ਦੇ ਲਈ ਫੌਜ ਰੱਖੀ। ਹਰ ਯੁੱਗ ਦੇ ਵਿੱਚ ਹਾਕਮਾਂ ਦਾ ਵਿਰੋਧ ਕਰਨ ਸੂਰਮੇ ਤੇ ਯੋਧੇ ਪੈਦਾ ਹੁੰਦੇ ਰਹੇ। ਉਹ ਸਮੇਂ ਦੇ ਹਾਕਮਾਂ ਦੇ ਵਿਰੁੱਧ ਅਵੱਗਿਆ ਵੀ ਕਰਦੇ ਰਹੇ। ਬਾਹਰਵੀੰ ਸਦੀ ਵੇਲੇ ਦੇਸ਼ ਵਿੱਚ ਚੱਲੀ ਭਗਤੀ ਲਹਿਰ ਨੇ ਉਨ੍ਹਾਂ ਸਮਿਆਂ ਦੇ ਹਾਕਮਾਂ ਨੂੰ ਹੀ ਨਹੀਂ ਸਗੋਂ ਧਰਮਾਂ ਦੇ ਪੁਜਾਰੀਆਂ ਨੂੰ ਵੀ ਵੰਗਾਰਿਆ। ਹਾਕਮਾਂ ਤੇ ਧਰਮਾਂ ਦੇ ਪੁਜਾਰੀਆਂ ਨੇ ਰਲ ਕੇ ਅਵਾਮ ਦੇ ਉਪਰ ਜਬਰ ਤੇ ਜੁਲਮ ਵੀ ਕੀਤੇ।

ਜਦੋਂ ਸਿੱਖ ਧਰਮ ਦੇ ਪਹਿਲੇ ਪਾਤਸ਼ਾਹ ਗੁਰੂ ਨਾਨਕ ਜੀ ਨੇ ਚਾਰ ਉਦਾਸੀਆਂ ਕੀਤੀਆਂ ਤਾਂ ਦੁਨੀਆਂ ਦੇ ਕੋਨੇ ਕੋਨੇ ਉਤੇ ਉਠੀਆਂ ਬਗਾਵਤਾਂ ਦੇ ਉਸ ਇਤਿਹਾਸ ਨੂੰ ਸੰਭਾਲਿਆ ਤੇ ਪੰਜਵੇਂ ਗੁਰੂ ਅਰਜਨ ਜੀ ਨੇ ਇਸ ਨੂੰ ਸੰਪਾਦਿਤ ਕਰਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਥਾਪਨਾ ਕੀਤੀ । ਭਗਤਾਂ ਤੇ ਗੁਰੂ ਸਾਹਿਬਾਨਾਂ ਨੇ ਹਾਕਮਾਂ ਤੇ ਅਖੌਤੀ ਧਰਮ ਦੇ ਠੇਕੇਦਾਰਾਂ ਨੂੰ ਸ਼ਬਦ ਤੇ ਸੰਗੀਤ ਦੇ ਰਾਹੀ ਘੇਰਿਆ। ਹਰ ਸਮੇਂ ਦਾ ਹਾਕਮ ਸ਼ਬਦ ਤੇ ਸੰਗੀਤ ਤੋਂ ਡਰਦਾ ਸੀ। ਮੁਗਲ ਹਕੂਮਤਾਂ ਵੇਲੇ ਤਾਂ ਸੰਗੀਤ ਤੇ ਪਾਬੰਦੀ ਸੀ ਪਰ ਗੁਰੂ ਸਾਹਿਬਾਨਾਂ ਨੇ ਹਾਕਮਾਂ ਦੀ ਈਨ ਨਹੀਂ ਮੰਨੀ ਸਗੋਂ ਬਗਾਵਤ ਦਾ ਝੰਡਾ ਚੁਕਿਆ ਹੀ ਨਹੀਂ ਸਗੋਂ ਉਸ ਨੂੰ ਸਦਾ ਝੂਲਦਾ ਰੱਖਣ ਲਈ ਕੁਰਬਾਨੀਆਂ ਵੀ ਦਿੱਤੀਆਂ ।

ਅਵਾਮ ਦੇ ਅੰਦਰ ਗਈ ਸੰਵੇਦਨਾ ਨੂੰ ਜਗਾਈ ਰੱਖਿਆ । ਕੁਰਬਾਨੀਆਂ ਵੀ ਹੋਈਆਂ ਤੇ ਜੰਗਾਂ ਵੀ ਹੋਈਆਂ । ਸੂਰਮੇ ਤੇ ਯੋਧਿਆਂ ਨੇ ਵੀ ਸਮੇਂ ਦੇ ਹਾਕਮਾਂ ਦੇ ਨਾਲ ਟੱਕਰ ਲਈ ਪਰ ਈਨ ਨਹੀਂ ਮੰਨੀ। ਪਰ ਇਤਿਹਾਸਕਾਰਾਂ ਨੇ ਇਹਨਾਂ ਸੂਰਮਿਆਂ ਦੀਆਂ ਕੁਰਬਾਨੀਆਂ ਨੂੰ ਬਾਗ਼ੀ ਤੇ ਬਗਾਵਤੀ ਗਰਦਾਨਿਆਂ। ਪਰ ਇਹਨਾਂ ਸੂਰਮਿਆਂ ਤੇ ਯੋਧਿਆਂ ਨੇ ਆਪਣੀ ਸੰਵੇਦਨਾ ਨਹੀਂ ਮਰਨ ਦਿੱਤੀ । ਇਤਿਹਾਸ ਦੇ ਵਿੱਚ ਇਹਨਾਂ ਸੂਰਮਿਆਂ ਦਾ ਬਹੁਤ ਵੱਡਾ ਇਤਿਹਾਸ ਹੈ ਤੇ ਇਹਨਾਂ ਦੀ ਸੂਚੀ ਬਹੁਤ ਵੱਡੀ ਹੈ।

ਹੁਣ ਜਦੋਂ ਅਸੀਂ ਇੱਕਵੀਂ ਸਦੀ ਵਿੱਚ ਪੁਜ ਕੇ ਆਪਣੇ ਵਿਰਸੇ ਤੇ ਜੜ੍ਹਾਂ ਵੱਲ ਦੇਖਦੇ ਹਾਂ ਤਾਂ ਬਹੁਤ ਮਾਣ ਮਹਿਸੂਸ ਕਰਦੇ ਹਾਂ । ਹੁਣ ਵੀ ਹਾਕਮਾਂ ਦੇ ਵੱਲੋਂ ਲੋਕਾਂ ਨੂੰ ਅਸੰਵੇਦਨਸ਼ੀਲ ਬਨਾਉਣ ਦੇ ਲਈ ਕਾਲੇ ਕਾਨੂੰਨ ਬਣਾ ਕੇ ਜਬਰ ਤੇ ਜੁਲਮ ਕੀਤਾ ਜਾ ਰਿਹਾ ਹੈ। ਸਮਾਜ ਨੂੰ ਸਾਧਨਹੀਣ ਕਰਨ ਲਈ ਵੱਖ ਵੱਖ ਤਰ੍ਹਾਂ ਦੇ ਕਾਨੂੰਨ ਜਬਰੀ ਲਾਗੂ ਕੀਤੇ ਜਾ ਰਹੈ ਹਨ। ਸਮਾਂ ਤੇ ਹਾਕਮ ਬਦਲੇ ਹਨ ਪਰ ਜਬਰ ਜੁਲਮ ਦੇ ਢੰਗ ਨਹੀਂ ਬਦਲੇ ਸਗੋਂ ਪਹਿਲਾਂ ਨਾਲੋਂ ਵੀ ਕਾਨੂੰਨ ਸਖਤ ਕਰ ਦਿੱਤੇ ਹਨ। ਜੋ ਵੀ ਵਿਰੋਧ ਕਰਦਾ ਉਨ੍ਹਾਂ ਨੂੰ ਦੇਸ਼ਧ੍ਰੋਈ ਗਰਦਾਨ ਕੇ ਜਲੀਲ ਕੀਤਾ ਜਾਂਦਾ ਤੇ ਫੇਰ ਝੂਠੇ ਕੇਸ ਬਣਾ ਕੇ ਜੇਲ੍ਹ ਦੇ ਵਿੱਚ ਡੱਕਿਆ ਜਾਂਦਾ ਹੈ ਤੇ ਫੇਰ ਜਬਰ ਜੁਲਮ ਕੀਤਾ ਜਾਂਦਾ ਹੈ।
ਹੁਣ ਤੇ ਮਨੁੱਖਤਾ ਨੂੰ ਮਾਰਨ ਸੰਵੇਦਨਾ ਮਾਰੀ ਜਾ ਰਹੀ ਹੈ।
ਹੁਣ ਵੀ ਜੇ ਨਾ ਘੁਰਨਿਆਂ ਦੇ ਵਿਚੋਂ ਨਿਕਲੇ ਤੇ ਸਮਝੋ…ਤੂਸੀ ….ਕੀ ਹੋ?
ਮਾਰੋ ਆਪੋ ਆਪਣੇ ਗਿਰੇਵਾਨ ਵਿੱਚ ਝਾਤੀ!!!!

ਬੁੱਧ ਸਿੰਘ ਨੀਲੋਂ

9464370823

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਲੁਧਿਆਣਾ ਦੇ ਮੋਹਿਤ ਸ਼ਰਮਾਂ ਜੀ ਵੱਲੋਂ ਨਸ਼ਾ ਛੱਡਣ ਵਾਲੀ ਨੌਜਵਾਨੀ ਲਈ ਮੁਫਤ ਜਿੰਮ ਦਾ ਬਾਕਮਾਲ ਉਪਰਾਲਾ
Next articleਕੌਮਾਂਤਰੀ ਉਡਾਣਾਂ 27 ਮਾਰਚ ਤੋਂ ਮੁੜ ਹੋਣਗੀਆਂ ਸ਼ੁਰੂ