ਬਾਰਾਂ ਕਰੋੜ ਦੀ ਕਾਰ ਲੈ ਕੇ ਮੋਦੀ ਹੁਣ ਖ਼ੁਦ ਨੂੰ ‘ਫ਼ਕੀਰ’ ਨਾ ਦੱਸਣ: ਰਾਊਤ

ਮੁੰਬਈ (ਸਮਾਜ ਵੀਕਲੀ):  ਸ਼ਿਵ ਸੈਨਾ ਦੇ ਸੰਸਦ ਮੈਂਬਰ ਸੰਜੇ ਰਾਊਤ ਨੇ ਅੱਜ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੁਣ 12 ਕਰੋੜ ਰੁਪਏ ਦੀ ਕਾਰ ਆਪਣੇ ਕਾਫ਼ਲੇ ਵਿਚ ਸ਼ਾਮਲ ਕਰ ਕੇ ਖ਼ੁਦ ਨੂੰ ਫ਼ਕੀਰ ਨਹੀਂ ਕਹਿ ਸਕਦੇ। ਸੈਨਾ ਦੀ ਅਖ਼ਬਾਰ ‘ਸਾਮਨਾ’ ਦੇ ਆਪਣੇ ਹਫ਼ਤਾਵਾਰੀ ਲੇਖ ਵਿਚ ਰਾਊਤ ਨੇ ਜਵਾਹਰ ਲਾਲ ਨਹਿਰੂ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਸਾਬਕਾ ਪ੍ਰਧਾਨ ਮੰਤਰੀ ਹਮੇਸ਼ਾ ਭਾਰਤ ਦੀ ਬਣੀ ਕਾਰ ਵਰਤਦੇ ਸਨ। ਉਨ੍ਹਾਂ ਕਿਹਾ ਕਿ ਮਰਹੂਮ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਜਾਨ ਨੂੰ ਖ਼ਤਰਾ ਹੋਣ ਦੇ ਬਾਵਜੂਦ ਆਪਣੇ ਸੁਰੱਖਿਆ ਕਰਮੀ ਨਹੀਂ ਬਦਲੇ ਸਨ। ਰਾਊਤ ਨੇ ਲਿਖਿਆ, ‘28 ਦਸੰਬਰ ਨੂੰ ਪ੍ਰਧਾਨ ਮੰਤਰੀ ਮੋਦੀ ਦੀ 12 ਕਰੋੜ ਦੀ ਕਾਰ ਦੀਆਂ ਫੋਟੋਆਂ ਮੀਡੀਆ ਨੇ ਛਾਪੀਆਂ ਤੇ ਰਿਪੋਰਟ ਕੀਤੀਆਂ। ਇਕ ਵਿਅਕਤੀ ਜੋ ਖ਼ੁਦ ਨੂੰ ਫ਼ਕੀਰ ਦੱਸਦਾ ਹੈ, ਪ੍ਰਧਾਨ ਸੇਵਕ ਕਹਿੰਦਾ ਹੈ, ਵਿਦੇਸ਼ ਵਿਚ ਬਣੀ ਕਾਰ ਵਰਤ ਰਿਹਾ ਹੈ।’

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਕਰੋਨਾ ਦੌਰਾਨ ਭਾਰਤੀ ਰੇਲਵੇ ਨੂੰ ਤਤਕਾਲ ਟਿਕਟਾਂ ਤੋਂ 500 ਕਰੋੜ ਦੀ ਕਮਾਈ
Next articleਬਿਨਾਂ ਮਨਜ਼ੂਰੀ ਉੱਡਿਆ ਸਪਾਈਸ ਜੈੱਟ ਦਾ ਯਾਤਰੀ ਜਹਾਜ਼; ਜਾਂਚ ਦੇ ਹੁਕਮ