ਕਰੋਨਾ ਦੌਰਾਨ ਭਾਰਤੀ ਰੇਲਵੇ ਨੂੰ ਤਤਕਾਲ ਟਿਕਟਾਂ ਤੋਂ 500 ਕਰੋੜ ਦੀ ਕਮਾਈ

ਨਵੀਂ ਦਿੱਲੀ (ਸਮਾਜ ਵੀਕਲੀ):  ਕਰੋਨਾ ਮਹਾਮਾਰੀ ਕਾਰਨ 2020-21 ਵਿੱਚ ਜ਼ਿਆਦਾਤਰ ਸਮਾਂ ਲੌਕਡਾਊਨ ਲੱਗਣ ਅਤੇ ਰੇਲ ਸੇਵਾਵਾਂ ਠੱਪ ਰਹਿਣ ਦੇ ਬਾਵਜੂਦ ਇਸ ਸਮੇਂ ਦੌਰਾਨ ਭਾਰਤੀ ਰੇਲਵੇ ਨੇ ਤਤਕਾਲ ਟਿਕਟਾਂ ਦੀ ਵਿਕਰੀ ਤੋਂ 403 ਕਰੋੜ ਰੁਪਏ, ਪ੍ਰੀਮੀਅਮ ਤਤਕਾਲ ਟਿਕਟਾਂ ਦੀ ਵਿਕਰੀ ਤੋਂ 119 ਕਰੋੜ ਰੁਪਏ ਅਤੇ ਡਾਇਨਾਮਿਕ ਕਿਰਾਏ ਵਜੋਂ 511 ਕਰੋੜ ਰੁਪਏ ਦੀ ਕਮਾਈ ਕੀਤੀ ਹੈ। ਇਹ ਜਾਣਕਾਰੀ ਇੱਕ ਆਰਟੀਆਈ ਦੇ ਜਵਾਬ ਵਿੱਚ ਪ੍ਰਾਪਤ ਹੋਈ ਹੈ। ਇਨ੍ਹਾਂ ਤਿੰਨੇ ਸ਼੍ਰੇਣੀਆਂ ਦੇ ਯਾਤਰੀ ਜ਼ਿਆਦਾਤਰ ਆਖਰੀ ਪਲਾਂ ਵਿੱਚ ਸਫ਼ਰ ਕਰਨ ਦਾ ਫ਼ੈਸਲਾ ਕਰਨ ਵਾਲੇ ਹੁੰਦੇ ਹਨ ਅਤੇ ਮੌਕੇ ’ਤੇ ਪ੍ਰਾਪਤ ਹੋਣ ਵਾਲੀ ਵੱਧ ਮੁੱਲ ਵਾਲੀ ਟਿਕਟ ਖਰੀਦਦੇ ਹਨ।

ਮੱਧ ਪ੍ਰਦੇਸ਼ ਦੇ ਵਸਨੀਕ ਚੰਦਰ ਸ਼ੇਖਰ ਗੌੜ ਵੱਲੋਂ ਪਾਈ ਗਈ ਇੱਕ ਆਰਟੀਆਈ ਦੇ ਜਵਾਬ ਵਿੱਚ ਦਿੱਤੀ ਗਈ ਜਾਣਕਾਰੀ ਅਨੁਸਾਰ ਭਾਰਤੀ ਰੇਲਵੇ ਨੇ ਵਿੱਤੀ ਵਰ੍ਹੇ 2021-22 ਵਿੱਚ ਸਤੰਬਰ ਤੱਕ ਡਾਇਨਾਮਿਕ ਕਿਰਾਏ ਤੋਂ 240 ਕਰੋੜ ਰੁਪਏ, ਤਤਕਾਲ ਟਿਕਟਾਂ ਤੋਂ 353 ਕਰੋੜ ਅਤੇ ਪ੍ਰੀਮੀਅਮ ਤਤਕਾਲ ਟਿਕਟਾਂ ਤੋਂ 89 ਕਰੋੜ ਰੁਪਏ ਦੀ ਕਮਾਈ ਕੀਤੀ। ਵਿੱਤੀ ਵਰ੍ਹੇ 2019-20 ਦੌਰਾਨ ਜਦੋਂ ਹਾਲੇ ਕਿਸੇ ਵੀ ਤਰ੍ਹਾਂ ਦੀਆਂ ਪਾਬੰਦੀਆਂ ਲਾਗੂ ਨਹੀਂ ਸਨ ਹੋਈਆਂ। ਉਸ ਸਮੇਂ ਦੌਰਾਨ ਵਿਭਾਗ ਨੂੰ ਡਾਇਨਾਮਿਕ ਕਿਰਾਏ ਵਜੋਂ 1,313 ਕਰੋੜ, ਤਤਕਾਲ ਟਿਕਟਾਂ ਤੋਂ 1,669 ਅਤੇ ਪ੍ਰੀਮੀਅਮ ਤਤਕਾਲ ਟਿਕਟਾਂ ਤੋਂ 603 ਕਰੋੜ ਰੁਪਏ ਦੀ ਕਮਾਈ ਹੋਈ।

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਔਰਤਾਂ ਦੀ ‘ਨਿਲਾਮੀ’ ਲਈ ਐਪ ’ਤੇ ਪੋਸਟ ਹੋਈਆਂ ਫੋਟੋਆਂ
Next articleਬਾਰਾਂ ਕਰੋੜ ਦੀ ਕਾਰ ਲੈ ਕੇ ਮੋਦੀ ਹੁਣ ਖ਼ੁਦ ਨੂੰ ‘ਫ਼ਕੀਰ’ ਨਾ ਦੱਸਣ: ਰਾਊਤ