HOME ਵਿਧਾਇਕਾ ਸੰਤੋਸ਼ ਕਟਾਰੀਆ ਵੱਲੋਂ ਪਿੰਡ ਸਿੰਬਲ ਮਜਾਰਾ ਵਿਖੇ 24.58 ਲੱਖ...

ਵਿਧਾਇਕਾ ਸੰਤੋਸ਼ ਕਟਾਰੀਆ ਵੱਲੋਂ ਪਿੰਡ ਸਿੰਬਲ ਮਜਾਰਾ ਵਿਖੇ 24.58 ਲੱਖ ਦੀ ਲਾਗਤ ਨਾਲ ਬਣਨ ਵਾਲੇ ਖੇਡ ਸਟੇਡੀਅਮ ਦਾ ਨੀਂਹ ਪੱਥਰ ਰੱਖਿਆ

ਪੰਜਾਬ ਵਿੱਚ 3000 ਅਤੇ ਹਲਕਾ ਬਲਾਚੌਰ ਵਿੱਚ ਬਣ ਰਹੇ ਹਨ 35 ਅਧੁਨਿਕ ਸਟੇਡੀਅਮ: ਸੰਤੋਸ਼ ਕਟਾਰੀਆ

ਬਲਾਚੌਰ,  (ਸਮਾਜ ਵੀਕਲੀ)   (ਜਤਿੰਦਰ ਪਾਲ ਸਿੰਘ ਕਲੇਰ ) ਹਲਕਾ ਬਲਾਚੌਰ ਦੇ ਸਰਵਪੱਖੀ ਵਿਕਾਸ ਦੀ ਲੜੀ ਨੂੰ ਅੱਗੇ ਤੋਰਦਿਆਂ ਅੱਜ ਪਿੰਡ ਸਿੰਬਲ ਮਜਾਰਾ  ਵਿਖੇ ਖੁਸ਼ੀ ਦੀ ਲਹਿਰ ਦੌੜ ਗਈ। ਹਲਕਾ ਵਿਧਾਇਕਾ ਸੰਤੋਸ਼ ਕਟਾਰੀਆ ਨੇ 24.58  ਲੱਖ ਰੁਪਏ ਦੀ ਭਾਰੀ ਲਾਗਤ ਨਾਲ ਤਿਆਰ ਹੋਣ ਵਾਲੇ ਅਧੁਨਿਕ ਖੇਡ ਸਟੇਡੀਅਮ ਦਾ ਨੀਂਹ ਪੱਥਰ ਰੱਖਿਆ।ਇਸ ਮੌਕੇ ਵਿਧਾਇਕਾ ਸੰਤੋਸ਼ ਕਟਾਰੀਆ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਦਾ ਮਨੋਰਥ ਪੰਜਾਬ ਨੂੰ ਮੁੜ ‘ਰੰਗਲਾ ਪੰਜਾਬ’ ਬਣਾਉਣਾ ਹੈ। ਉਨ੍ਹਾਂ ਇੱਕ ਅਹਿਮ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਪੂਰੇ ਪੰਜਾਬ ਵਿੱਚ 3000 ਖੇਡ ਸਟੇਡੀਅਮ ਬਣਾਏ ਜਾ ਰਹੇ ਹਨ, ਜਿਨ੍ਹਾਂ ਵਿੱਚੋਂ ਇਕੱਲੇ ਬਲਾਚੌਰ ਹਲਕੇ ਵਿੱਚ 35 ਸਟੇਡੀਅਮਾਂ ਦਾ ਨਿਰਮਾਣ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਹ ਸਟੇਡੀਅਮ ਨੌਜਵਾਨਾਂ ਨੂੰ ਨਸ਼ਿਆਂ ਵਰਗੀਆਂ ਅਲਾਮਤਾਂ ਤੋਂ ਦੂਰ ਰੱਖ ਕੇ ਖੇਡਾਂ ਨਾਲ ਜੋੜਨਗੇ।ਸੀਨੀਅਰ ਆਪ ਆਗੂ ਅਸ਼ੋਕ ਕਟਾਰੀਆ ਕਟਾਰੀਆ ਨੇ ਸੰਬੋਧਨ ਕਰਦਿਆਂ ਕਿਹਾ ਕਿ ‘ਆਮ ਆਦਮੀ ਪਾਰਟੀ’ ਦੀ ਸਰਕਾਰ ਆਪਣੇ ਕੀਤੇ ਵਾਅਦਿਆਂ ਨੂੰ ਅਮਲੀ ਜਾਮਾ ਪਹਿਨਾ ਰਹੀ ਹੈ। ਉਨ੍ਹਾਂ ਕਿਹਾ ਕਿ ਪਿੰਡਾਂ ਵਿੱਚ ਅਜਿਹੇ ਸਟੇਡੀਅਮ ਬਣਨ ਨਾਲ ਪੇਂਡੂ ਖੇਤਰ ਦੇ ਖਿਡਾਰੀ ਕੌਮਾਂਤਰੀ ਪੱਧਰ ‘ਤੇ ਨਾਮ ਰੌਸ਼ਨ ਕਰਨਗੇ। ਵਿਕਾਸ ਕਾਰਜਾਂ ਲਈ ਫੰਡਾਂ ਦੀ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ।ਸਮਾਗਮ ਦੌਰਾਨ ਪਿੰਡ ਵਾਸੀਆਂ ਨੇ ਵਿਧਾਇਕਾ ਅਤੇ ਉਨ੍ਹਾਂ ਦੀ ਟੀਮ ਦਾ ਵਿਸ਼ੇਸ਼ ਸਨਮਾਨ ਕੀਤਾ। ਇਸ ਮੌਕੇ ਭਗਵਤ ਸਿੰਘ Je ,ਸੁਖਵਿੰਦਰ ਕੌਰ ਸਰਪੰਚ, ਮਦਨ ਸਿੰਘ ਮੁਸਾਫਰ ,ਅਵਤਾਰ ਸਿੰਘ ਖੋਸਾ, ਪੰਚ ਅਮਰਨਾਥ, ਪੰਚ ਬਲਿਹਾਰ ਸਿੰਘ ,ਪੰਚ ਸ਼ੀਤਲ, ਪੰਚ ਹਰਜਿੰਦਰ ਸਿੰਘ, ਸਰਬਜੋਤ ਕੌਰ ਪੰਚ ਜਸਵਿੰਦਰ ਕੌਰ, ਪੰਚ ਪੂਜਾ, ਪੰਚ ਕਰਨੈਲ ਸਿੰਘ ਬੈਂਸ, ਜੁਝਾਰ ਸਿੰਘ ਬੈਂਸ, ਚਰਨਜੀਤ ਸਿੰਘ ਸ਼ੌਕਰ, ਬਲਿਹਾਰ ਸਿੰਘ ਨੰਬਰਦਾਰ ਦਿਲਾਵਰ ਸਿੰਘ ਸਾਬਕਾ ਸਰਪੰਚ ,ਦਿਲਵਾਰ ਸਿੰਘ, ਤਾਰਾ ਸਿੰਘ ਸਹੋਤਾ,ਕਰਨੈਲ ਸਿੰਘ,ਸੂਬੇਦਾਰ ਚਰਨ ਸਿੰਘ,ਕਿਸ਼ਨ ਸਿੰਘ,ਸੁਰਜੀਤ ਸਿੰਘ,ਹਰਿੰਦਰ ਸਿੰਘ,ਨਿਰਮਲ ਸਿੰਘ,ਖੋਸਾ, ਆਦਿ ਹਾਜਰ ਸਨ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਖੇਤ ਮਜ਼ਦੂਰ ਆਗੂ ਹਰਮੇਸ਼ ਲਾਲ ਜਨਾਗਲ ਦੀ ਮੌਤ ਤੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ |
Next articleਬਾਬਾ ਸਾਹਿਬ ਡਾ. ਭੀਮ ਰਾਓ ਅੰਬੇਦਕਰ: ਮਾਨਵਤਾ ਦੇ ਮੁਕਤੀਦਾਤਾ ਅਤੇ ਗਿਆਨ ਦੇ ਵਿਸ਼ਵ-ਵਿਆਪੀ ਸੂਰਜ