ਬਲਾਚੌਰ (ਸਮਾਜ ਵੀਕਲੀ) (ਜਤਿੰਦਰ ਪਾਲ ਸਿੰਘ ਕਲੇਰ ) – ਹਲਕਾ ਵਿਧਾਇਕ ਸੰਤੋਸ਼ ਕਟਾਰੀਆ ਵਲੋਂ ਪਿੰਡ ਗੁਲਪੁਰ ,ਘਮੋਰ, ਨਾਨੋਵਾਲ ਕੰਡੀ , ਜੀਤਪੁਰ ਅਤੇ ਲੰਬੂਆ ਦੀ ਸਰਬਸੰਮਤੀ ਨਾਲ ਚੁਣੀਆ ਗਈਆ ਪੰਚਾਇਤਾਂ ਨੂੰ ਵਿਕਾਸ ਕਾਰਜਾਂ ਲਈ ਪੰਜ ਪੰਜ ਲੱਖ ਰੁਪਏ ਦਾ ਚੈਕ ਭੇਟ ਕੀਤਾ । ਸਮਾਗਮ ਨੂੰ ਸੰਬੋਧਨ ਕਰਦਿਆਂ ਵਿਧਾਇਕ ਸੰਤੋਸ਼ ਕਟਾਰੀਆ ਨੇ ਕਿਹਾ ਕਿ ਪੰਜਾਬ ਸਰਕਾਰ ਪਿੰਡਾਂ ਦੇ ਸਮੁੱਚੇ ਵਿਕਾਸ ਅਤੇ ਲੋਕ-ਭਲਾਈ ਕਾਰਜਾਂ ਨੂੰ ਪਹਿਲ ਦੇ ਆਧਾਰ ‘ਤੇ ਅੱਗੇ ਵਧਾ ਰਹੀ ਹੈ। ਉਨ੍ਹਾਂ ਕਿਹਾ ਕਿ ਸਰਬਸੰਮਤੀ ਨਾਲ ਚੁਣੀਆਂ ਗਈਆਂ ਪੰਚਾਇਤਾਂ ਲੋਕਤੰਤਰਿਕ ਪ੍ਰਣਾਲੀ ਦੀ ਮਜ਼ਬੂਤੀ ਅਤੇ ਪਿੰਡਾਂ ਵਿਚ ਏਕਤਾ ਅਤੇ ਭਾਈਚਾਰਕ ਸਾਂਝ ਦੀਆਂ ਪ੍ਰਤੀਕ ਹਨ। ਅਜਿਹੀਆਂ ਪੰਚਾਇਤਾਂ ਨੂੰ ਉਤਸ਼ਾਹਿਤ ਕਰਨ ਲਈ ਸਰਕਾਰ ਵਲੋਂ ਵਿਸ਼ੇਸ਼ ਪ੍ਰੋਤਸਾਹਨ ਰਾਸ਼ੀ ਜਾਰੀ ਕੀਤੀ ਜਾ ਰਹੀ ਹੈ ਤਾਂ ਜੋ ਪਿੰਡ ਪੱਧਰ ‘ਤੇ ਵਿਕਾਸ ਦੀ ਗਤੀ ਤੇਜ਼ ਹੋ ਸਕੇ। ਹਲਕਾ ਵਿਧਾਇਕ ਨੇ ਕਿਹਾ ਕਿ ਇਹ ਰਕਮ ਪਿੰਡ ਦੇ ਸਰਬਪੱਖੀ ਵਿਕਾਸ ਲਈ ਵਰਤੀ ਜਾ ਸਕਦੀ ਹੈ। ਉਨ੍ਹਾਂ ਨੇ ਪੰਚਾਇਤ ਦੇ ਨੁਮਾਇੰਦਿਆਂ ਨੂੰ ਅਪੀਲ ਕੀਤੀ ਕਿ ਇਹ ਫੰਡ ਪੂਰੀ ਪਾਰਦਰਸ਼ਤਾ, ਇਮਾਨਦਾਰੀ ਅਤੇ ਲੋਕ-ਭਾਗੀਦਾਰੀ ਨਾਲ ਖਰਚ ਕੀਤੇ ਜਾਣ। ਹਲਕਾ ਵਿਧਾਇਕ ਨੇ ਇਹ ਵੀ ਕਿਹਾ ਕਿ ਪੰਜਾਬ ਸਰਕਾਰ ਪਿੰਡਾਂ ਨੂੰ ਆਤਮਨਿਰਭਰ ਅਤੇ ਮਾਡਲ ਪਿੰਡਾਂ ਵਜੋਂ ਵਿਕਸਿਤ ਕਰਨ ਦੇ ਵਿਜ਼ਨ ਨਾਲ ਕੰਮ ਕਰ ਰਹੀ ਹੈ। ਉਨ੍ਹਾਂ ਭਰੋਸਾ ਦਿਵਾਇਆ ਕਿ ਆਉਣ ਵਾਲੇ ਸਮੇਂ ਵਿਚ ਵੀ ਇਲਾਕੇ ਦੇ ਵਿਕਾਸ ਲਈ ਫੰਡਾਂ ਦੀ ਕੋਈ ਘਾਟ ਨਹੀਂ ਆਉਣ ਦਿੱਤੀ ਜਾਵੇਗੀ ਅਤੇ ਲੋਕਾਂ ਦੀਆਂ ਜਾਇਜ਼ ਮੰਗਾਂ ਨੂੰ ਤਰਜੀਹ ਦੇ ਆਧਾਰ ‘ਤੇ ਪੂਰਾ ਕੀਤਾ ਜਾਵੇਗਾ। ਇਸ ਮੌਕੇ ਪੰਚਾਇਤ ਪ੍ਰਤਿਨਿਧੀਆਂ ਨੇ ਆਪਣੇ ਵਿਚਾਰ ਪ੍ਰਗਟ ਕਰਦਿਆਂ ਕਿਹਾ ਕਿ ਸਰਕਾਰ ਵਲੋਂ ਦਿੱਤੀ ਗਈ ਇਹ ਰਕਮ ਪਿੰਡਾਂ ਦੀ ਤਰੱਕੀ ਵਿਚ ਮੀਲ ਪੱਥਰ ਸਾਬਤ ਹੋਵੇਗੀ। ਉਨ੍ਹਾਂ ਨੇ ਹਲਕਾ ਵਿਧਾਇਕ ਦਾ ਧੰਨਵਾਦ ਕਰਦਿਆਂ ਭਰੋਸਾ ਦਿਵਾਇਆ ਕਿ ਪਿੰਡਾਂ ਵਿਚ ਚੱਲ ਰਹੇ ਅਤੇ ਨਵੇਂ ਸ਼ੁਰੂ ਹੋਣ ਵਾਲੇ ਵਿਕਾਸ ਕਾਰਜ ਨਿਰਧਾਰਤ ਸਮੇਂ ਅੰਦਰ ਅਤੇ ਉੱਚ ਮਿਆਰ ਨਾਲ ਪੂਰੇ ਕੀਤੇ ਜਾਣਗੇ। ਇਸ ਮੌਕੇ ਸੀਨੀਅਰ ਆਮ ਆਦਮੀ ਪਾਰਟੀ ਆਗੂ ਅਸ਼ੋਕ ਕਟਾਰੀਆ ਨੇ ਸੰਬੋਧਨ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਦਾ ਮਨੋਰਥ ਪਿੰਡਾਂ ਦੀ ਸਿਆਸਤ ਵਿੱਚੋਂ ਕੜਵਾਹਟ ਖਤਮ ਕਰਕੇ ਵਿਕਾਸ ਦੀ ਨਵੀਂ ਇਬਾਰਤ ਲਿਖਣਾ ਹੈ। ਸਰਬਸੰਮਤੀ ਨਾਲ ਪੰਚਾਇਤਾਂ ਚੁਣ ਕੇ ਪਿੰਡ ਵਾਸੀਆਂ ਨੇ ਸਾਬਤ ਕਰ ਦਿੱਤਾ ਹੈ ਕਿ ਉਹ ਧੜੇਬੰਦੀ ਤੋਂ ਉੱਪਰ ਉੱਠ ਕੇ ਸਿਰਫ ਤਰੱਕੀ ਚਾਹੁੰਦੇ ਹਨ। ਸਾਡੀ ਸਰਕਾਰ ਹਰੇਕ ਪਿੰਡ ਨੂੰ ਮਾਡਲ ਪਿੰਡ ਬਣਾਉਣ ਲਈ ਵਚਨਬੱਧ ਹੈ ਅਤੇ ਵਿਕਾਸ ਕਾਰਜਾਂ ਲਈ ਫੰਡਾਂ ਦੀ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ।” ਇਸ ਮੌਕੇ ਪਿੰਡ ਗੁਲਪੁਰ ਤੋਂ ਸਰਪੰਚ ਕਸ਼ਮੀਰ ਸਿੰਘ ਖਾਲਸਾ, ਗੁਰਬਿੰਦਰ ਸਿੰਘ,ਪਰਮਜੀਤ ਕੌਰ, ਜਸਵਿੰਦਰ ਕੌਰ, ਮਹਿੰਦਰ ਕੌਰ ਸਾਰੇ ਪੰਚ, ਅਮਰਜੀਤ ਸਿੰਘ ਸਾਬਕਾ ਸਰਪੰਚ, ਮਾ. ਮੋਹਣ ਸਿੰਘ, ਝਲਮਣ ਸਿੰਘ, ਸਤਨਾਮ ਸਿੰਘ, ਬਲਦੇਵ ਸਿੰਘ, ਕਰਨੈਲ ਸਿੰਘ ਛੋਕਰ, ਉਮਰਾਓ ਸਿੰਘ, ਮੱਖਣ ਸਿੰਘ ਭਾਲੜੂ, ਜੋਗਾ ਸਿੰਘ, ਸੋਮ ਨਾਥ ਥਾਣੇਦਾਰ, ਯੁਧਵੀਰ ਸਿੰਘ ਅਤੇ ਮਾਸਟਰ ਹਰਜਿੰਦਰ ਸਿੰਘ ਨੰਬਰਦਾਰ ਅਤੇ ਪਿੰਡ ਨਾਨੋਵਾਲ ਸਰਪੰਚ ਕਮਲਜੀਤ ਕੌਰ,ਸੋਹਨ ਲਾਲ, ਓਮ ਪ੍ਰਕਾਸ਼, ਤਰਸੇਮ ਭਾਟੀਆ, ਬਿੰਦਰ ਭਾਟੀਆ, ਅਮਰਨਾਥ, ਮਦਨ ਲਾਲ, ਰਾਮਸਰਨ, ਨੀਰਜ ਕੁਮਾਰ, ਚਰਨਦਾਸ, ਜਸਵਿੰਦਰ ਲੰਬੜ, ਜਗਨ ਨਾਥ, ਮੋਹਨ ਲਾਲ ਭਾਟੀਆ, ਸ਼ਕਤੀ ਭਾਟੀਆ, ਪੰਮਾ ਭਾਟੀਆ ਅਤੇ ਪਿੰਡ ਲੰਬੂਆ ਤੋਂ ਸਰਪੰਚ ਹਰਮੇਸ਼ ਲਾਲ, ਪੰਚ ਪ੍ਰੋਸ਼ਤਮ ਲਾਲ, ਚਰਨਦਾਸ ,ਭੀਮ ਸੈਨ, ਕੁਸ਼ੱਲਿਆ ਦੇਵੀ,ਭਜਨੋ ਦੇਵੀ ਅਤੇ ਅਸ਼ਵਨੀ ਕੁਮਾਰ ,ਕਿਸ਼ਨਾ ਦੇਵੀ ,ਕਮਲਜੀਤ ਬਾਬਾ, ਦਵਿੰਦਰ ਸਹਿਬਾਜ਼ ਪੁਰ, ਬੀਰੂ ਰਾਮ ਸਾਬਕਾ ਸਰਪੰਚ ,ਨਿਊ ਮਝੋਟ, ਬੁੱਧ ਰਾਮ, ਜਸਵੰਤ ਰਾਏ, ਬਿਸਬਰ ਚੌਧਰੀ ਅਤੇ ਪਿੰਡ ਜੀਤਪੁਰ ਤੋਂ ਸਰਪੰਚ ਮਿੰਦੋ ਦੇਵੀ ਪਤਨੀ ਸੋਹਣ ਲਾਲ,ਪੰਚ ਸੰਤੋਸ਼ ਦੇਵੀ,ਨੇਹਾ ਦੇਵੀ, ਰੇਖਾ,ਰਵੀ ਕੁਮਾਰ,ਬਿੰਦਰ ਦੇਵੀ,ਹੁਸਨ ਲਾਲ, ਹਰਮੇਸ਼ ਲਾਲ,ਬਾਬੂ ਦੇਵ ਰਾਜ, ਖੁਸ਼ੀ ਰਾਮ ਚੋਹਾਨ,ਜਗਨ ਚੋਹਾਨ, ਭਜਨ ਲਾਲ,ਗੁਰਮੇਲ ਚੰਦ, ਲਬੜਦਾਰ ਰਾਮ ਪ੍ਰਕਾਸ਼ ਪਰੇਮ ਚੰਦ, ਸੁਭਾਸ਼ ਚੰਦ,ਰਾਮ ਕ੍ਰਿਸ਼ਨ ਚੋਹਾਨ, ਲਾਲ ਚੰਦ ਫੋਜੀ, ਰਾਮ ਕਿਸ਼ਨ ਬਜਾੜ, ਰਾਕੇਸ਼ ਕੁਮਾਰ ਬਜਾੜ, ਸ਼ਾਮ ਲਾਲ ਬਾਜਾੜ, ਅਤੇ ਪਿੰਡ ਘਮੋਰ ਤੋਂ ਸਰਪੰਚ ਕੁਲਵਿੰਦਰ ਸਿੰਘ ਅਤੇ ਸਮੂਹ ਪੰਚ ਅਤੇ ਪਿੰਡ ਦੇ ਹੋਰ ਪਤਵੰਤੇ ਸੱਜਣ ਵੀ ਵੱਡੀ ਗਿਣਤੀ ਵਿੱਚ ਹਾਜ਼ਰ ਸਨ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly



