HOME ਖੇਤਰੀ ਖੋਜ ਕੇਂਦਰ ਬੱਲੋਂਵਾਲ ਸੌਂਖੜੀ ਵਿਖੇ ਕਿਸਾਨ ਮੇਲਾ 14 ਮਾਰਚ ਨੂੰ

ਖੇਤਰੀ ਖੋਜ ਕੇਂਦਰ ਬੱਲੋਂਵਾਲ ਸੌਂਖੜੀ ਵਿਖੇ ਕਿਸਾਨ ਮੇਲਾ 14 ਮਾਰਚ ਨੂੰ

ਡਾ. ਮਨਮੋਹਨਜੀਤ ਸਿੰਘ

ਮੇਲੇ ਤੇ ਹੋਵੇਗੀ ਵੱਖ ਵੱਖ ਫਸਲਾਂ ਦੇ ਬੀਜਾਂ ਦੀ ਵਿਕਰੀ :ਡਾਕਟਰ ਮਨਮੋਹਨ ਸਿੰਘ 

ਬਲਾਚੌਰ   (ਸਮਾਜ ਵੀਕਲੀ)   (ਜਤਿੰਦਰ ਪਾਲ ਸਿੰਘ ਕਲੇਰ )  ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਸਾਉਣੀ ਦੇ ਕਿਸਾਨ ਮੇਲਿਆਂ ਦੀ ਲੜੀ ਵਿੱਚੋਂ ਖੇਤਰੀ ਖੋਜ ਕੇਂਦਰ, ਬੱਲੋਵਾਲ ਸੌਂਖੜੀ ਵਿਖੇ ਲਗਾਇਆ ਜਾਣ ਵਾਲਾ ਕਿਸਾਨ ਮੇਲਾ 14 ਮਾਰਚ, 2026, ਦਿਨ ਸ਼ਨੀਵਾਰ ਨੂੰ ਲਗਾਇਆ ਜਾ ਰਿਹਾ ਹੈ। ਡਾ. ਮਨਮੋਹਨਜੀਤ ਸਿੰਘ, ਨਿਰਦੇਸ਼ਕ, ਖੇਤਰੀ ਖੋਜ ਕੇਂਦਰ ਨੇ ਦੱਸਿਆ ਕਿ ਇਸ ਵਾਰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਕਿਸਾਨ ਮੇਲੇ “ਖੇਤੀ ਵਿਭਿੰਨਤਾ ਅਪਣਾਓ, ਵੰਡਮੁੱਲਾ ਵਾਤਾਵਰਣ ਬਚਾਓ” ਵਿਸੇ ਨੂੰ ਸਮਰਪਿਤ ਹੋਣਗੇ। ਇਸ ਮੌਕੇ ਵੱਖ-ਵੱਖ ਵਿਸ਼ਿਆਂ ਦੇ ਮਾਹਿਰ ਤਕਨੀਕੀ ਜਾਣਕਾਰੀ ਸਾਂਝੀ ਕਰਨ ਦੇ ਨਾਲ ਕਿਸਾਨਾਂ ਦੇ ਸਵਾਲਾਂ ਦੇ ਜਵਾਬ ਵੀ ਦੇਣਗੇ। ਝੋਨਾ, ਮੁੰਗਫਲੀ, ਮਾਂਹ, ਅਰਹਰ, ਮੱਕੀ, ਬਾਜਰਾ, ਰਵਾਂਹ ਆਦਿ ਦੀਆਂ ਸੁਧਰੀਆ ਕਿਸਮਾਂ ਦੇ ਬੀਜ ਅਤੇ ਸਬਜ਼ੀਆਂ ਦੇ ਬੀਜਾਂ ਦੀਆਂ ਕਿੱਟਾਂ ਦੀ ਵਿੱਕਰੀ ਵੀ ਕੀਤੀ ਜਾਵੇਗੀ। ਇਸ ਤੋਂ ਇਲਾਵਾ ਫਲਦਾਰ ਬੂਟੇ ਜਿਵੇਂ ਕਿ ਲੀਚੀ, ਅੰਬ, ਅਮਰੂਦ, ਕਿੰਨੂ, ਆਮਲਾ, ਮੌਸੰਬੀ, ਬੇਰ, ਜਾਮੁਣ, ਆਲੂਬੁਖਾਰਾ, ਅਨਾਰ, ਗਲਗਲ, ਬਾਰਾਮਾਸੀ ਨਿੰਬੂ, ਦੀਆਂ ਸੁਧਰੀਆਂ ਕਿਸਮਾਂ ਅਤੇ ਸਬਜੀਆਂ ਦੀ ਪਨੀਰੀ ਦੀ ਵਿੱਕਰੀ ਵੀ ਕੀਤੀ ਜਾਵੇਗੀ। ਯੂਨੀਵਰਸਿਟੀ ਦੇ ਵੱਖ-ਵੱਖ ਵਿਭਾਗਾਂ ਵਲੋਂ ਨਵੀਆਂ ਤਕਨੀਕਾਂ ਦੀਆਂ ਪ੍ਰਦਰਸ਼ਨੀਆਂ ਲਾਈਆਂ ਜਾਣਗੀਆਂ। ਇਸ ਮੌਕੇ ਗੁਰੂ ਅੰਗਦ ਦੇਵ ਵੈਟਰਨਰੀ ਯੂਨੀਵਰਸਿਟੀ ਵੱਲੋਂ ਪਸੂ ਭਲਾਈ ਕੈਂਪ ਵੀ ਲਾਇਆ ਜਾਵੇਗਾ, ਜਿਸ ਵਿੱਚ ਬੀਮਾਰ ਪਸ਼ੂਆਂ ਦਾ ਮੁਫ਼ਤ ਇਲਾਜ ਕੀਤਾ ਜਾਵੇਗਾ। ਇਸ ਮੌਕੇ ਡਾ. ਮਨਮੋਹਨਜੀਤ ਸਿੰਘ ਨੇ ਇਲਾਕਾ ਵਾਸੀਆਂ ਨੂੰ ਮੇਲੇ ਦਾ ਭਰਪੂਰ ਫਾਇਦਾ ਲੈਣ ਲਈ ਮੇਲੇ ਤੇ ਪਹੁੰਚਣ ਦਾ ਹਾਰਦਿਕ ਸੱਦਾ ਦਿੱਤਾ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਰਾਜ ਪੱਧਰੀ ਸਮਾਗਮ ਦੇ ਤੌਰ ‘ਤੇ ਮਨਾਇਆ ਜਾਵੇਗਾ ਸ਼ਹੀਦ ਭਗਤ ਸਿੰਘ ਦਾ ਸ਼ਹੀਦੀ ਦਿਹਾੜਾ – ਗੁਲਪ੍ਰੀਤ ਸਿੰਘ ਔਲਖ 
Next articleਵਿਧਾਇਕ ਸੰਤੋਸ਼ ਕਟਾਰੀਆ ਨੇ ਸਰਬਸੰਮਤੀ ਨਾਲ ਚੁਣੀਆ ਪਿੰਡ ਗੁਲਪੁਰ , ਘਮੋਰ, ਨਾਨੋਵਾਲ ਕੰਡੀ , ਜੀਤਪੁਰ ਅਤੇ ਲੰਬੂਆ ਦੀਆ ਪੰਚਾਇਤਾਂ ਨੂੰ ਪੰਜ ਪੰਜ  ਲੱਖ ਰੁਪਏ ਦੇ ਚੈੱਕ ਭੇਟ ਕੀਤੇ