HOME ਅੱਪਰਾ-ਮੁਕੰਦਪੁਰ ਰੋਡ ਪਿੰਡ ਤੂਰਾਂ ਵਿਖੇ ਚਾਰ ਦਿਨਾਂ ਹੋਲਾ ਮਹੱਲਾ ਲੰਗਰ ਸੰਪੰਨ

ਅੱਪਰਾ-ਮੁਕੰਦਪੁਰ ਰੋਡ ਪਿੰਡ ਤੂਰਾਂ ਵਿਖੇ ਚਾਰ ਦਿਨਾਂ ਹੋਲਾ ਮਹੱਲਾ ਲੰਗਰ ਸੰਪੰਨ

4

ਫਿਲੌਰ/ਅੱਪਰਾ,  (ਸਮਾਜ ਵੀਕਲੀ)   (ਦੀਪਾ)-ਹੋਲਾ ਮਹੱਲਾ ਵੈੱਲਫੇਅਰ ਕਮੇਟੀ (ਰਜ਼ਿ.), ਸਮੂਹ ਇਲਾਕਾ ਨਿਵਾਸੀ ਤੇ ਐੱਨ. ਆਰ. ਆਈ ਵੀਰਾਂ ਦੇ ਸਹਿਯੋਗ ਨਾਲ ਸ੍ਰੀ ਆਖੰਡ ਪਾਠ ਸਾਹਿਬ ਤੇ ਚਾਰ ਦਿਨਾਂ ਹੋਲਾ ਮਹੱਲਾ ਲੰਗਰ ਅੱਪਰਾ-ਮੁਕੰਦਪੁਰ ਰੋਡ ਪਿੰਡ ਤੂਰਾਂ ਨੇੜੇ ਪੈਟਰੋਲ ਪੰਪ ਵਿਖੇ ਪੂਰਨ ਸ਼ਰਧਾ ਤੇ ਉਤਸ਼ਾਹ ਨਾਲ ਲਗਾਇਆ ਜਾ ਰਿਹਾ ਹੈ | ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸਮੂਹ ਪ੍ਰਬੰਧਕਾਂ ਤੇ ਸੇਵਾਦਾਰਾਂ ਨੇ ਦੱਸਿਆ ਕਿ ਇਸ ਮੌਕੇ ਮਿਤੀ 2 ਮਾਰਚ ਦਿਨ ਸੋਮਵਾਰ ਸਵੇਰੇ 10-30 ਵਜੇ ਸ੍ਰੀ ਆਖੰਡ ਪਾਠ ਸਾਹਿਬ ਜੀ ਦੇ ਭੋਗ ਆਰੰਭ ਕੀਤੇ ਜਾਣਗੇ | ਮਿਤੀ 4 ਮਾਰਚ ਦਿਨ ਵੀਰਵਾਰ ਨੂੰ  ਸ੍ਰੀ ਆਖੰਡ ਪਾਠ ਸਾਹਿਬ ਦੇ ਭੋਗ 10 ਵਜੇ ਪਾਏ ਜਾਣਗੇ ਤੇ 11-30 ਵਜੇ ਕੀਰਤਨ ਹੋਵੇਗਾ | ਚਾਰੇ ਦਿਨ ਚਾਹ-ਪਕੌੜੇ, ਰਸ ਤੇ ਗੁਰੂ ਦਾ ਲੰਗਰ ਅਤੁੱਟ ਵਰਤਾਏ ਗਏ | ਇਸ ਮੌਕੇ ਸਮੂਹ ਸੇਵਾਦਾਰਾਂ ਨੇ ਵੱਧ ਚੜ ਕੇ ਸੇਵਾ ਨਿਭਾਈ |

‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly

Previous articleਵਿਧਾਇਕ ਸੰਤੋਸ਼ ਕਟਾਰੀਆ ਨੇ ਸਰਬਸੰਮਤੀ ਨਾਲ ਚੁਣੀਆ ਪਿੰਡ ਗੁਲਪੁਰ , ਘਮੋਰ, ਨਾਨੋਵਾਲ ਕੰਡੀ , ਜੀਤਪੁਰ ਅਤੇ ਲੰਬੂਆ ਦੀਆ ਪੰਚਾਇਤਾਂ ਨੂੰ ਪੰਜ ਪੰਜ  ਲੱਖ ਰੁਪਏ ਦੇ ਚੈੱਕ ਭੇਟ ਕੀਤੇ  
Next articleਕਾਰ ਅਸਤੁਲਿੰਤ ਹੋ ਕੇ ਡਿਵਾਈਡਰ ‘ਤੇ ਚੜ੍ਹ ਕੇ ਖੰਭੇ ਵਿੱਚ ਵੱਜੀ ਕਾਰ ਸਵਾਰ ਦੋ ਵਿਆਕਤੀ ਤੇ ਇਕ ਮਹਿਲਾਂ ਗੰਭੀਰ ਰੂਪ ਨਾਲ ਜਖ਼ਮੀ ਕਾਰ ਦੇ ਉੱਡੇ ਪਖਚੜੇ, ਜਾਨੀ ਨੁਕਸਾਨ ਤੋਂ ਬਚਾਅ