HOME ਵਿਧਾਇਕ ਕੁਲਜੀਤ ਸਿੰਘ ਰੰਧਾਵਾ ਨੇ ਪਿੰਡ ਹੁੰਬੜਾਂ ਅਤੇ ਹੰਸਾਲਾ ਲਈ ਅਹਿਮ ਜਲ...

ਵਿਧਾਇਕ ਕੁਲਜੀਤ ਸਿੰਘ ਰੰਧਾਵਾ ਨੇ ਪਿੰਡ ਹੁੰਬੜਾਂ ਅਤੇ ਹੰਸਾਲਾ ਲਈ ਅਹਿਮ ਜਲ ਸਪਲਾਈ ਪ੍ਰੋਜੈਕਟ ਦਾ ਨੀਂਹ ਪੱਥਰ ਰੱਖਿਆ

1

ਦੱਸ ਸਾਲਾਂ ਦੀ ਮੰਗ ਨੂੰ ਪੂਰਾ ਕਰਨ ਲਈ ਪਿੰਡ ਵਾਸੀਆਂ ਨੇ ਕੀਤਾ ਵਿਧਾਇਕ ਰੰਧਾਵਾ ਦਾ ਧੰਨਵਾਦ 

ਲਾਲੜੂ, ਡੇਰਾਬੱਸੀ  (ਸਮਾਜ ਵੀਕਲੀ)   (ਐਸ.ਏ.ਐਸ. ਨਗਰ), 24 ਅਕਤੂਬਰ: ਪੇਂਡੂ ਖੇਤਰਾਂ ਵਿੱਚ ਬੁਨਿਆਦੀ ਸਹੂਲਤਾਂ ਨੂੰ ਮਜ਼ਬੂਤ ਕਰਨ ਦੀ ਵਚਨਬੱਧਤਾ ਨੂੰ ਜਾਰੀ ਰੱਖਦੇ ਹੋਏ, ਵਿਧਾਇਕ ਡੇਰਾਬੱਸੀ, ਕੁਲਜੀਤ ਸਿੰਘ ਰੰਧਾਵਾ ਨੇ ਅੱਜ ਨਾਬਾਰਡ-30 ਸਕੀਮ ਅਧੀਨ ਪਿੰਡ ਹੁੰਬੜਾਂ ਅਤੇ ਹੰਸਾਲਾ ਲਈ ਅਹਿਮ ਜਲ ਸਪਲਾਈ ਪ੍ਰੋਜੈਕਟ ਦਾ ਨੀਂਹ ਪੱਥਰ ਹੁੰਬੜਾਂ ਵਿਖੇ ਰੱਖਿਆ, ਜਿਸਦੀ ਕੁੱਲ ਲਾਗਤ 49.29 ਲੱਖ ਰੁਪਏ ਹੈ। ਇਸ ਪ੍ਰੋਜੈਕਟ ਵਿੱਚ 235 ਮੀਟਰ ਡੂੰਘਾ 200 ਮਿਲੀਮੀਟਰ ਬੋਰ ਟਿਊਬਵੈੱਲ ਲਗਾਉਣਾ, ਇੱਕ ਪੰਪ ਚੈਂਬਰ ਦਾ ਨਿਰਮਾਣ, 25,000 ਲੀਟਰ ਸਮਰੱਥਾ ਵਾਲੀ ਪਾਣੀ ਦੀ ਟੈਂਕੀ ਦੀ ਸਥਾਪਨਾ, ਲਗਭਗ 700 ਮੀਟਰ ਪੀ ਵੀ ਸੀ ਪਾਈਪਲਾਈਨ ਵਿਛਾਉਣਾ ਅਤੇ 124 ਘਰੇਲੂ ਪਾਣੀ ਦੇ ਕੁਨੈਕਸ਼ਨ ਪ੍ਰਦਾਨ ਕਰਨਾ ਸ਼ਾਮਲ ਹੈ। ਇਸ ਮੌਕੇ ਬੋਲਦਿਆਂ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਨੇ ਕਿਹਾ ਕਿ ਇਹ ਪ੍ਰੋਜੈਕਟ ਪੇਂਡੂ ਖੇਤਰਾਂ ਵਿੱਚ ਹਰ ਘਰ ਨੂੰ ਸਾਫ਼ ਅਤੇ ਸੁਰੱਖਿਅਤ ਪੀਣ ਵਾਲਾ ਪਾਣੀ ਪ੍ਰਦਾਨ ਕਰਨ ਲਈ ਪੰਜਾਬ ਸਰਕਾਰ ਦੇ ਸਮਰਪਿਤ ਯਤਨਾਂ ਨੂੰ ਦਰਸਾਉਂਦਾ ਹੈ। ਉਨ੍ਹਾਂ ਅੱਗੇ ਕਿਹਾ ਕਿ ਨਿਰੰਤਰ ਸ਼ੁੱਧ ਪਾਣੀ ਸਪਲਾਈ ਅਤੇ ਬਿਹਤਰ ਸੈਨੀਟੇਸ਼ਨ ਸਹੂਲਤਾਂ ਨੂੰ ਯਕੀਨੀ ਬਣਾਉਣਾ ਸਰਕਾਰ ਦੀਆਂ ਪ੍ਰਮੁੱਖ ਤਰਜੀਹਾਂ ਵਿੱਚੋਂ ਇੱਕ ਹੈ। ਉਨ੍ਹਾਂ ਅੱਗੇ ਦੱਸਿਆ ਕਿ ਪਿੰਡਾਂ ਵਿੱਚ ਬੁਨਿਆਦੀ ਢਾਂਚੇ ਦਾ ਵਿਕਾਸ ਯੋਜਨਾਬੱਧ ਅਤੇ ਸਮਾਂਬੱਧ ਢੰਗ ਨਾਲ ਕੀਤਾ ਜਾ ਰਿਹਾ ਹੈ ਤਾਂ ਜੋ ਵਸਨੀਕਾਂ ਦੇ ਜੀਵਨ ਪੱਧਰ ਨੂੰ ਉੱਚਾ ਚੁੱਕਿਆ ਜਾ ਸਕੇ। ਇਸ ਮੌਕੇ ਸਮੂਹ ਪਿੰਡ ਵਾਸੀਆਂ ਨੇ  ਦੱਸ ਸਾਲਾਂ ਦੀ ਮੰਗ ਨੂੰ ਪੂਰਾ ਕਰਨ ਲਈ ਵਿਧਾਇਕ ਰੰਧਾਵਾ ਦਾ ਧੰਨਵਾਦ ਕੀਤਾ। ਨੀਂਹ ਪੱਥਰ ਸਮਾਰੋਹ ਦੌਰਾਨ ਪ੍ਰਮੁੱਖ ਸਥਾਨਕ ਪ੍ਰਤੀਨਿਧੀ,ਬਲਾਕ ਪ੍ਰਧਾਨ, ਸ਼੍ਰੀਮਤੀ ਜਸਪਾਲ ਕੌਰ ਸਰਪੰਚ ਹੁੰਬੜਾ ,ਸ੍ਰੀਮਤੀ ਸਵਰਨੋ ਕੌਰ ਸਰਪੰਚ ਹੰਸਾਲਾ ਅਤੇ ਸਮੂਹ ਪੰਚਾਇਤ ਮੈਂਬਰ,ਅਤੇ ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਦੇ ਅਧਿਕਾਰੀ ਵੀ ਮੌਜੂਦ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਸੋਈ) ਲੰਬੀ ਵਿਖੇ ਸਾਇਂਸ ਅਤੇ ਗਣਿਤ ਵਿਸ਼ੇ ਦਾ ਮੇਲਾ ਲਗਾਇਆ
Next articleਝੋਨੇ ਦਾ ਝਾੜ ਘੱਟਣ ਨਾਲ ਕਿਸਾਨਾਂ ਨੂੰ ਲੱਗਾ ਭਾਰੀ ਰਗੜਾ ਸਰਕਾਰ ਕੁੱਝ ਬਾਂਹ ਫੜੇ — ਕੁੱਲ ਹਿੰਦ ਕਿਸਾਨ ਸਭਾ