HOME ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਸੋਈ) ਲੰਬੀ ਵਿਖੇ ਸਾਇਂਸ ਅਤੇ ਗਣਿਤ ਵਿਸ਼ੇ ਦਾ...

ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਸੋਈ) ਲੰਬੀ ਵਿਖੇ ਸਾਇਂਸ ਅਤੇ ਗਣਿਤ ਵਿਸ਼ੇ ਦਾ ਮੇਲਾ ਲਗਾਇਆ

2

ਸ੍ਰੀ ਮੁਕਤਸਰ ਸਾਹਿਬ   (ਸਮਾਜ ਵੀਕਲੀ)  (ਜਸਵਿੰਦਰ ਪਾਲ ਸ਼ਰਮਾ)–  24 ਅਕਤੂਬਰ 2025- ਅੱਜ ਸਕੂਲ ਸਿੱਖਿਆ ਵਿਭਾਗ ਦੀਆਂ ਹਦਾਇਤਾਂ ਮੁਤਾਬਕ ਮਾਨਯੋਗ ਜ਼ਿਲ੍ਹਾ ਸਿੱਖਿਆ ਅਫ਼ਸਰ ਸ੍ਰੀ ਜਸਪਾਲ ਮੋਂਗਾ ਅਤੇ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਸ੍ਰੀ ਰਾਜਿੰਦਰ ਕੁਮਾਰ ਸੋਨੀ ਜੀ ਦੀ ਯੋਗ ਅਗਵਾਈ ਅਤੇ ਅਕਾਦਮਿਕ ਸਪੋਰਟ ਗਰੁੱਪ ਦੇ ਡੀਆਰਸੀ ਗੁਰਮੇਲ ਸਿੰਘ ਸਾਗੂ ਜੀ ਦੀ ਯੋਗ ਰਹਿਨੁਮਾਈ ਹੇਠ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸੋਈ ਲੰਬੀ ਵਿਖੇ ਸਕੂਲ ਦੇ ਪ੍ਰਿੰਸੀਪਲ ਰਾਜੀਵ ਕੁਮਾਰ ਛਾਬੜਾ ਜੀ ਦੀ ਅਗਵਾਈ ਵਿੱਚ ਸਾਇਂਸ ਅਤੇ ਗਣਿਤ ਵਿਸ਼ੇ ਦਾ ਮੇਲਾ ਲਗਾਇਆ ਗਿਆ। ਜਿਸ ਵਿੱਚ ਵਿਦਿਆਰਥੀਆਂ ਨੇ ਵੱਧ ਚੜ੍ਹ ਕੇ ਹਿੱਸਾ ਲਿਆ। ਇਸ ਸਮੇਂ ਸਕੂਲ ਦੇ ਸਾਇਂਸ ਅਤੇ ਗਣਿਤ ਅਧਿਆਪਕ ਅਮਿਤ ਕੁਮਾਰ, ਪਰਮਿੰਦਰ ਸਿੰਘ, ਪੂਨਮ ਰਾਣੀ, ਸੰਜੂ ਬਾਲਾ, ਸ਼ਰਦਜੀਤ ਸਿੰਘ, ਸੰਜੀਵ ਕੁਮਾਰ, ਅਮਨਦੀਪ ਕੌਰ, ਕਿਰਨਪਾਲ ਕੌਰ ਕਾਮਰਸ ਅਧਿਆਪਕ ਰੌਸ਼ਨੀ ਦੇਵੀ, ਰਛਪਾਲ ਸਿੰਘ, ਪੌਲ ਸਾਇਂਸ ਅਧਿਆਪਕ ਬੂਟਾ ਸਿੰਘ  ਨੇ ਵਿਦਿਆਰਥੀਆਂ ਨੂੰ ਵੱਖ-ਵੱਖ ਪ੍ਰਕਾਰ ਦੇ ਮਾਡਲ ਅਤੇ ਗਤੀਵਿਧੀਆਂ ਪੇਸ਼ ਕਰਨ ਲਈ ਉਤਸਾਹਿਤ ਕੀਤਾ। ਵਿਦਿਆਰਥੀਆਂ ਨੇ ਬਹੁਤ ਹੀ ਦਿਲਚਸਪ ਤਰੀਕੇ ਨਾਲ ਸਾਇਂਸ ਅਤੇ ਗਣਿਤ ਦੀਆਂ ਗਤੀਵਿਧੀਆਂ ਨੂੰ ਮਾਡਲਾਂ ਦੇ ਰੂਪ ਵਿੱਚ ਪੇਸ਼ ਕੀਤਾ। ਇਸ ਸਮੇਂ ਬੀਆਰਸੀ ਸ੍ਰੀ ਰਜਿੰਦਰ ਮੋਹਨ ਵੀ ਉਚੇਚੇ ਤੌਰ ਤੇ ਪਹੁੰਚੇ ਅਤੇ ਉਹਨਾਂ ਨੇ ਹੋਣਹਾਰ ਵਿਦਿਆਰਥੀਆਂ ਤੇ ਅਧਿਆਪਕਾਂ ਦੀ ਸਰਾਹਨਾ ਕੀਤੀ। ਉਹਨਾਂ ਨੇ ਵਿਭਾਗ ਦੁਆਰਾ ਕਰਵਾਈਆਂ ਜਾਂਦੀਆਂ ਇਸ ਤਰ੍ਹਾਂ ਦੀਆਂ ਗਤੀਵਿਧੀਆਂ ਦੀ ਪ੍ਰਸ਼ੰਸਾ ਕਰਦੇ ਹੋਏ ਦੱਸਿਆ ਕਿ ਇਸ ਤਰ੍ਹਾਂ ਦੀਆਂ ਗਤੀਵਿਧੀਆਂ ਨਾਲ ਵਿਦਿਆਰਥੀਆਂ ਦਾ ਗਿਆਨ ਚਿਰ ਸਥਾਈ ਹੋ ਜਾਂਦਾ ਹੈ। ਇਸ ਮੌਕੇ ਸਕੂਲ ਦਾ ਸਮੂਹ ਸਟਾਫ ਹਾਜ਼ਰ ਸੀ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਾਨ ਵਿਖੇ ਸਾਇਂਸ ਅਤੇ ਗਣਿਤ, ਸਮਾਜਿਕ ਸਿੱਖਿਆ ਅਤੇ ਅੰਗਰੇਜ਼ੀ ਵਿਸ਼ੇ ਦਾ ਮੇਲਾ ਲਗਾਇਆ
Next articleਵਿਧਾਇਕ ਕੁਲਜੀਤ ਸਿੰਘ ਰੰਧਾਵਾ ਨੇ ਪਿੰਡ ਹੁੰਬੜਾਂ ਅਤੇ ਹੰਸਾਲਾ ਲਈ ਅਹਿਮ ਜਲ ਸਪਲਾਈ ਪ੍ਰੋਜੈਕਟ ਦਾ ਨੀਂਹ ਪੱਥਰ ਰੱਖਿਆ