ਵਿਧਾਇਕ ਦਿਨੇਸ਼ ਚੱਢਾ ਨੇ ਘਰੇ ਬੁਲਾ ਕੇ ਕੀਤਾ ਨੰਨ੍ਹੀ ਕਰਾਟੇ ਚੈਂਪੀਅਨ ਕੋਹਿਨੂਰ ਦਾ ਸਨਮਾਨ

ਰੋਪੜ, 05 ਦਸੰਬਰ (ਗੁਰਬਿੰਦਰ ਸਿੰਘ ਰੋਮੀ): ਪਿਛਲੇ ਹਫ਼ਤੇ ਹੋਈਆਂ 43ਵੀਆਂ ਪੰਜਾਬ ਅੰਤਰ ਜਿਲ੍ਹਾ ਪ੍ਰਾਇਮਰੀ ਖੇਡਾ 2023-24 ਵਿੱਚ ਕਾਂਸੇ ਦਾ ਤਮਗਾ ਜਿੱਤਣ ਵਾਲ਼ੀ ਰੋਪੜ ਦੀ ਨੰਨ੍ਹੀ ਧੀ ਰਾਣੀ ਕੋਹਿਨੂਰ ਕੌਰ (7 ਸਾਲ) ਨੂੰ ਹਲਕਾ ਵਿਧਾਇਕ ਦਿਨੇਸ਼ ਚੱਢਾ ਨੇ ਉਚੇਚੇ ਤੌਰ ‘ਤੇ ਆਪਣੇ ਗ੍ਰਹਿ ਵਿਖੇ ਸੱਦ ਕੇ ਸਨਮਾਨਿਤ ਕੀਤਾ। ਸਾਹਿਬਜ਼ਾਦਾ ਅਜੀਤ ਸਿੰਘ ਅਕੈਡਮੀ ਵਿੱਚੋਂ ਦੂਜੀ ਜਮਾਤ ਦੀ ਵਿਦਿਆਰਥਣ ਕੋਹਿਨੂਰ ਦੇ ਪਿਤਾ ਜੈਦੇਵ ਸਿੰਘ ਤੇ ਮਾਤਾ ਕੰਚਨ ਨੇ ਸ਼੍ਰੀ ਚੱਢਾ ਦਾ ਧੰਨਵਾਦ ਕਰਦਿਆਂ ਕਿਹਾ ਕਿ ਨਿਵੇਕਲੀਆਂ ਰਾਹਾਂ ਦੇ ਪਾਂਧੀ ਬੱਚਿਆਂ ਨੂੰ ਲੋਕ ਆਗੂਆਂ ਵੱਲੋਂ ਇਸ ਤਰ੍ਹਾਂ ਦੀਆਂ ਹੱਲਾਸ਼ੇਰੀਆਂ ਸਮਾਜ ਨੂੰ ਚੰਗੀ ਸੇਧ ਪ੍ਰਦਾਨ ਕਰਨ ਵਿੱਚ ਸਹਾਈ ਹੁੰਦੀਆਂ ਹਨ। ਉਨ੍ਹਾਂ ਹੋਰ ਮਾਪਿਆਂ ਨੂੰ ਵੀ ਅਪੀਲ ਕੀਤੀ ਕਿ ਬੱਚਿਆਂ ਦੇ ਚੰਗੇਰੇ ਭਵਿੱਖ ਅਤੇ ਨਰੋਈ ਸਿਹਤ ਲਈ ਉਹਨਾਂ ਨੂੰ ਵੱਧ ਤੋਂ ਵੱਧ ਕਸਰਤ, ਖੇਡਾਂ ਤੇ ਖੇਡ ਮੈਦਾਨਾਂ ਨਾਲ਼ ਜੋੜਨ। ਇਸ ਮੌਕੇ ਗੁਰਪ੍ਰੀਤ ਸਿੰਘ ਚੇਅਰਮੈਨ ਕੌਰ ਵੈੱਲਫੇਅਰ ਫਾਊਂਡੇਸ਼ਨ, ਅਮ੍ਰਿਤਪਾਲ ਸਿੰਘ ਪੱਪੀ ਪ੍ਰਧਾਨ ਆੜ੍ਹਤੀ ਐਸੋਸੀਏਸ਼ਨ ਰੋਪੜ ਅਤੇ ਮਿੱਕੀ ਸੋਨੀ ਹਾਜ਼ਰ ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸਕੂਲ ਵਿਦਿਆਰਥੀਆਂ ਨੂੰ ਬੱਚਤ ਕਰਨ ਬਾਰੇ ਸਮਝਾਇਆ
Next articleਜਿੰਦਰੇ ਦੀ ਮਿਆਦ!