ਸੁਸ਼ੀਲ ਰਿੰਕੂ ਨੂੰ ਹਲਕਾ ਸ਼ਾਹਕੋਟ ਦੇ ਪਿੰਡਾਂ ਵਿਚ ਮਿਲ ਰਿਹਾ ਭਰਵਾ ਹੁੰਗਾਰਾ , ਜਿੱਤ ਯਕੀਨੀ – ਡਾ ਥਿੰਦ

(ਸਮਾਜ ਵੀਕਲੀ)

ਮਹਿਤਪੁਰ, (ਸੁਖਵਿੰਦਰ ਸਿੰਘ ਖਿੰਡਾ)-ਭਾਰਤੀ ਜਨਤਾ ਪਾਰਟੀ ਹਲਕਾ ਸ਼ਾਹਕੋਟ ਤੋਂ ਉ. ਬੀ. ਸੀ ਮੋਰਚਾ ਪੰਜਾਬ ਦਾ ਜਨਰਲ ਸਕੱਤਰ ਡਾ ਅਮਰਜੀਤ ਸਿੰਘ ਥਿੰਦ ਵਲੋਂ ਹਲਕਾ ਸ਼ਾਹਕੋਟ ਦੇ ਵੱਖ ਵੱਖ ਪਿੰਡਾਂ ਵਿਚ ਜਲੰਧਰ ਲੋਕ ਸਭਾ ਦੇ ਉਮੀਦਵਾਰ ਸੁਸ਼ੀਲ ਕੁਮਾਰ ਰਿੰਕੂ ਦੇ ਹੱਕ ਵਿਚ ਚੋਣ ਮੀਟਿੰਗਾ ਕੀਤੀਆ ਜਾ ਰਹੀਆਂ ਹਨ ਜਿਸਦੇ ਤਹਿਤ ਅੱਜ ਬਲਜੀਤ ਸਿੰਘ ਬੱਲੀ ਥਿੰਦ ਜਿਲਾ ਪ੍ਰਧਾਨ ਉ. ਬੀ. ਸੀ ਮੋਰਚਾ ਦੇ ਗ੍ਰਹਿ ਵਿਖੇ ਇਕ ਭਰਵੀਂ ਮੀਟਿੰਗ ਹੋਈ , ਇਸ ਮੌਕੇ  ਉ. ਬੀ. ਸੀ ਮੋਰਚਾ ਪੰਜਾਬ ਦਾ ਜਨਰਲ ਸਕੱਤਰ ਡਾ ਅਮਰਜੀਤ ਸਿੰਘ ਥਿੰਦ ਨੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਮੋਦੀ ਸਰਕਾਰ ਹਮੇਸ਼ਾ ਤੋਂ ਹੀ ਦੇਸ਼ ਦੇ ਵਿਕਾਸ ਲਈ ਯਤਨਸ਼ੀਲ ਰਹੀ ਹੈ , ਉਨ੍ਹਾਂ ਦੱਸਿਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਰਕਾਰ ਨੇ ਦੇਸ਼ ਦੇ ਵਿਚ ਹਰ ਵਰਗ ਲਈ ਹੀ ਕੰਮ ਕੀਤੇ ਹਨ ਜਿਵੇ ਕਿ ਉਨ੍ਹਾਂ ਨੇ ਆਪਣੇ ਦੇਸ਼ ਦੇ ਅੰਨਦਾਤੇ ਕਿਸਾਨ ਲਈ  ਪ੍ਰਧਾਨ ਮੰਤਰੀ ਫ਼ਸਲ ਬੀਮਾ ਯੋਜਨਾ ਜਿਸ ਵਿਚ 49.5 ਕਰੋੜ ਕਿਸਾਨਾਂ ਦਾ ਪੰਜੀਕਰਨ ਕੀਤਾ ਗਿਆ ਜਿਸ ਵਿਚ 14.9 ਕਰੋੜ ਪੰਜੀਕਰਨ ਨੂੰ 1.45 ਲੱਖ ਕਰੋੜ ਤੋਂ ਵੱਧ ਦਾਵੇ ਪੇਸ਼ ਹੋਏ। ਇਸੇ ਤਰਾਂ ਫ਼ਸਲਾ ਤੇ  MSP ਵਿਚ 2013 ਚ ਚਾਵਲ ਦਾ ਰੇਟ 1310 ਰੁਪਏ ਸੀ ਜਦ ਕਿ  2023 ਵਿਚ 2183 ਰੁਪਏ ਜੋ ਕਿ 67 ਪ੍ਰਤੀਸ਼ਤ ਵਾਧਾ ਕੀਤਾ ਗਿਆ  ਹੈ , ਇਸੇ ਤਰਾਂ 2013 ਚ  ਕਣਕ ਦਾ ਰੇਟ 1400 ਰੁਪਏ ਸੀ ਜਦ ਕਿ ਹੁਣ 2023 ਵਿਚ 2275 ਰੁਪਏ ਜੋ ਕਿ 62.5 ਪ੍ਰਤੀਸ਼ਤ ਵਾਧਾ ਕੀਤਾ ਗਿਆ ਹੈ।  ਇਸੇ ਤਰਾਂ ਕਿਸਾਨਾਂ ਨੂੰ 23 ਕਰੋੜ  ਮੁਦਰਾ ਸਵਾਸਤ ਕਾਰਡ ਬਣਾ ਕੇ ਦਿਤੇ ਗਏ, ਇਸੇ ਤਰਾਂ ਹੀ ਖੇਤੀਬਾੜੀ ਨਿਰਯਾਤ ਵਿਚ  ਸਾਲ 2013 ਵਿਚ 2.98 ਲੱਖ ਕਰੋੜ ਸੀ ਜਦ ਕਿ ਸਾਲ 2023 ਵਿਚ 404 ਲੱਖ ਕਰੋੜ ਹੋ ਗਿਆ ਹੈ। ਡਾ ਥਿੰਦ ਨੇ ਦਸਿਆ ਕਿ ਯੂਰੀਆ ਖਾਦ ਤੇ 1200 ਤਕ ਦੀ ਸਬਸਿਡੀ ਮੋਦੀ ਸਰਕਾਰ ਵਲੋਂ ਦਿਤੀ ਜਾਂਦੀ ਹੈ , ਸਾਲ 2013 ਵਿਚ ਇਹ 68,000 ਹਜਾਰ ਕਰੋੜ ਸੀ ਜਦ ਕਿ ਸਾਲ 2023 ਵਿਚ 2.25 ਲੱਖ  ਕਰੋੜ ਦਾ ਵਾਧਾ ਹੋਇਆ ਹੈ।  ਮੋਦੀ ਸਰਕਾਰ ਵਲੋਂ ਕਿਸਾਨਾਂ ਦੀ ਲੋੜ ਦੇ ਮੁਤਾਬਕ ਖੇਤੀਬਾੜੀ ਸੈਕਟਰ ਲਈ ਸਸਤਾਗਤ ਕਰਜਾ ਜੋ ਸਾਲ 2013 ਵਿਚ 7.3 ਲੱਖ ਕਰੋੜ ਸੀ ਸਾਲ 2023 ਵਿਚ ਵਧਾ ਕੇ 18.5 ਲੱਖ ਕਰੋੜ ਕਰ ਦਿਤਾ ਗਿਆ ਹੈ।  ਇਸੇ ਤਰਾਂ ਫ਼ੂਡ ਪ੍ਰੋਸੈਸਿੰਗ ਉਦਯੋਗ ਵਿਚ 41 ਮੈਗਾ ਫ਼ੂਡ ਪਾਰਕਾ ਨੂੰ ਮਨਜ਼ੂਰੀ ਦਿਤੀ ਗਈ , 353 ਕੋਲ੍ਡ ਚੇਨ ਪ੍ਰੌਜੇਕਟ ਦਿਤੇ ਵੀ ਦਿਤੇ ਗਏ , ਲਗਪਗ 292 ਫ਼ੂਡ ਪ੍ਰੋਸੈਸਿੰਗ ਯੂਨਿਟ ਬਣਾਏ ਗਏ।  ਮੋਦੀ ਸਰਕਾਰ ਵਲੋਂ 2359 ਕਿਸਾਨ ਰੇਲਾ ਚਲਾਈਆਂ ਗਈਆਂ ਜਿਸ ਵਿਚ 7.9 ਲੱਖ ਟੰਨ ਫੱਲ ਅਤੇ ਸਬਜ਼ੀਆਂ ਦੀ ਢੁਵਾਈ ਹੁੰਦੀ ਹੈ। ਡਾ ਥਿੰਦ  ਨੇ ਕਿਹਾ  ਕਿ ਹਰਿਆਣੇ ਦੀ ਬੀਜੇਪੀ ਸਰਕਾਰ 14 ਫ਼ਸਲਾ ਦੇ ਉਤੇ ਕੇਂਦਰ ਸਰਕਾਰ ਦੇ ਸਹਿਯੋਗ ਨਾਲ MSP ਦੇ ਰਹੀ ਹੈ ਅਤੇ ਪਰਾਲੀ ਨਾ ਸਾੜਨ ਲਈ ਪ੍ਰਤੀ ਏਕੜ 1000 ਰੁਪਏ ਹਰਿਆਣੇ ਦੇ ਕਿਸਾਨਾਂ ਨੂੰ ਦੇ ਰਹੀ ਹੈ ਅਤੇ ਪੰਜਾਬ ਨੂੰ ਕੇਂਦਰ ਸਰਕਾਰ ਹਰ ਸਾਲ 3.5 ਲੱਖ ਕਰੋੜ ਰੁਪਏ ਪਰਾਲੀ ਦੀ ਸਾਂਭ ਸੰਭਾਲ ਲਈ ਭੇਜਦੀ ਹੈ ਜਿਸਦਾ ਇਸਤੇਮਾਲ ਪੰਜਾਬ ਸਰਕਾਰ ਸਹੀ ਤਰੀਕੇ ਨਾਲ ਨਹੀਂ ਕਰਦੀ ਹੈ ਕੇਂਦਰ ਸਰਕਾਰ ਵਲੋਂ ਪਰਾਲੀ ਸਾਂਭਣ ਵਾਲੀਆਂ ਮਸ਼ੀਨਾਂ ਉਤੇ 80 ਪ੍ਰਤੀਸ਼ਤ ਸਬਸਿਡੀ ਦਿੰਦੀ ਹੈ , ਇਸਤੋਂ ਇਲਾਵਾ ਖੇਤੀਬਾੜੀ ਐਗਰੋ ਇੰਡਸਟਰੀ ਵਿਚ 20 ਕਰੋੜ ਤਕ ਦਾ ਲੋਨ ਬਿਨਾ ਕਿਸੇ ਗਾਰੰਟੀ ਦੇ ਦਿਤਾ ਜਾਂਦਾ ਹੈ ਹੈਰਾਨੀ ਵਾਲੀ ਗੱਲ ਹੈ ਕਿ ਵਿਰੋਧੀ ਧਿਰਾਂ ਜਿਨ੍ਹਾਂ ਨੇ ਆਪਣੀਆਂ ਸਰਕਾਰਾਂ ਦੇ ਹੁੰਦੇ ਹੋਏ ਕੋਈ ਖਾਸ ਕਦਮ ਨਹੀਂ ਚੁੱਕੇ , ਉਹ ਅੱਜ ਕਿਸਾਨਾਂ ਦੀ ਅੱਜ ਦੇ ਸਮੇ ਹੋ ਰਹੀ ਤਰੱਕੀ ਦੇ ਰਾਹ ਨੂੰ ਵੇਖਦਿਆਂ ਗ਼ਲਤ ਪ੍ਰਚਾਰ ਕਰ ਰਹੇ ਹਨ ,ਇਸ ਮੌਕੇ ਜਿਲਾ ਦਿਹਾਤੀ ਪ੍ਰਧਾਨ ਮਨੀਸ਼ ਧੀਰ , ਮਹਿਤਪੁਰ ਸਰਕਲ ਪ੍ਰਧਾਨ ਟੋਨੀ ਅਨੇਜਾ , ਰਮੇਸ਼ ਵਰਮਾ  , ਓ ਬੀ ਸੀ  ਮੋਰਚਾ ਦੇ  ਜਨਰਲ ਸਕੱਤਰ ਬਲਜੀਤ ਸਿੰਘ ਬੱਲੀ ਥਿੰਦ  , ਸੰਗੋਵਾਲ ਸਰਕਲ ਪ੍ਰਧਾਨ ਕਮਲ ਹੀਰ ,ਓ ਬੀ ਸੀ  ਮੋਰਚਾ ਦੇ ਵਾਈਸ ਪ੍ਰਧਾਨ ਐਡਵੋਕੇਟ ਕਮਲਜੀਤ ਸਿੰਘ ਥਿੰਦ , ਮਨਜੀਤ ਸਿੰਘ ਮਣਕੁ ,  ਓ ਬੀ ਸੀ  ਮੋਰਚਾ ਦੇ ਜਨਰਲ ਸੈਕਰੇਟਰੀ ਗੁਰਨਾਮ ਸਿੰਘ ਸੰਧਾ ,ਓ ਬੀ ਸੀ ਮੋਰਚਾ ਸ਼ਾਹਕੋਟ ਸਰਕਲ ਪ੍ਰਧਾਨ ਸ਼ਿੰਗਾਰਾ ਸਿੰਘ ,ਓ ਬੀ ਸੀ ਮੋਰਚਾ ਮਹਿਤਪੁਰ ਸਰਕਲ ਪ੍ਰਧਾਨ ਮਹਿਤਪੁਰ ਜਗਦੀਸ਼ ਸਿੰਘ ਥਿੰਦ ,ਓ ਬੀ ਸੀ ਮੋਰਚਾ ਲੋਹੀਆ ਮੁਖਤਿਆਰ ਸਿੰਘ ਜੋਸਨ , ਓ ਬੀ ਸੀ ਮੋਰਚਾ ਨਕੋਦਰ ਪ੍ਰਧਾਨ ਬਲਜਿੰਦਰ ਕੁਮਾਰ , ਓ ਬੀ ਸੀ ਮੋਰਚਾ ਮਹਿਤਪੁਰ ਵਾਈਸ ਪ੍ਰਧਾਨ ਅਮਰਜੀਤ ਸਿੰਘ ਤੰਦਾਂਉਰਾ , ਓ ਬੀ ਸੀ ਮੋਰਚਾ ਮਹਿਤਪੁਰ ਜਨਰਲ ਸੈਕਰੇਟਰੀ ਰਣਜੀਤ ਸਿੰਘ ਅਵਾਣ ਖਾਲਸਾ ,ਸੈਕਰੇਟਰੀ ਗੁਰਪ੍ਰੀਤ ਸਿੰਘ ਗੋਲਡੀ , ਸੈਕਰੇਟਰੀ ਨਿਸ਼ਾਨ ਸਿੰਘ ਲੋਹੀਆ ,ਸੈਕਰੇਟਰੀ ਪਰਮਜੀਤ ਸਿੰਘ ਸ਼ਾਹਪੁਰ , ਪਰਜੀਆਂ ਸਰਕਲ ਪ੍ਰਧਾਨ ਸਰਵਣ ਸਿੰਘ ਜੱਜ , ਮਹਿਤਪੁਰ ਸਰਕਲ ਦੇ ਯੂਥ ਪ੍ਰਧਾਨ ਸੰਜੀਵ ਵਰਮਾ , ਕਿਸਾਨ ਮੋਰਚਾ ਅਗਜੈਕਟਿਵ ਮੇਂਬਰ ਕੰਵਰ ਸੰਧੂ  , ਓ ਬੀ ਸੀ ਮੋਰਚਾ ਮੇਂਬਰ ਪਰਮਜੀਤ ਦਾਸ , ਕਮਲਜੀਤ ਦਾਸ , ਮਨੀਸ਼ ਵਰਮਾ, ਨਿਰਮਲ ਸਿੰਘ , ਸਤਨਾਮ ਸਿੰਘ ਵਹਿਰਾ , ਗੁਰਭਜਤ ਸਿੰਘ , ਰਾਜਿੰਦਰ ਸਿੰਘ , ਮਨਜੀਤ ਸਿੰਘ, ਸਤਨਾਮ ਸਿੰਘ , ਸੁਖਦੇਵ ਸਿੰਘ ,ਪ੍ਰਕਾਸ਼ ਸਿੰਘ ਦਿਸ਼ਾ , ਹਰਜਿੰਦਰ ਸਿੰਘ ਨਿਕੀ ,ਗੁਰਦਾਸ ,ਧਰਮਵੀਰ ,ਸਨੀ ਮੌਜੂਦ ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਅੱਜ ਕੱਲ੍ਹ
Next articleਅਸੀਂ ਸਿਰਫ ਕਿਸਾਨਾਂ ਦੀ ਲੜਾਈ ਲੜਾਂਗੇ,ਨਾ ਕੇ ਕਿਸੇ ਸਿਆਸੀ ਪਾਰਟੀ ਦੇ ਹੱਕ ਚ ਖੜਾਂਗੇ – ਸੁੱਖ ਗਿੱਲ ਮੋਗਾ