ਮੰਤਰੀ ਇੰਦਰਬੀਰ ਸਿੰਘ ਨਿੱਝਰ ਦੀ ਪੰਜਾਬੀ ਸਮਾਜ ਪ੍ਰਤੀ ਅਪਮਾਨਜਨਕ ਟਿੱਪਣੀ ਨਿੰਦਣਯੋਗ – ਰਣਜੀਤ ਸਿੰਘ ਖੋਜੇਵਾਲ

ਕਪੂਰਥਲਾ (ਸਮਾਜ ਵੀਕਲੀ) ( ਕੌੜਾ ) – ਪੰਜਾਬ ਦੇ ਭੂਮੀ ਤੇ ਜਲ ਸੰਭਾਲ ਮੰਤਰੀ ਇੰਦਰਬੀਰ ਸਿੰਘ ਨਿੱਝਰ ਦੇ ਵਿਵਾਦਤ ਬਿਆਨ ਨੇ ਸਿਆਸੀ ਹਲਕਿਆਂ ਵਿੱਚ ਨਵੀਂ ਚਰਚਾ ਛੇੜ ਦਿੱਤੀ ਹੈ।ਕੈਬਨਿਟ ਮੰਤਰੀ ਇੰਦਰਬੀਰ ਨਿੱਝਰ ਨੇ ਫ਼ਸਲੀ ਵਿਭਿੰਨਤਾ ਨੂੰ ਲੈ ਕੇ ਪੰਜਾਬੀ ਸਮਾਜ ਤੇ ਅਪਮਾਨਜਨਕ ਟਿੱਪਣੀ ਕੀਤੀ ਹੈ।ਉਨ੍ਹਾਂ ਕਿਹਾ ਕਿ ਪੰਜਾਬੀਆਂ ਨਾਲੋਂ ਵੀ ਵੱਡਾ ਮੂਰਖ ਕੌਮ ਕੋਈ ਨਹੀਂ ਹੈ।ਇਸ ਦੌਰਾਨ ਉਨ੍ਹਾਂ ਕਿਹਾ ਕਿ ਪੰਜਾਬ ਦੇ ਕਿਸਾਨ ਅਰਾਮਪ੍ਰਸਤ ਹਨ ਅਤੇ ਉਨ੍ਹਾਂ ਨੂੰ ਕਣਕ-ਝੋਨੇ ਤੋਂ ਇਲਾਵਾ ਕੁਝ ਨਹੀਂ ਆਉਂਦਾ।ਉਨ੍ਹਾਂ ਅੱਗੇ ਕਿਹਾ ਕਿ ਨਾ ਤਾਂ ਲੋਕ ਨਹਿਰੀ ਪਾਣੀ ਦੀ ਮੰਗ ਕਰਦੇ ਹਨ ਅਤੇ ਨਾ ਹੀ ਨਹਿਰੀ ਵਿਭਾਗ ਪਾਣੀ ਛੱਡਦਾ ਹੈ।ਮਾਰਕੀਟ ਕਮੇਟੀ ਦੇ ਸਾਬਕਾ ਚੇਅਰਮੈਨ ਅਤੇ ਭਾਜਪਾ ਦੇ ਹਲਕਾ ਇੰਚਾਰਜ ਰਣਜੀਤ ਸਿੰਘ ਖੋਜੇਵਾਲ ਨੇ ਮੰਤਰੀ ਦੇ ਇਸ ਬਿਆਨ ‘ਤੇ ਤਿੱਖਾ ਪ੍ਰਤੀਕਰਮ ਦਿੱਤਾ ਹੈ।ਉਨ੍ਹਾਂ ਕਿਹਾ ਕਿ ਜਿਨ੍ਹਾਂ ਪੰਜਾਬੀਆਂ ਨੇ ਭਾਰੀ ਬਹੁਮਤ ਦੇ ਕੇ ਉਨ੍ਹਾਂ ਦੀ ਸਰਕਾਰ ਨੂੰ ਬਣਾਈ ਅਤੇ ਉਨ੍ਹਾਂ ਨੂੰ ਮੰਤਰੀ ਬਣਾਇਆ,ਅੱਜ ਉਹ ਉਸ ਕੌਮ ਨੂੰ ਮੂਰਖ ਕੌਮ ਕਹਿ ਕੇ ਆਪਣੀ ਘਟੀਆ ਮਾਨਸਿਕਤਾ ਦਾ ਸਬੂਤ ਦੇ ਰਹੇ ਹਨ।

ਉਨ੍ਹਾਂ ਕਿਹਾ ਕਿ ਪੰਜਾਬੀਆਂ ਪ੍ਰਤੀ ਨਫ਼ਰਤ ਪ੍ਰਗਟਾਉਣ ਤੋਂ ਬਾਅਦ ਮੁਆਫ਼ੀ ਮੰਗਣਾ ਹੀ ਕਾਫ਼ੀ ਨਹੀਂ ਹੈ,ਉਨ੍ਹਾਂ ਨੂੰ ਤੁਰੰਤ ਅਸਤੀਫ਼ਾ ਦੇ ਦੇਣਾ ਚਾਹੀਦਾ ਹੈ।ਖੋਜੇਵਾਲ ਨੇ ਕਿਹਾ ਕਿ ਨਿੱਝਰ ਨੂੰ ਖੁਦ ਖੇਤਾਂ ਚ ਜਾ ਕੇ ਦੇਖਣਾ ਚਾਹੀਦਾ ਹੈ ਕਿ ਕੀ ਕਿਸਾਨ ਆਰਾਮ ਕਰਦੇ ਹਨ ਅਤੇ ਕਿੰਨਾ ਕੰਮ ਕਰਦੇ ਹਨ।ਕਿਸਾਨਾਂ ਨੂੰ ਕਣਕ-ਝੋਨੇ ਦੀ ਫ਼ਸਲ ਬੀਜਣ ਲਈ ਮਜਬੂਰ ਹੋਣਾ ਪੈ ਰਿਹਾ ਹੈ ਕਿਉਂਕਿ ਸਰਕਾਰ ਹੋਰਨਾਂ ਫ਼ਸਲਾਂ ਦਾ ਘੱਟੋ-ਘੱਟ ਸਮਰਥਨ ਮੁੱਲ ਦੇਣ ਵਿੱਚ ਨਾਕਾਮ ਰਹੀ ਹੈ।ਉਨ੍ਹਾਂ ਕਿਹਾ ਕਿ ਕੈਬਨਿਟ ਮੰਤਰੀ ਨੇ ਕਿਸਾਨਾਂ ਪ੍ਰਤੀ ਅਪਸ਼ਬਦ ਬੋਲੇ ​​ਹਨ।ਖੋਜੇਵਾਲ ਨੇ ਕਿਹਾ ਕਿ ਜਿਸ ਤਰ੍ਹਾਂ ਦੀ ਰਾਜਨੀਤੀ ਅਰਵਿੰਦ ਕੇਜਰੀਵਾਲ ਨੇ ਸ਼ੁਰੂ ਕੀਤੀ ਹੈ,ਇਸ ਰਾਜਨੀਤੀ ਦੇ ਨਤੀਜੇ ਬਹੁਤ ਭਿਆਨਕ ਸਿੱਧ ਹੋਣਗੇ।ਪਹਿਲਾਂ ਪੰਜਾਬ ਨੂੰ ਵਾਅਦਿਆਂ ਅਤੇ ਗਾਰੰਟੀ ਦੇ ਕੇ ਲੁੱਟਿਆ ਗਿਆ ਅਤੇ ਹੁਣ ਉਸੇ ਤਰਜ਼ ਤੇ ਆਮ ਆਦਮੀ ਪਾਰਟੀ ਗੁਜਰਾਤ ਚੋਣਾਂ ਚ ਸਰਗਰਮ ਹੋ ਕੇ ਇਹ ਗਰੋਹ ਲੋਕਾਂ ਨੂੰ ਮੂਰਖ ਬਣਾਉਣ ‘ਚ ਕੋਈ ਕਸਰ ਨਹੀਂ ਛੱਡ ਰਿਹਾ।

ਉਹ ਵਾਅਦੇ ਗੁਜਰਾਤ ਚ ਕੀਤੇ ਗਏ ਹਨ ਜੋ ਪੰਜਾਬ ਚ ਆਪ ਸਰਕਾਰ ਪੂਰੇ ਨਹੀਂ ਕਰ ਸਕੀ।ਉਨ੍ਹਾਂ ਕਿਹਾ ਕਿ ਬਾਹਗਵੰਤ ਮਾਨ ਅਤੇ ਅਰਵਿੰਦ ਕੇਜਰੀਵਾਲ ਦੀ ਜੁੰਡਲੀ ਨੇ ਪਹਿਲਾ ਪੰਜਾਬੀਆਂ ਨੂੰ ਲੁੱਟਿਆ ਅਤੇ ਹੁਣ ਗੁਜਰਾਤੀ ਲੋਕਾਂ ਦੀ ਵਾਰੀ ਹੈ,ਪਰ ਲੋਕ ਨਹੀਂ ਮੂਰਖ ਹਨ,ਸਬ ਸਮਝਦੇ ਹਨ ਕਿ ਇਹ ਲੋਕ ਪੰਜਾਬ ਵਿੱਚ ਕੀ ਕਰ ਰਹੇ ਹਨ।ਮਾਈਨਿੰਗ ਪਾਲਿਸੀ ਦਾ ਕੋਈ ਅਤਾ-ਪਤਾ ਨਹੀਂ ਹੈ,ਜੋ ਰੇਤ ਮੁੱਖ ਮੰਤਰੀ ਚੰਨੀ ਦੇ ਰਾਜ ਦੌਰਾਨ 1700 ਤੋਂ 2000 ਰੁਪਏ ਪ੍ਰਤੀ ਟਰਾਲੀ ਮਿਲ ਰਹੀ ਸੀ,ਉਸਦੇ ਮਜੂਦਾ ਸਮੇਂ ਕਿ ਰੇਤ ਹਨ ਪੰਜਾਬ ਦੇ ਲੋਕ ਚੰਗੀ ਤਰਾਂ ਜਾਣਦੇ ਹਨ।ਪੰਜਾਬ ਨੂੰ ਦੋਨਾਂ ਹੱਥਾਂ ਨਾਲ ਲੁੱਟਣ ਵਾਲੇ ਗੁਜਰਾਤ ਤੇ ਹਿਮਾਚਲ ਦੇ ਲੋਕ ਨੂੰ ਮੁੰਗੇਰੀ ਲਾਲ ਦੇ ਅਸਿਹਨ ਸਪਨੇ ਦਿਖਾਉਣ ਵਿੱਚ ਲੱਗੇ ਹੋਏ ਹਨ,ਪਾਰ ਕਹਾਣੀ ਇਨ੍ਹਾਂਨੂੰ ਮੂੰਹ ਦੀ ਪਵੇਗੀ।ਬੇਰੁਜ਼ਗਾਰੀ ਭੱਤਾ,ਔਰਤਾਂ ਨੂੰ 1000 ਰੁਪਏ ਭੱਤਾ ਅਤੇ ਵਕੀਲ ਭਾਈਚਾਰੇ ਨੂੰ ਭੱਤਾ ਦੇਣ ਦੀ ਗੱਲ ਕਰਨ ਸਨ ਵਾਲੇ ਗੁਜਰਾਤ ਵਿੱਚ ਪੰਜਾਬ ਦਾ ਸੱਚ ਕਿਉਂ ਨਹੀਂ ਦੱਸਦੇ।

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਮੋਦੀ ਦੇ ਰੁਜ਼ਗਾਰ ਵਾਇਦੇ ? ਜੋ ਵਫ਼ਾ ਨਾ ਹੋਵੇ ! – ਜਗਦੀਸ਼ ਸਿੰਘ ਚੋਹਕਾ
Next articleਡੀਸੀ ਮੋਹਾਲੀ ਨੇ ਡੇਰਾਬੱਸੀ ਹਲਕੇ ਵਿੱਚ ਚੱਲ ਰਹੇ ਵਿਕਾਸ ਕਾਰਜਾਂ ਦਾ ਲਿਆ ਜਾਇਜ਼ਾ