ਡੀਸੀ ਮੋਹਾਲੀ ਨੇ ਡੇਰਾਬੱਸੀ ਹਲਕੇ ਵਿੱਚ ਚੱਲ ਰਹੇ ਵਿਕਾਸ ਕਾਰਜਾਂ ਦਾ ਲਿਆ ਜਾਇਜ਼ਾ

ਨਵੀਂ ਬਣ ਰਹੀ ਜੱਚਾ-ਬੱਚਾ ਸੈਂਟਰ ਦੀ ਬਿਲਡਿੰਗ ਦਾ ਵੀ ਕੀਤਾ ਨਿਰੀਖਣ

 ਡੇਰਾਬੱਸੀ (ਸੰਜੀਵ ਸਿੰਘ ਸੈਣੀ, ਮੋਹਾਲੀ) (ਸਮਾਜ ਵੀਕਲੀ) : ਡਿਪਟੀ ਕਮਿਸ਼ਨਰ ਅਮਿਤ ਤਲਵਾੜ ਨੇ ਅੱਜ ਡੇਰਾਬੱਸੀ ਵਿੱਚ ਚੱਲ ਰਹੇ ਵਿਕਾਸ ਕਾਰਜਾਂ ਦਾ ਜਾਇਜ਼ਾ ਲਿਆ। ਇਸ ਦੌਰਾਨ ਉਨ੍ਹਾਂ ਨਾਲ ਡੇਰਾਬੱਸੀ ਦੇ ਐਸਡੀਐਮ ਹਿਮਾਂਸ਼ੂ ਗੁਪਤਾ, ਕਾਰਜ ਸਾਧਕ ਅਫ਼ਸਰ ਅਸ਼ੋਕ ਪਥਰੀਆ, ਨਾਇਬ ਤਹਿਸੀਲਦਾਰ ਹਰਿੰਦਰਜੀਤ ਸਿੰਘ ਹਾਜ਼ਰ ਸਨ।

ਇਸ ਮੌਕੇ ਡਿਪਟੀ ਕਮਿਸ਼ਨਰ ਅਮਿਤ ਤਲਵਾੜ ਨੇ ਕਿਹਾ ਕਿ ਅੱਜ ਫਿਲਡ-ਡੇ ਹੈ, ਇਸ ਲਈ ਡੇਰਾਬੱਸੀ ਖੇਤਰ ਵਿਚ ਚੱਲ ਰਹੇ ਵਿਕਾਸ ਕਾਰਜਾਂ ਸਮੇਤ ਸ਼ੁਰੂ ਕੀਤੇ ਜਾਣ ਵਾਲੇ ਕੰਮਾਂ ਦੀ ਯੋਜਨਾ ਬਣਾਉਣ ਲਈ ਡੇਰਾਬੱਸੀ ਖੇਤਰ ਦਾ ਦੌਰਾ ਕੀਤਾ ਜਾ ਰਿਹਾ ਹੈ। ਜਿਸ ਦੌਰਾਨ ਲੋਕਾਂ ਦੀਆਂ ਸਮੱਸਿਆਵਾਂ ਨੂੰ ਸੁਲਝਾਉਣ ਦੇ ਨਾਲ-ਨਾਲ ਉਨ੍ਹਾਂ ਦੇ ਸੁਝਾਅ ਵੀ ਲਏ ਜਾਣਗੇ ਤਾਂ ਜੋ ਵਿਕਾਸ ਕਾਰਜਾਂ ਨੂੰ ਚੰਗੇ ਤਰੀਕੇ ਨਾਲ ਲੋਕਾਂ ਦੀ ਸਹੂਲਤ ਦੇ ਹਿਸਾਬ ਨਾਲ ਨੇਪਰੇ ਚਾੜਿਆ ਜਾ ਸਕੇ।
ਇਸ ਤੋਂ ਬਾਅਦ ਡੀਸੀ ਵੱਲੋਂ ਸਿਵਲ ਹਸਪਤਾਲ ਵਿੱਚ ਜਾਂ ਕੇ ਮਰੀਜ਼ਾਂ ਨੂੰ ਮਿਲਣ ਵਾਲੀਆਂ ਸਿਹਤ ਸਹੁਲਤਾਂ ਦਾ ਜਾਇਜਾਂ ਵੀ ਲਿਆ ਗਿਆ। ਇਸ ਮੌਕੇ ਉਨ੍ਹਾਂ ਦੱਸਿਆ 30 ਬਿਸਤਰੀਆਂ ਦੇ ਬਣਨ ਵਾਲੇ ਜੱਚਾ-ਬੱਚਾਂ ਹਸਪਤਾਲ ਲਈ ਬੀਡੀਪੀਓ ਦਫਤਰ ਦੀ ਸ਼ਾਮਲ ਕੀਤੀ ਗਈ ਡੇਢ ਵਿਗਾ ਜਗ੍ਹਾਂ ਦਾ ਮੁਆਇਨਾ ਕਰਨ ਦੇ ਨਾਲ ਨਾਲ ਸਿਹਤ ਸਹੁਲਤਾਂ ਦੀ ਜਾਂਚ ਲਈ ਹਸਪਤਾਲ ਦਾ ਦੌਰਾ ਕੀਤਾ ਗਿਆ, ਇਸ ਦੌਰਾਨ ਉਨ੍ਹਾਂ ਮਰੀਜ਼ਾਂ ਨਾਲ ਗੱਲਬਾਤ ਵੀ ਕੀਤੀ।

ਡੇਰਾਬੱਸੀ ਬੱਸ ਸਟੈਂਡ ਦੇ 20 ਕਰੋੜੀ ਪ੍ਰੋਜੈਕਟ ਨੂੰ ਫਾਇਨਲ ਕਰਨ ਤੋਂ ਪਹਿਲਾ ਡਿਪਟੀ ਕਮਿਸ਼ਨਰ ਵੱਲੋਂ ਮੌਕੇ ਦਾ ਮੁਆਇਨਾ ਕੀਤਾ ਗਿਆ। ਇਸ ਮੌਕੇ ਉਨ੍ਹਾਂ ਨਗਰ ਕੌਂਸਲ ਅਧਿਕਾਰੀਆਂ ਨੂੰ ਮੌਜੂਦਾਂ ਟ੍ਰੈਫਿਕ ਦੇ ਹਿਸਾਬ ਨਾਲ ਪੁਰੇ ਖੇਤਰ ਦਾ ਟ੍ਰੈਫਿਕ ਨਕਸ਼ਾਂ ਬਣਾਕੇ ਬੱਸ ਪਾਰਕਿੰਗ ਅਤੇ ਵਾਹਨ ਪਾਰਕਿੰਗ ਮਾਰਕਿੰਗ ਕੀਤੇ ਜਾਣ ਦੇ ਨਿਰਦੇਸ ਦਿੱਤੇ । ਇਸ ਮੋਕੇ ਡਿਪਟੀ ਕਮਿਸ਼ਨਰ ਅਮਿਤ ਤਲਵਾੜ ਨੇ ਕਿਹਾ ਕਿ ਬੱਸਾਂ ਖੜੀ ਕਰਨ ਲਈ ਮੈਪ ਤਿਆਰ ਕਰਨ ਤੋਂ ਬਾਅਦ ਹੀ ਪ੍ਰੋਜੈਕਟ ਨੂੰ ਅੱਗੇ ਤੋਰੀਆਂ ਜਾਵੇਗਾ। ਉਨ੍ਹਾਂ ਕਿਹਾ ਕਿ ਬੱਸ ਸਟੈਂਡ ਪਹਿਲਾਂ ਹੀ ਭੀੜ ਭਾੜ ਵਾਲੇ ਖੇਤਰ ਵਿੱਚ ਸਥਿਤ ਹੈ ਇਸ ਲਈ ਸਬੰਧਤ ਅਧਿਕਾਰੀਆਂ ਨੂੰ ਟਰੈਫਿਕ ਮੈਪ ਬਣਾਉਣ ਤੋਂ ਬਾਅਦ ਹੀ ਪ੍ਰਾਜੈਕਟ ਅੱਗੇ ਤੋਰਨ ਦੀ ਸਲਾਹ ਦਿੱਤੀ ਗਈ ਹੈ। ਇਸ ਤੋਂ ਇਲਾਵਾ ਉਨ੍ਹਾਂ ਟ੍ਰੈਫਿਕ ਪੁਲਿਸ ਨੂੰ ਮੁਬਾਰਕਪੁਰ ਕਰੈਸ਼ਰ ਜੋਨ ਵਿਚੋਂ ਬਿਨਾਂ ਤਿਰਪਾਲਾਂ ਦਿੱਤੇ ਚੱਲ ਰਹੇ ਓਵਰਲੋਡ ਟਿੱਪਰਾਂ ‘ਤੇ ਨਕੇਲ ਕੱਸਣ ਦੇ ਵੀ ਨਿਰਦੇਸ ਦਿੱਤੇ।

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਮੰਤਰੀ ਇੰਦਰਬੀਰ ਸਿੰਘ ਨਿੱਝਰ ਦੀ ਪੰਜਾਬੀ ਸਮਾਜ ਪ੍ਰਤੀ ਅਪਮਾਨਜਨਕ ਟਿੱਪਣੀ ਨਿੰਦਣਯੋਗ – ਰਣਜੀਤ ਸਿੰਘ ਖੋਜੇਵਾਲ
Next articleਜਗਤ- ਤਮਾਸ਼ਾ (ਰਵੀਸ਼ ਕੁਮਾਰ ਨੂੰ ਸਮੱਰਪਤ)