ਮਿੰਨੀ ਕਹਾਣੀ \ ਗ੍ਰਹਿ ਪਰਵੇਸ਼

ਪ੍ਰੋਫੈਸਰ ਸਾ਼ਮਲਾਲ ਕੌਸ਼ਲ
 (ਸਮਾਜ ਵੀਕਲੀ)- ਰਾਮ ਦਾਸ ਸਰਕਾਰੀ ਮਹਿਕਮੇ ਵਿੱਚ ਇਕ ਉਚ ਅਧਿਕਾਰੀ  ਹੈ। ਆਪਣੇ ਮਹਿਕਮੇ ਵਿੱਚ ਉਸ ਦਾ ਖੂਬ  ਦਬਦਬਾ ਹੈ। ਉਸ ਨੇ ਰਿਸ਼ਵਤ ਨਾਲ ਬਹੁਤ ਪੈਸਾ ਕਮਾ ਲਿਆ ਹੈ। ਉਸਦੀ ਪਤਨੀ, ਕਲਿਆਣੀ ਕਿਸੇ ਸਕੂਲ ਮਾਸਟਰ ਦੀ ਕੁੜੀ ਹੈ। ਉਸ ਨੇ ਬੜੀ ਚਲਾਕੀ ਨਾਲ ਆਪਣੇ ਪਤੀ ਨੂੰ ਆਪਣੇ ਵੱਸ ਵਿਚ ਕਰ ਰੱਖਿਆ ਹੈ! ਰਾਮਦਾਸ ਨੇ ਬਹੁਤ ਪੈਸਾ ਲਗਾ ਕੇ ਆਪਣੇ ਵਾਸਤੇ ਆਲੀਸ਼ਾਨ ਬੰਗਲਾ ਬਣਵਾ ਰਖਿਆ ਹੈ ਜਿਸ ਵਿੱਚ ਸਾਰੀਆਂ ਸੁੱਖ ਸੁਵਿਧਾਵਾਂ ਹਨ। ਉਸ ਬੰਗਲੇ ਦਾ ਅੱਜ ਗ੍ਰਹਿ ਪਰਵੇਸ਼ ਜਾਂ ਘਰ ਦਾਖਲਾ ਹੋਇਆ ਹੈ। ਇਸ ਮੌਕੇ ਤੇ ਉਸਦੇ ਕਈ ਅਮੀਰ ਚਾਪਲੂਸ ਬੰਦਿਆਂ ਅਤੇ ਜਾਣ ਪਛਾਣ ਵਾਲੇ ਬੰਦਿਆਂ ਦੀ ਭੀੜ ਲਗੀ ਹੋਈ ਸੀ। ਉੱਥੇ ਆਉਣ ਵਾਲੇ ਲਗਭਗ ਸਾਰੇ ਮਹਿਮਾਨਾਂ ਨੇ ਉਸਦੇ ਬੰਗਲੇ ਦੀ ਤਾਰੀਫ਼ ਕੀਤੀ। ਦਿਨ ਭਰ ਦੀ ਥਕਾਵਟ ਕਾਰਣ ਉਸ ਦੇ ਸਰੀਰ ਵਿਚ ਪੀੜ ਹੋ ਰਹੀ ਸੀ ਅਤੇ ਉਸਨੂੰ ਨੀਂਦ ਨਹੀਂ ਆ ਰਹੀ ਸੀ। ਅਚਾਨਕ ਆਪਣੀ ਬੁੱਢੀ ਮਾਂ ਦਾ ਖਿਆਲ ਆ ਗਿਆ ਜਿਹੜੀ ਕਿ ਉਸਦੇ ਪਿਤਾ ਜੀ ਦੀ ਮੌਤ ਦੇ ਬਾਅਦ ਪਿੰਡ ਵਿੱਚ ਉੱਥੇ ਦੇ ਲੋਕਾਂ ਤੇ ਰਹਿਮੋ ਕਰਮ ਤੇ ਸਮਾਂ ਬਿਤਾ ਰਹੀ ਸੀ। ਜਿਸ ਕਚੇ ਮਕਾਨ ਵਿੱਚ ਉਹ ਰਹਿ ਰਹੀ ਸੀ ਉਸ ਵਿੱਚ ਸ਼ੀਸ਼ੇ, ਖਿੜਕੀਆਂ ਅਤੇ ਦਰਵਾਜੇ ਵੀ ਨਹੀਂ ਸਨ। ਰਾਮਦਾਸ ਨੂੰ ਉਹ ਦਿਨ ਵੀ  ਯਾਦ ਆ ਗਏ ਜਦੋਂ ਕਿ ਉਸ ਦੀ ਮਾਂ ਦੂਜਿਆ ਦੇ ਘਰਾਂ ਵਿੱਚ ਕੰਮ ਕਰਕੇ ਘਰ ਦਾ ਗੁਜ਼ਾਰਾ ਕਰਦੀ ਸੀ ਅਤੇ ਉਸ ਦੀ ਪੜ੍ਹਾਈ ਵਾਸਤੇ ਕਿਤਾਬਾਂ, ਫੀਸ ਅਤੇ ਹੋਰ ਖਰਚਾ ਪੂਰਾ ਕਰਦੀ ਸੀ। ਇਹ ਉਸ ਦੀ ਉਸ ਵਾਸਤੇ ਮਾਂ ਦਾ ਮਿਹਨਤ ਕਰਨਾ ਸੀ ਜੋ ਅੱਜ ਉਹ ਇੱਕ ਬਹੁਤ ਵੱਡਾ ਸਰਕਾਰੀ ਅਫਸਰ ਬਣਿਆ ਹੋਇਆ ਸੀ। ਅਚਾਨਕ ਉਸ ਨੂੰ ਆਪਣੀ ਅਹਿਸਾਨ ਫਰਾਮੋਸ਼ੀ ਲਈ ਨਫਰਤ ਅਤੇ ਸ਼ਰਮ ਆਉਣ ਲੱਗੀ। ਉਹ ਸੋਚਣ ਲੱਗਿਆ ਕਿ ਉਸ ਨੇ ਆਪਣੀ ਗ਼ਰੀਬ ਅਤੇ ਬੁੱਢੀ ਮਾਂ ਨੂੰ ਇਸ ਸ਼ੁਭ ਮੌਕੇ ਤੇ ਬੁਲਾ ਕੇ ਉਸ ਨੂੰ ਇੱਜ਼ਤ ਕਿਉਂ ਨਾ ਦਿੱਤੀ ਅਤੇ ਉਸ ਤੋਂ ਅਸ਼ੀਰਵਾਦ ਕਿਉਂ ਨਹੀਂ ਲਿਆ। ਉਹ ਸੋਚਣ ਲੱਗਿਆ ਕਿ ਉਸਦਾ ਫਰਜ਼ ਬਣਦਾ ਸੀ ਕਿ ਇਸ ਮੌਕੇ ਤੇ ਆਪਣੀ ਮਾਂ ਨੂੰ ਉੱਚੇ ਸਿੰਘਾਸਨ ਤੇ ਬਿਠਾ ਕੇ ਇੱਜ਼ਤ ਦਿੰਦਾ ਅਤੇ ਲੋਕਾਂ ਨਾਲ ਮਿਲਵਾ ਕੇ ਉਹਨਾਂ ਨੂੰ ਇਹ ਦਸਦਾ,, ਦੇਖੋ ਲੋਕੋ! ਇਹ ਹੈ ਮੇਰੀ ਦੇਵੀ ਸਰੂਪ ਮਾਂ ਜਿਸ ਦੀ ਮਿਹਨਤ ਕਰਕੇ ਅੱਜ ਮੈਂ ਇੱਕ ਬਹੁਤ ਵੱਡਾ ਅਵਸਰ ਬਣਿਆ ਹੋਇਆ ਹਾਂ ਅਤੇ ਇਸ ਘਰ ਦਾ ਮਾਲਕ ਬਣਿਆ ਹੋਇਆ ਹਾਂ। ਉਸ ਨੇ ਨਾਈਟ ਸੂਟ ਪਾਏ ਹੋਏ ਹੀ ਗਰਾਜ ਵਿੱਚੋਂ ਗਡੀ ਕੱਢੀ ਅਤੇ ਆਪਣੇ ਮਾਂ ਨੂੰ ਆਪਣੇ ਕੋਲ ਲਿਆਉਣ ਅਤੇ ਉਸ ਤੋਂ ਆਪਣੀ ਗਲਤੀ ਦੀ ਮਾਫੀ ਮੰਗਣ ਦਾ ਫੈਸਲਾ ਕੀਤਾ । ਉਹ ਆਪਣੇ ਪਿੰਡ ਵੱਲ ਚੱਲ ਪਿਆ। ਜਿਵੇਂ ਹੀ ਉਹ ਪਿੰਡ ਵਿੱਚ ਆਪਣੇ ਘਰ ਦੇ ਨੇੜੇ ਪਹੁੰਚਿਆ ਸਵੇਰੇ ਦੇ ਲਗਭਗ ਚਾਰ ਵੱਜ ਚੁੱਕੇ ਸਨ ਅਜੇ ਥੋੜਾ ਥੋੜਾ ਹਨੇਰਾ ਸੀ। ਬੰਦਾ ਬੰਦੇ ਨੂੰ ਪਛਾਣ ਨਹੀਂ ਸੀ ਸਕਦਾ। ਉਸ ਦੇ ਘਰ ਦੇ ਅੱਗੇ ਲੋਕਾਂ ਦੀ ਭੀੜ ਲੱਗੀ ਹੋਈ ਸੀ। ਇਸ ਭੀੜ ਵਿਚੋਂ ਉਸ ਨੇ ਇੱਕ ਬੰਦੇ ਨੂੰ ਪੁੱਛਿਆ,,, ਭਾਈ! ਇਹ ਭੀੜ ਕਿਉਂ ਲੱਗੀ ਹੋਈ ਹੈ? ਆਸ਼ਾ ਰਾਣੀ ਸਵਰਗ ਸਿਧਾਰ ਗਈ,,,, ਉਸ ਬੰਦੇ ਦਾ ਜਵਾਬ ਸੀ। ਆਪਣੀ ਮਾਂ ਦੇ ਉਸ ਨੂੰ ਅਚਾਨਕ ਇਸ ਤਰ੍ਹਾਂ ਛੱਡ ਕੇ ਜਾਣ ਦੇ ਸਦਮੇ ਨੂੰ ਉਹ ਬਰਦਾਸ਼ਤ ਨਾ ਕਰ ਸਕਿਆ ਅਤੇ ਬੇਹੋਸ਼ ਹੋ ਕੇ ਡਿੱਗ ਪਿਆ।

ਪ੍ਰੋਫੈਸਰ ਸਾ਼ਮਲਾਲ ਕੌਸ਼ਲ
ਮੋਬਾਈਲ 94 16 35 9 0 4 5
ਰੋਹਤਕ –124001(ਰੋਹਤਕ ) 

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਹਲਕਾ ਵਿਧਾਇਕ ਸ੍ਰ.ਗੁਰਦਿੱਤ ਸਿੰਘ ਸੇਖੋਂ ਨੂੰ ਦਿੱਤਾ ਗਿਆ ਮੰਗ ਪੱਤਰ
Next articleਸਮਤਾ ਸੈਨਿਕ ਦਲ ਕਰਾਏਗਾ ਪੂਨਾ ਪੈਕਟ ਤੇ ਸੈਮੀਨਾਰ