ਮਿੰਨੀ ਕਹਾਣੀ / ਮੇਰਾ ਕਮਰਾ

ਪ੍ਰੋਫੈਸਰ ਸਾ਼ਮਲਾਲ ਕੌਸ਼ਲ
(ਸਮਾਜ ਵੀਕਲੀ)-78 ਸਾਲ ਦੇ ਕੇਦਾਰਨਾਥ ਕਈ ਦਿਨਾਂ ਤੋਂ ਬਿਮਾਰ ਚੱਲ ਰਹੇ ਸਨ ਉਹਨਾਂ ਨੂੰ ਦਮੇ ਅਤੇ ਜੋੜਾਂ ਦੀਆਂ ਬਿਮਾਰੀਆਂ ਸਨ । ਅੱਖਾਂ ਤੋਂ ਬਹੁਤ ਘੱਟ ਦਿਖਾਈ ਦਿੰਦਾ ਸੀ। ਬੁੜਾਪੇ ਦੀਆਂ ਲਗਭਗ  ਸਾਰੀਆਂ ਬਿਮਾਰੀਆਂ ਉਹਨਾਂ ਨੂੰ ਸੌਗਾਤ ਵਿੱਚ ਮਿਲੀਆਂ ਹੋਈਆਂ ਸਨ।
ਕਿਉਂਕਿ ਉਹ ਘਰ ਦੇ ਮਾਲਕ ਸਨ ਇਸ ਲਈ ਉਹਨਾਂ ਨੇ ਆਪਣੇ ਵਾਸਤੇ ਆਪਣੇ ਪਸੰਦ ਦਾ ਇੱਕ ਕਮਰਾ  ਰਹਿਣ ਵਾਸਤੇ ਚੁਣ ਰੱਖਿਆ ਸੀ ਜਿੱਥੇ ਬੈਠ ਕੇ ਉਹ ਘਰ ਦੀ ਹਰ ਗੱਲ ਤੇ ਨਜ਼ਰ ਰੱਖ ਸਕਦੇ ਸੀ। ਅਚਾਨਕ ਉਹਨਾਂ ਨੂੰ 104 ਡਿਗਰੀ ਦਾ ਟੈਂਪਰੇਚਰ ਹੋ ਗਿਆ ਅਤੇ ਉਤਰਨ ਦਾ ਨਾਂ ਨਹੀਂ ਸੀ ਲੈ ਰਿਹਾ। ਇਸ ਬੁਖਾਰ ਨੇ ਵੱਡੇ ਵੱਡੇ ਵੈਦ, ਹਕੀਮ ,ਡਾਕਟਰ ਫੇਲ ਕਰ ਦਿੱਤੇ। ਲਗਾਤਾਰ ਟੈਮਪਰੇਚਰ ਨੇ ਲਾਲਾ ਕੇਦਾਰਨਾਥ ਨੂੰ ਨਾ ਕੇਵਲ ਕਮਜ਼ੋਰ ਕਰ ਦਿੱਤਾ ਬਲਕਿ ਉਹਨਾਂ ਦੀ ਭੁੱਖ ਵੀ ਮਾਰੀ ਜਾਣ ਲੱਗੀ ਹਾਲਾਂਕਿ ਉਹਨਾਂ ਦੀ ਪਤਨੀ ਰਾਮ ਪਿਆਰੀ ਨੇ ਹਿੰਮਤ ਨਹੀਂ ਹਾਰੀ , ਉਹਨਾਂ ਨੂੰ ਕਦੇ ਦੁੱਧ, ਕਦੇ ਜੂਸ, ਕਦੇ ਚਾਹ ਅਤੇ ਕਦੇ ਦਾਲ ਦਾ ਪਾਣੀ ਅਤੇ ਇਲਾਜ ਕਰਨ ਵਾਲੀਆਂ ਦਵਾਈਆਂ ਦੇਣ ਦਾ ਸਿਲਸਿਲਾ ਜਾਰੀ ਰੱਖਿਆ। ਲਾਲਾ ਜੀ ਦੀ ਲੰਬੀ ਬਿਮਾਰੀ ਤੋਂ ਬਾਅਦ ਉਹਨਾਂ ਦੇ ਘਰ ਵਾਲਿਆਂ ਨੇ ਉਹਨਾਂ ਦੇ ਜਿਆਦਾ ਦੇਰ ਤੱਕ ਜਿਉਣ ਦੀ ਉਮੀਦ ਛੱਡ ਦਿੱਤੀ ਸੀ। ਉਹਨਾਂ ਦਾ ਵੱਡਾ ਪੁੱਤਰ ਕਹਿਣ ਲੱਗਿਆ,,, ਲਾਲਾ ਜੀ ਦੇ ਬਾਅਦ ਬਾਦ ਇਹਨਾਂ ਦਾ ਕਮਰਾ ਮੈਂ  ਲਵਾਂਗਾ। ਦੂਜੇ ਨੰਬਰ ਦੇ ਮੁੰਡੇ ਨੇ ਆਪਣੀ ਦਾਵੇਦਾਰੀ ਠੋਕੀ ਅਤੇ ਸਭ ਤੋਂ ਛੋਟਾ ਮੁੰਡਾ ਕਹਿਣ ਲੱਗਿਆ ਕਿਉਂਕਿ ਮੈਂ ਆਪਣੇ। ਪਿਤਾ ਜੀ ਦਾ ਬਹੁਤ ਲਾਡਲਾ ਹਾਂ ਇਸ ਲਈ ਇਹ ਕਮਰਾ ਮੈਨੂੰ ਹੀ ਮਿਲਣਾ ਚਾਹੀਦਾ ਹੈ। ਬੇਸ਼ਕ ਲਾਲਾ ਜੀ ਅੱਖਾਂ ਬੰਦ ਕਰਕੇ ਸੁੱਤੇ ਰਹਿੰਦੇ ਸੀ ਲੇਕਿਨ ਉਹਨਾਂ ਨੂੰ ਘਰ ਦੀ ਹਰ ਗੱਲ ਦਾ ਪਤਾ ਚੱਲਦਾ ਰਹਿੰਦਾ ਸੀ। ਇਸ ਵਿਚਕਾਰ ਉਹਨਾਂ ਦੀ ਪਤਨੀ ਦੀ ਸੇਵਾ ਦੇ ਕਾਰਣ ਉਹਨਾਂ ਦਾ ਬੁਖਾਰ ਉਤਰਨ ਲੱਗਿਆ ਅਤੇ ਤਬੀਅਤ ਵੀ ਸੁਧਰਨ ਲੱਗੀ। ਇੱਕ ਸਵੇਰ ਜਦੋਂ ਤਿਨੋਂ ਪੁੱਤਰ ਆਪਣੇ ਪਿਤਾ ਜੀ ਦਾ ਹਾਲ ਚਾਲ ਪੁੱਛਣ ਵਾਸਤੇ ਉਹਨਾਂ ਦੇ ਕਮਰੇ ਵਿੱਚ ਗਏ ਤਾਂ ਲਾਲਾ ਜੀ ਕਹਿਣ ਲੱਗੇ,,,, ਮੈਂ ਤੁਹਾਨੂੰ ਛੱਡ ਕੇ ਕਿਤੇ ਜਾਣ ਨਹੀਂ ਲੱਗਿਆ। ਜਦ ਤੱਕ ਮੈਂ ਜਿਉਂਦਾ ਹਾਂ ਇਹ ਕਮਰਾ ਮੇਰਾ ਹੀ ਰਹੇਗਾ। ਇਹ ਸੁਣ ਕੇ ਤਿੰਨਾਂ ਲੜਕਿਆਂ ਨੂੰ ਬਹੁਤ ਅਫਸੋਸ ਹੋਇਆ  ਕਿਉਂਕਿ ਉਹ ਤਾਂ ਇਹ ਸੋਚ ਕੇ ਲਾਲਾ ਜੀ ਦੇ ਕਮਰੇ ਵਿੱਚ ਗਏ ਸੀ ਕਿ ਲਾਲਾ ਜੀ ਪਰਲੋਕ ਸਿਧਾਰ ਗਏ ਹੋਣਗੇ।

ਪ੍ਰੋਫੈਸਰ ਸਾ਼ਮਲਾਲ ਕੌਸ਼ਲ
ਮੋਬਾਈਲ 94 16 35 9 0 4 5
ਰੋਹਤਕ -124001(ਹਰਿਆਣਾ) 

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਦੀਵਾਨ ਟੋਡਰ ਮੱਲ ਪਬਲਿਕ ਸਕੂਲ ਕਾਕੜਾ ਦੇ ਵਿਦਿਆਰਥੀਆਂ ਨੇ, ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਅਰਪਣ ਕਰਕੇ ਮਨਾਇਆ ਸ਼ਹੀਦ ਭਗਤ ਸਿੰਘ ਅਤੇ ਮਹਾਤਮਾ ਗਾਂਧੀ ਜੀ ਦਾ ਜਨਮ ਦਿਵਸ।
Next article“ਓਮ ਜੈ ਜਗਦੀਸ਼ ਹਰੇ” ਆਰਤੀ ਦੇ ਰਚੇਤਾ ਪੰਡਿਤ ਸ਼ਰਧਾ ਰਾਮ ਫਿਲੌਰੀ ਜੀ ਦਾ ਜਨਮ ਦਿਹਾੜਾ ਮਨਾਇਆ