ਦੀਵਾਨ ਟੋਡਰ ਮੱਲ ਪਬਲਿਕ ਸਕੂਲ ਕਾਕੜਾ ਦੇ ਵਿਦਿਆਰਥੀਆਂ ਨੇ, ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਅਰਪਣ ਕਰਕੇ ਮਨਾਇਆ ਸ਼ਹੀਦ ਭਗਤ ਸਿੰਘ ਅਤੇ ਮਹਾਤਮਾ ਗਾਂਧੀ ਜੀ ਦਾ ਜਨਮ ਦਿਵਸ।

ਸੰਦੀਪ ਸਿੰਘ ਭਵਾਨੀਗੜ੍ਹ (ਸੰਗਰੂਰ)ਨੇ ਜਾਣਕਾਰੀ ਦਿੰਦੇ ਦੱਸਿਆ ਕਿ ਸਕੂਲ ਪ੍ਰਿੰਸੀਪਲ ਮੈਡਮ ਡਾ: ਯੋਗਿਤਾ ਸ਼ਰਮਾ ਜੀ ਦੀ ਅਗਵਾਈ ਸਦਕਾ  “ਮੇਰੀ ਮਾਟੀ ਮੇਰਾ ਦੇਸ਼” ਪ੍ਰੋਗਰਾਮ ਦੇ ਤਹਿਤ ਸਕੂਲ ਦੇ ਵਿਦਿਆਰਥੀ ਕੱਲ੍ਹ ਪਿੰਡ ਬਖੋਪੀਰ ਭਵਾਨੀਗੜ੍ਹ( ਸੰਗਰੂਰ) ਵਿਖੇ  ਸ਼ਹੀਦ ਨਾਇਕ ਲਛਮਣ ਸਿੰਘ ਜੀ ਦੀ 21ਵੀਂ ਬਰਸੀ ਉੱਤੇ ਸ਼ਾਮਿਲ ਹੋਏ। ਸਕੂਲੀ ਵਿਦਿਆਰਥੀਆਂ ਨੇ ਸ਼ਹੀਦੀ ਸਮਾਗਮ ਵਿੱਚ ਭਾਗ ਲਿਆ। ਸਮਾਗਮ ਦੀ ਸਮਾਪਤੀ ਉਪਰੰਤ ਪਿੰਡ ਬਖੋਪੀਰ  ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇ ਸ਼ਹੀਦੀ ਗੇਟ ਉੱਤੇ  ਸਮੂਹ ਨਗਰ ਨਿਵਾਸੀਆਂ ਨਾਲ ਪਹੁੰਚ ਕੇ ਸ਼ਹੀਦ ਲਛਮਣ ਸਿੰਘ ਅਤੇ ਸ਼ਹੀਦ ਨਰਦੇਵ ਸਿੰਘ ਜੀ ਦੇ ਬੁੱਤਾਂ ਉੱਤੇ ਸ਼ਰਧਾ ਦੇ ਫੁੱਲ ਅਰਪਣ ਕੀਤੇ। ਸਕੂਲ ਵੱਲੋਂ ਗਏ ਪੰਜਾਬੀ ਅਧਿਆਪਕ ਸੰਦੀਪ ਸਿੰਘ ਅਤੇ ਮਨੇਜਮੈਂਟ ਮੈਂਬਰ ਕਮਲਦੀਪ ਸਿੰਘ ਵੱਲੋਂ ਬੱਚਿਆਂ ਨਾਲ ਮਿਲ ਕੇ  ਸ਼ਹੀਦ ਲਛਮਣ ਦੀ ਪਤਨੀ ਬੀਬੀ ਸੁਖਵਿੰਦਰ ਕੌਰ ਪਿਤਾ ਸਰਦਾਰ ਜੋਰਾ ਸਿੰਘ ਅਤੇ ਸ਼ਹੀਦ ਨਰਦੇਵ ਸਿੰਘ ਜੀ ਦੇ ਪਰਿਵਾਰਿਕ ਮੈਂਬਰ ਸੰਦੀਪ ਸਿੰਘ ( ਪੰਚ ) ਨੂੰ ਬੜੀ ਸ਼ਰਧਾ ਨਾਲ ਸਿਰੋਪੇ ਅਤੇ ਸਨਮਾਨ ਚਿੰਨ ਭੇਟ ਕੀਤੇ ਗਏ। ਇਸ ਸਮਾਗਮ ਵਿੱਚ ਭਾਗ ਲੈਣ ਨਾਲ ਬੱਚਿਆਂ ਵਿੱਚ ਦੇਸ਼ ਭਗਤੀ ਦੀ ਭਾਵਨਾ ਪੈਦਾ ਹੋਈ ।ਇਸ ਸਮਾਗਮ ਵਿੱਚ ਨਗਰ ਪੰਚਾਇਤ ਪਿੰਡ ਬਖੋਪੀਰ ,ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਅਤੇ ਪ੍ਰਾਇਮਰੀ ਸਕੂਲ ਦੇ ਮੁੱਖ ਅਹੁਦੇਦਾਰ ਮੈਡਮ ਮਹਿੰਦਰਪਾਲ ਜੀ, ਗੁਰਜੀਤ ਸਿੰਘ, ਅਮਰਜੀਤ ਸਿੰਘ,ਮੈਡਮ ਸੁਖਵਿੰਦਰ, ਕੈਪਟਨ ਮੇਜਰ ਸਿੰਘ, ਸੂਬੇਦਾਰ ਜੀਤ ਸਿੰਘ, ਗੁਰਦੀਪ ਸਿੰਘ ਸੋਨੀ,ਵੀਰ ਸਿੰਘ, ਹਰਵਿੰਦਰ ਸਿੰਘ,ਹਰਜੀਤ ਸਿੰਘ ਆਦਿ ਸ਼ਾਮਿਲ ਸਨ । ਸਕੂਲ ਚੇਅਰਮੈਨ ਬਾਬਾ ਕਿਰਪਾਲ ਸਿੰਘ ਜੀ ਤੇ ਮੈਨੇਂਜਰ ਸਰਦਾਰ ਸਰਬਜੀਤ ਸਿੰਘ ਜੀ ਨੇ ਸਕੂਲ ਪਰਤਣ ਤੇ ਬੱਚਿਆਂ ਨੂੰ ਦੇਸ਼ ਭਗਤੀ ਅਤੇ ਦੇਸ਼ ਸੇਵਾ ਕਰਨ ਲਈ ਹੋਰ ਪ੍ਰੇਰਨਾ ਦਿੱਤੀ।
ਰਿਪੋਰਟ:-ਸੰਦੀਪ ਸਿੰਘ ਬਖੋਪੀਰ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਏਹੁ ਹਮਾਰਾ ਜੀਵਣਾ ਹੈ -400
Next articleਮਿੰਨੀ ਕਹਾਣੀ / ਮੇਰਾ ਕਮਰਾ