ਮਿੰਨੀ ਕਹਾਣੀ/ ਮਾਂ ਦੀ ਬੇਟੀ

ਪ੍ਰੋਫੈਸਰ ਸ਼ਾਮ ਲਾਲ ਕੌਂਸਲ

 (ਸਮਾਜ ਵੀਕਲੀ)-ਸੁਸ਼ੀਲ ਕੁਮਾਰ ਨਾ ਕੇਵਲ ਆਪਣੇ ਨਾਮ ਦੇ ਮੁਤਾਬਿਕ ਬਲਕਿ ਚੰਗੇ ਵਿਵਹਾਰ ਕਾਰਨ ਵੀ ਸੁਸ਼ੀਲ ਸੀ। ਅੱਗੇ ਪਿੱਛੇ ਦੁਨੀਆ ਵਿੱਚ ਉਸਦਾ  ਕੋਈ ਨਹੀਂ ਸੀ। ਉਸਨੇ ਇੰਜਨੀਅਰਿੰਗ ਕਰ ਰੱਖੀ ਸੀ। ਲਾਲਾ ਸ਼ਿਵ ਨਰਾਇਣ ਨੇ ਆਪਣੀ ਇਕਲੋਤੀ ਕੁੜੀ ਦਾ ਵਿਆਹ ਕੁਝ ਦੇ ਨਾਲ ਕਰ ਦਿੱਤਾ ਅਤੇ ਉਸ ਨੂੰ ਆਪਣੇ ਕੋਲ ਨਾ ਕੇਵਲ ਘਰ ਜਵਾਈ ਦੇ ਤੌਰ ਦੇ ਰੱਖਿਆ ਬਲਕਿ ਆਪਣਾ ਬਿਜਨਸ ਪਾਰਟਨਰ ਵੀ ਬਣਾ ਦਿੱਤਾ। ਕੁਝ ਸਮੇਂ ਬਾਅਦ ਲਾਲਾ ਸ਼ਿਵ ਨਰਾਇਣ ਪਰਮਾਤਮਾ ਨੂੰ ਪਿਆਰੇ ਹੋ ਗਏ। ਸੁਸ਼ੀਲ ਦੀ ਪਤਨੀ ਕਰੁਣਾ ਨੇ ਕੁਝ ਸਮੇਂ ਬਾਅਦ ਇਕ ਲੜਕੀ ਨੂੰ ਜਨਮ ਦਿੱਤਾ। ਬੇਟੀ ਤਮੰਨਾ ਹੌਲੀ ਹੌਲੀ ਵੱਡੀ ਹੋਣ ਲੱਗੀ। ਲਾਲਾ ਜੀ ਦੀ ਬੇਟੀ ਕਰੁਣਾ ਤੇ ਉਸ ਦੇ ਪਿਤਾ ਜੀ ਲਾਲਾ ਸ਼ਿਵ ਨਰਾਇਣ ਦੀ ਧਨ ਦੌਲਤ ਅਤੇ ਪੈਸਾ ਸਿਰ ਚੜ ਕੇ ਬੋਲਣ ਲੱਗਿਆ। ਉਹ ਗੱਲ ਗੱਲ ਤੇ ਆਪਣੇ ਪਤੀ ਸੁਸ਼ੀਲ ਦੀ ਬੇਇਜਤੀ ਕਰਨ ਲੱਗੀ ਅਤੇ ਉਸ ਨੂੰ ਨੀਚਾ ਦਿਖਾਉਣ ਲੱਗੀ। ਸੁਸ਼ੀਲ ਨੂੰ ਘਰ ਜਵਾਈ ਹੋਣ ਤੇ ਬਹੁਤ ਸ਼ਰਮ ਆਉਂਦੀ ਸੀ। ਪਰ ਹਾਲਾਤ ਨੂੰ ਦੇਖਦੇ ਹੋਏ ਉਸਨੂੰ ਮਜਬੂਰੀ ਵਿੱਚ ਜਹਿਰ ਦਾ ਕੌੜਾ ਘੁੱਟ ਪੀਣਾ ਪੈ ਰਿਹਾ ਸੀ। ਜਦੋਂ ਲਾਲਾ ਜੀ ਜਿਉਂਦੇ ਸਨ ਤਾਂ ਉਸ ਦੀ ਅਣਖ ਅਤੇ ਇੱਜਤ ਦਾ ਧਿਆਨ ਰੱਖਦੇ ਸਨ ਲੇਕਿਨ ਹੁਣ ਤਾਂ ਉਸ ਦੇ ਹੱਕ ਵਿੱਚ ਬੋਲਣ ਵਾਲਾ ਪਰਿਵਾਰ ਵਿੱਚ ਕੋਈ ਵੀ ਨਹੀਂ ਸੀ। ਕਰੁਣਾ ਪਰਿਵਾਰ ਦੀ ਸਾਰੀ ਮਾਨ ਮਰਿਆਦਾ ਭੁੱਲ ਚੁੱਕੀ ਸੀ। ਕੁਝ ਸਮੇਂ ਬਾਅਦ ਉਸ ਦੀ ਲੜਕੀ ਤਮੰਨਾ ਦਾ ਵਿਆਹ ਹੋ ਗਿਆ। ਆਪਣੇ ਸਸੁਰਾਲ ਵਿੱਚ ਜਾ ਕੇ ਤਮੰਨਾ ਵੀ ਆਪਣੀ ਮਾਂ ਦੀ ਤਰਾਂ ਆਪਣੇ ਪਤੀ ਨਾਲ ਅਤੇ ਸਸੁਰਾਲ ਵਾਲਿਆਂ ਨਾਲ ਬਦਤਮੀਜੀ ਵਾਲਾ ਵਿਵਹਾਰ ਕਰਨ ਲੱਗੀ। ਭਲਾ, ਸਸੁਰਾਲ ਵਾਲੇ ਉਸ ਦੀਆਂ ਬਦਤਮੀਜੀਆਂ ਕਿਉਂ ਸਹਿਣ ਕਰਦੇ। ਲੜਾਈ ਝਗੜਾ ਰੋਜ਼ ਦੀ ਗੱਲ ਹੋ ਗਈ। ਇੱਕ ਦਿਨ ਤਮੰਨਾ ਆਪਣਾ ਅਟੈਚੀ ਤਿਆਰ ਕਰਕੇ ਆਪਣੀ ਮਾਂ ਦੇ ਕੋਲ ਆਪਣੇ ਪੇਕੇ ਆ ਗਈ ਅਤੇ ਉਸਨੇ ਆਪਣੀ ਮਾਂ ਨੂੰ ਕਿਹਾ ਕਿ ਉਹ ਕਦੇ ਵੀ ਆਪਣੇ ਸਸੁਰਾਲ ਨਹੀਂ ਜਾਵੇਗੀ। ਇਹ ਸਭ ਦੇਖ ਕੇ ਸੁਸ਼ੀਲ ਕੁਮਾਰ ਨੂੰ ਬਹੁਤ ਦੁੱਖ ਹੋਇਆ। ਉਸ ਦੇ ਮਨ ਵਿੱਚ ਸਿਰਫ ਇਹ ਵਿਚਾਰ ਆਇਆ,,, ਜਿਹੋ ਜਿਹੀ ਮਾਂ, ਉਹੋ ਜਿਹੀ ਬੇਟੀ,,,,। ਜਦੋਂ ਮਾਂ ਬੇਟੀ ਨੇ ਇਹ ਫੈਸਲਾ ਕਰ ਹੀ ਲਿਆ ਸੀ ਤਾਂ ਉਹ ਕੀ ਕਰ ਸਕਦਾ ਸੀ।

ਪ੍ਰੋਫੈਸਰ ਸ਼ਾਮ ਲਾਲ ਕੌਸ਼ਲ
ਮੋਬਾਈਲ 94 16 35 90 45
ਰੋਹਤਕ 12 40 01 ਹਰਿਆਣਾ 

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਐੱਨ ਆਰ ਆਈ ਨੇ ਐੱਸ ਡੀ ਚੈਰੀਟੇਬਲ ਹਸਪਤਾਲ ਨੂੰ ਵਾਟਰ ਕੂਲਰ ਦਿੱਤਾ
Next articleਉਪਾਅ/ ( ਮਿੰਨੀ ਕਹਾਣੀ)