ਮਿੰਨੀ ਕਹਾਣੀ /    ਫੁੱਟਬਾਲ

ਪ੍ਰੋਫ਼ੈਸਰ ਸ਼ਾਮ ਲਾਲ ਕੌਸ਼ਲ

(ਸਮਾਜ ਵੀਕਲੀ)-ਸਤਬੀਰ ਦੇ ਵਿਆਹ ਨੂੰ ਲਗਭਗ ਇਕ ਮਹੀਨਾ ਬੀਤ ਚੁੱਕਿਆ ਸੀ। ਉਸਨੇ ਪੂਰੀ ਇਮਾਨਦਾਰੀ ਦੇ ਨਾਲ ਆਪਣੀ ਵਹੁਟੀ ਅਤੇ ਆਪਣੀ ਮਾਂ ਦਾ ਧਿਆਨ ਰੱਖਣ ਦੀ ਕੋਸ਼ਿਸ਼ ਕੀਤੀ। ਲੇਕਿਨ ਇਸ ਤੇ ਬਾਵਜੂਦ ਵੀ ਉਸਨੇ ਇਹ ਮਹਿਸੂਸ ਕੀਤਾ ਕਿ ਦੋਹਾਂ ਨੂੰ ਇਹ ਸ਼ਿਕਾਇਤ ਸੀ ਕਿ ਉਸ ਵੱਲ ਘੱਟ ਅਤੇ ਦੂਜੇ ਪੱਖ ਵੱਲ ਜਿਆਦਾ ਧਿਆਨ ਦਿੱਤਾ ਜਾਂਦਾ ਹੈ। ਨਤੀਜੇ ਦੇ ਤੌਰ ਤੇ ਦੋਵੇਂ ਨਾ ਕੇਵਲ ਆਪਸ ਵਿੱਚ ਲੜਦੀਆਂ ਝਗੜਦੀਆਂ ਸੀ ਬਲਕਿ ਦੋਵੇਂ ਸਤਬੀਰ ਦੇ ਨਾਲ ਰੁਸੀਆਂ ਵੀ ਰਹਿੰਦੀਆਂ ਸਨ। ਉਸਨੇ ਮਹਿਸੂਸ ਕੀਤਾ ਕਿ ਉਹ ਦੋਵੇਂ ਉਸ ਨੂੰ ਮੋਹਰਾ ਬਣਾ ਕੇ ਆਪਣੀ ਆਪਣੀ ਹੰਕਾਰ ਦੀ ਲੜਾਈ ਲੜ ਰਹੀਆਂ ਸਨ। ਉਸਨੇ ਮਹਿਸੂਸ ਕੀਤਾ ਕਿ ਉਸਦੀ ਮਾਂ ਅਤੇ ਉਸਦੀ ਵਹੁਟੀ ਇਹ ਦੋਵੇਂ ਅਲਗ ਅਲਗ ਦੋ ਟੀਮਾਂ ਹਨ ਅਤੇ ਉਹ ਦੋਹਾਂ ਵਾਸਤੇ ਇੱਕ ਫੁੱਟਬਾਲ ਦੀ ਤਰ੍ਹਾਂ ਹੈ। ਇਹਨਾਂ ਦੋਹਾਂ ਟੀਮਾਂ ਵਿੱਚੋਂ ਜੋ ਵੀ ਜੀਤੇ ਉਸ ਦਾ ਆਪਣਾ ਮਾਮਲਾ ਹੈ ਪਰੰਤੂ ਫੁਟਬਾਲ ਦੇ ਤੌਰ ਤੇ ਉਸਨੂੰ ਤਾਂ ਸਿਰਫ ਠੋਕਰਾਂ ਹੀ  ਠੋਕਰਾਂ ਮਿਲਣਗੀਆਂ।

ਪ੍ਰੋਫੈਸਰ ਸ਼ਾਮ ਲਾਲ ਕੌਸ਼ਲ
ਮੋਬਾਈਲ 9416 35 90 45
ਰੋਹਤਕ–124001(ਹਰਿਆਣਾ 

 

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਪਾਠਕ,ਲੇਖਕ ਤੇ ਲੇਖਕ ਦੀ ਰਚਨਾ ਦੀ ਮੌਲਿਕਤਾ !
Next articleਵਿਤਕਰਾ