ਵਿਤਕਰਾ 

ਗਿੰਦਾ ਸਿੱਧੂ ਗਿੰਦਾ ਸਿੱਧੂ
 (ਸਮਾਜ ਵੀਕਲੀ)-ਇੱਕ ਘਰ ਜੰਮੇ , ਇਕੱਠੇ ਖੇਡੇ, ਇਕੱਠਿਆਂ ਬਾਪੂ ਕੋਲੋ ਕੁੱਟ ਖਾਂਦੀ, ਛੋਟਿਆਂ ਹੁੰਦਿਆਂ ਕਿਸੇ ਇੱਕ ਦੀ ਗਲ਼ਤੀ ਤੋ,ਪਿਆਰ ਮੁਹੱਬਤ ਇਕ ਦੂਜੇ ਨਾਲ ਬੇਪਨਾਹ,ਵਿਸਾਹ ਨਾ ਖਾਣਾ ਇੱਕ ਦੂਜੇ ਦਾ , ਉਹ ਇੱਕ ਅਲੱਗ ਹੀ ਦੁਨੀਆਂ ਹੁੰਦੀ ਹੈ।ਜੇ ਕਿਤੇ ਆਪਣੇ ਭੈਣ,ਭਾਈ ਨੂੰ ਕੋਈ ਕੁੱਝ ਮਾੜਾ ਚੰਗਾ ਬੋਲੇ ਤਾਂ ਉਸ ਦੇ ਘਰ ਜਾ ਕੇ ਆਪਣੇ ਭੈਣ,ਭਾਈ ਦੀ ਸਪੋਰਟ ਕਰਨੀ ਤੇ ਅੱਗੇ ਤੋਂ ਆਪਣੇ ਭੈਣ,ਭਾਈ ਵੱਲ ਨਾ ਦੇਖਣ ਦੀ ਹਦਾਇਤ ਦੇਣੀ।ਉਹ ਵੀ ਇਕ ਵੱਖਰੀ ਜਿਹੀ ਗੱਲ ਸੀ।
ਜਦੋਂ ਫੇਰ ਭੈਣ , ਭਾਈ ਵੱਡੇ ਹੁੰਦੇ ਹਨ, ਆਪਣੇ ਆਪਣੇ ਕੰਮਾਂ ਕਾਰਾਂ ਵਿੱਚ ਲੱਗ ਜਾਂਦੇ ਹਨ, ਉਤੋਂ ਭੈਣ,ਭਾਰਾਵਾਂ ਦੇ ਵਿਆਹ ਹੋ ਜਾਂਦੇ ਨੇ,ਜ਼ੁਮੇਵਾਰੀਆਂ ਆਪਣੇ ਸਿਰ ਪੈ ਜਾਂਦੀਆਂ ਹਨ,ਫੇਰ ਬੱਚੇ, ਉਹਨਾਂ ਦਾ ਵੀ ਖਿਆਲ ਰੱਖਣਾ ਹੁੰਦਾ ਹੈ,ਭੈਣ, ਭਰਾਵਾਂ ਦੇ ਪਿਆਰ ਵਿਚ ਹੋਰ ਪਰਿਵਾਰਿਕ ਮੈਂਬਰ ਜੁੜ ਜਾਂਦੇ ਹਨ, ਉਹਨਾਂ ਨੂੰ ਸਮਾਂ ਦੇਣਾ, ਸਾਰੇ ਆਪਣੀ ਜ਼ਿੰਦਗੀ ਵਿੱਚ ਰੁੱਝ ਜਾਂਦੇ ਹਨ।ਤੇ ਉਹ ਬੱਚਪਨ ਵਾਲਾ ਪਿਆਰ ਕਿਥੇ ਚਲਾ ਜਾਂਦਾ ਪਤਾ ਹੀ ਨਹੀਂ ਲਗਦਾ।
ਸਾਰੇ ਰਿਸ਼ਤੇ ਸੋਚ ਮੁਤਾਬਕ ਚੱਲਣ ਇਹ ਵੀ ਤਾਂ ਨਹੀਂ ਹੋ ਸਕਦਾ, ਕੁਝ ਤਾਂ ਇਹੋ ਜਿਹੇ ਵੀ ਹੁੰਦੇ ਹਨ,ਜੋ ਆਪਣੇ ਭੈਣ,ਭਰਾਵਾਂ ਦਾ ਬਣਦਾ ਹੱਕ ਵੀ ਉਹਨਾਂ ਨੂੰ ਨਹੀਂ ਦੇਣਾ ਚਾਹੁੰਦੇ, ਕਿਉਂਕਿ ਮਾਂ ਬਾਪ ਉਹਨਾਂ ਨਾਲ ਰਹਿੰਦੇ ਹਨ,ਤੇ ਉਹ ਇਸ ਗੱਲ ਦਾ ਪੂਰਾ ਫਾਇਦਾ ਲੈਂਦੇ ਹਨ,ਇਹ ਚੰਗੀ ਗੱਲ ਨਹੀਂ, ਜਿਹਨਾਂ ਬਗੈਰ, ਕਦੇ ਵੱਖ ਰਹਿਣ ਦਾ ਸੋਚਿਆ ਨਹੀਂ ਹੁੰਦਾ, ਉਹਨਾਂ ਨੂੰ ਦੇਖਣਾ ਵੀ ਗਵਾਰਾ ਨਾ ਕਰਨਾ,ਉਹ ਬੱਚਪਨ ਵਾਲਾ ਪਿਆਰ ਉਸ ਵੇਲੇ ਕਿੱਥੇ ਚਲਾ ਜਾਂਦਾ ਜਦੋਂ ਬੰਦਾ ਜਵਾਨੀ ਦੇ ਸਿਖਰਾਂ ਤੇ ਹੁੰਦਾ।
ਕਈ ਇਨਸਾਨ ਰਿਸ਼ਤਿਆਂ ਨੂੰ ਆਪੋ ਆਪਣੀ ਥਾਂ ਰੱਖਣ ਵਿੱਚ ਅਸਫਲ ਹੋ ਜਾਂਦੇ ਹਨ।ਤੇ ਉਹਨਾਂ ਨੂੰ ਉਸ ਦਾ ਖਮਿਆਜਾ ਵੀ ਭੁਗਤਾਨਾ ਪੈਦਾ ਹੈ। ਭਾਵੇਂ ਇਹ ਗੱਲ ਦੇਰ ਬਾਅਦ ਸਮਝ ਆਵੇ, ਬੰਦਾ ਉਸ ਵੇਲੇ ਸੋਚਦਾ ਸਮਾਂ ਕਿਤੇ ਥੰਮ ਜਾਵੇ, ਤੇ ਸਾਡੇ ਪਰਿਵਾਰ ਵਿਚ ਵੰਡੀਆ ਨਾ ਪੈਣ , ਸਾਰੇ ਮਿਲ ਜੁਲ ਕੇ ਰਹਿਣ। ਭਾਵੇਂ ਦੇਸੋ ਪਰਦੇਸ ਰਹਿਣ।ਪਰ ਸੋਚਿਆ ਸੋਚ ਨਹੀਂ ਹੋ ਸਕਦਾ। ਸਾਡੇ ਗੁਰੂ ਸਾਹਿਬਾਨ ਪਹਿਲਾਂ ਹੀ ਸਮਝਾ ਗਏ ਹਨ।
ਮਾਂ ਬਾਪ ਨਾਲ ਵਿਕਤਰਾ,,
ਜਦੋ ਮਾਂ, ਬਾਪ ਬੁੱਢੇ ਹੋ ਜਾਂਦੇ ਹਨ,ਉਹੀ ਬੱਚੇ ਜੋ ਕਦੇ ਚੁੰਮੀਆ ਲੈਂਦੇ ਹਨ, ਤੇ ਕਹਿੰਦੇ ਹਨ ਸਾਡਾ ਤੁਹਾਡੇ ਬਗੈਰ ਗੁਜ਼ਾਰਾ ਨਹੀਂ, ਫੇਰ ਉਹ ਬੱਚੇ ਜਦੋਂ ਉਹਨਾਂ ਨੂੰ ਬਿਰਧ ਆਸ਼ਰਮ ਵਿੱਚ ਛੱਡ ਕੇ ਆਉਂਦੇ ਨੇ,ਉਸ ਵੇਲੇ ਉਹ ਪਿਆਰ ਕਿੱਥੇ ਚਲਾ ਜਾਂਦਾ।ਜੋ ਕਦੇ ਬਾਪੂ ਦੇ ਮੋਢਿਆਂ ਤੇ ਬੈਠ ਕੇ ਰਾਜਿਆਂ ਵਾਲੀ ਖੁਸ਼ੀ ਪ੍ਰਾਪਤ ਕਰਦੇ ਸਨ,ਉਹ ਕਦੋਂ ਦਿਲੋਂ ਗਰੀਬ ਹੋ ਜਾਂਦੇ ਹਨ ਪਤਾ ਹੀ ਨਹੀਂ ਲਗਦਾ। ਸਾਡੇ ਵਾਸਤੇ ਸ਼ਰਮ ਵਾਲੀ ਗੱਲ ਹੈ, ਬਿਰਧ ਆਸ਼ਰਮ,ਜੋਂ ਪੰਜਾਬ ਦੇ ਹਰ ਸ਼ਹਿਰ ਵਿੱਚ ਬਣ ਚੁੱਕੇ ਹਨ।
ਸਮਾਂ ਕਦੋਂ ਕਿੱਥੇ ਬਦਲ ਜਾਵੇ ਪਤਾ ਨਹੀਂ ਚੱਲਦਾ,ਜ੍ਹਿਨਾਂ ਨੂੰ ਅਸੀ ਕਦੇ ਕੱਖੋਂ ਹੌਲੇ ਸਮਝਦੇ ਹਾਂ,ਉਹ ਸਾਡਾ ਸਹਾਰਾ ਬਣਨ ਪਤਾ ਹੀ ਨਹੀਂ ਚਲਦਾ ਇਹ ਇਕ ਅਟੱਲ ਸਚਾਈ ਹੈ। ਪੰਜਾਬ ਦਾ ਅਸਲੀ ਵਿਰਸਾ ਤੇ ਸੱਭਿਆਚਾਰ ਅਲੋਪ ਹੁੰਦਾ ਜਾ ਰਿਹਾ ਹੈ। ਪਿੰਡਾਂ ਵਿੱਚ ਹਾਲੇ ਤੱਕ ਵੀ ਪਹਿਲਾਂ ਵਾਲਾ ਪੰਜਾਬੀ ਸੱਭਿਆਚਾਰ ਕੁਝ ਹੱਦ ਤੱਕ ਬਾਕੀ ਹੈ। ਸਹਿਰਾਂ ਵਿੱਚ ਤਾਂ ਪਤਾ ਹੀ ਨਹੀਂ ਲੱਗਦਾ ਸਾਡੇ ਆਂਢ ਗੁਆਂਢ ਵਿੱਚ ਕੌਣ ਰਹਿੰਦਾ ਹੈ। ਪੰਜਾਬੀਓ ਯਾਦ ਕਰੋ ਸਾਡੇ ਅਸਲੀ ਪੰਜਾਬੀ ਵਿਰਸੇ ਨੂੰ ਨਹੀਂ ਤਾਂ ਆਪਣਾ ਪੰਜਾਬ ਪੰਜਾਬੀ ਤੇ ਪੰਜਾਬੀਅਤ ਦਾ ਅਸਲੀ ਨਾਹਰਾ ਅਲੋਪ ਹੋ ਜਾਵੇਗਾ।
ਗਿੰਦਾ ਸਿੱਧੂ
ਪਿੰਡ ਖਿੱਚੀਆਂ
ਜ਼ਿਲ੍ਹਾ ਗੁਰਦਾਸਪੁਰ
ਫੋਨ 6239331711

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਮਿੰਨੀ ਕਹਾਣੀ /    ਫੁੱਟਬਾਲ
Next article” ਤਣਾਅ – ਮੁਕਤ ਕਿਵੇਂ ਰਹੀਏ “