ਮਿੰਨੀ ਕਹਾਣੀ ਸਮਰਪਿਤ ਡਾਕਟਰ

ਪ੍ਰੋਫੈਸਰ ਸਾ਼ਮਲਾਲ ਕੌਸ਼ਲ

(ਸਮਾਜ ਵੀਕਲੀ)-ਇੱਕ ਡਾਕਟਰ ਤੇਜ਼ੀ ਨਾਲ ਕਿਸੇ ਐਕਸੀਡੈਂਟ ਦੇ ਮਾਮਲੇ ਵਿੱਚ ਹਸਪਤਾਲ ਵਿੱਚ ਵੜਿਆ ਅਤੇ ਅੰਦਰ ਵੜਦਿਆਂ ਹੀ ਉਸ ਨੇ ਦੇਖਿਆ ਕਿ ਜਿਸ ਮੁੰਡੇ ਦਾ ਐਕਸੀਡੈਂਟ ਹੋਇਆ ਹੈ ਉਸ ਦੇ ਰਿਸ਼ਤੇਦਾਰ ਬੜੀ ਬੇਸਬਰੀ ਨਾਲ ਉਸ ਦਾ ਇੰਤਜ਼ਾਰ ਕਰ ਰਹੇ ਸਨ। ਐਕਸੀਡੈਂਟ ਵਾਲੇ ਮੁੰਡੇ ਦੇ ਪਿਤਾ ਨੇ ਡਾਕਟਰ ਨਾਲ ਲਗਭਗ ਲੜਦੇ ਹੋਏ ਕਿਹਾ,, ਤੁਸੀ ਆਉਣ ਵਿਚ ਦੇਰ ਕਿਉਂ ਕਰ ਦਿੱਤੀ ਹੈ, ਜੇਕਰ ਮੇਰਾ ਮੁੰਡਾ ਮਰ ਗਿਆ ਤਾਂ ਇਸ ਦਾ ਜ਼ਿੰਮੇਵਾਰ ਕੌਣ ਹੋਏਗਾ? ਡਾਕਟਰ ਨੇ ਕਿਹਾ,,, I am sorry,, ਮੈਨੂੰ ਜਿਵੇਂ ਹੀ ਪਤਾ ਚੱਲਿਆ, ਮੈਂ ਤੁਰੰਤ ਆ ਗਿਆ, ਆਉਣ ਵਿਚ ਇਨ੍ਹਾਂ ਸਮਾਂ ਤਾਂ ਲਗ ਹੀ ਜਾਂਦਾ ਹੈ।

ਇਸ ਦੇ ਬਾਵਜੂਦ ਵੀ ਉਹ ਆਦਮੀ ਸੰਤੁਸ਼ਟ ਨਹੀ ਹੋਇਆ। ਡਾਕਟਰ ਨੇ ਜ਼ਖਮੀ ਮੁੰਡੇ ਦੇ ਓਪਰੇਸ਼ਨ ਵਾਸਤੇ ਨਰਸ ਨੂੰ ਜ਼ਰੂਰੀ ਸਮਾਨ ਲੈ ਕੇ ਜਾਣ ਵਾਸਤੇ ਕਿਹਾ। ਥੋੜੀ ਦੇਰ ਬਾਅਦ ਡਾਕਟਰ ਆਪ੍ਰੇਸ਼ਨ  ਥੇਟਰਤੋਂ ਮੁਸਕਰਾਉਂਦੇ ਹੋਏ ਬਾਹਰ ਆਇਆ ਅਤੇ ਮੁੰਡੇ ਦੇ ਪਿਤਾ ਨੂੰ ਕਹਿਣ ਲੱਗਿਆ,,, ਵਧਾਈ ਹੋਵੇ, ਤੁਹਾਡਾ ਲੜਕਾ ਖਤਰੇ ਤੋਂ ਬਾਹਰ ਹੈ,,,, ਅਤੇ ਉਹ ਡਾਕਟਰ ਜਿਤਨੀ ਤੇਜ਼ੀ ਨਾਲ ਆਇਆ ਸੀ ਉਸ ਤੋਂ ਵੀ ਜਿਆਦਾ ਤੇਜ਼ੀ ਨਾਲ ਜਾਣ ਲੱਗਿਆ ਤਾਂ ਮੁੰਡੇ ਦੇ ਪਿਤਾ ਨੇ ਡਾਕਟਰ ਨੂੰ ਕਈ ਸਵਾਲ ਪੁੱਛਣੇ ਸ਼ੁਰੂ ਕਰ ਦਿੱਤੇ,,,, ਇਸਨੂੰ ਹੋਸ਼ ਕਦੋਂ ਆਏਗਾ, ਇਸਨੂੰ ਅਸੀਂ ਕਦੋਂ ਮਿਲ ਸਕਾਂਗੇ, ਛੁੱਟੀ ਕਦੋਂ ਹੋਏਗੀ,,ਆਦਿ,ਆਦਿ। ਡਾਕਟਰ ਨੇ ਕਿਹਾ,,, ਇਨ੍ਹਾਂ ਸਵਾਲਾਂ ਦਾ ਜਵਾਬ ਮੇਰੀ ਇਹ ਨਰਸ ਤੁਹਾਨੂੰ ਦੇ ਦੇਵੇਗੀ,,,,। ਇਹ ਕਹਿ ਕੇ ਡਾਕਟਰ ਹਸਪਤਾਲ ਤੋਂ ਬਾਹਰ ਚਲਿਆ ਗਿਆ।

ਉਸ ਦੇ ਜਾਣ ਤੋਂ ਬਾਅਦ ਉਸ ਆਦਮੀ ਨੇ ਨਰਸ ਨੂੰ ਪੁੱਛਿਆ,, ਇਹ ਡਾਕਟਰ ਇਤਨਾ ਘਮੰਡੀ ਕਿਓਂ ਹੈ? ਦੋ ਮਿੰਟ ਰੁਕ ਕੇ ਜੇਕਰ ਸਾਡੇ ਸਵਾਲਾਂ ਦਾ ਜਵਾਬ ਦੇਈ ਜਾਂਦਾ ਤਾਂ ਇਸ ਦਾ ਕੀ ਵਿਗੜਨਾ ਸੀ? ਨਰਸ ਨੇ ਅੱਖਾਂ ਵਿੱਚ ਹੰਜੂ ਭਰਦੇ ਹੋਏ ਕਿਹਾ,, ਅੱਜ ਸਵੇਰੇ ਹੀ ਡਾਕਟਰ ਸਾਹਿਬ ਦੇ ਬੇਟੇ ਦੀ ਐਕਸੀਡੈਂਟ ਵਿਚ ਮੌਤ ਹੋ ਗਈ ਹੈ। ਜਦੋਂ ਅਸੀਂ ਉਨ੍ਹਾਂ  ਨੂੰ ਟੈਲੀਫੋਨ ਕੀਤਾ ਤਾਂ  ਉਹ ਉਸਦਾ ਅੰਤਿਮ ਸੰਸਕਾਰ ਕਰਨ ਵਾਸਤੇ ਜਾ ਰਹੇ ਸਨ। ਸਭ ਕੁਝ ਛੱਡ ਕੇ ਤੁਹਾਡੇ ਲੜਕੇ ਦੇ ਇਲਾਜ ਵਾਸਤੇ ਵਾਪਸ ਆ ਗਏ ਅਤੇ ਹੁਣ ਜਾ ਕੇ ਉਸ ਦਾ ਅੰਤਿਮ ਸੰਸਕਾਰ ਕਰਨਗੇ। ਇਹ ਸਭ ਕੁਝ ਸੁਣ ਕੇ ਮੁੰਡੇ ਦੇ ਪਿਤਾ ਅਤੇ ਦੂਜੇ ਰਿਸ਼ਤੇਦਾਰ ਦੰਗ ਰਹਿ ਗਏ ਅਤੇ ਉਨ੍ਹਾਂ ਨੂੰ ਆਪਣੀ ਗਲਤੀ ਤੇ ਬਹੁਤ ਪਛਤਾਵਾ ਹੋਇਆ। ਕਈ ਵਾਰ ਅਸੀਂ ਦੂਜੇ ਬੰਦੇ ਦੀ ਸਥਿਤੀ ਨੂੰ ਸਮਝੇ ਬਿਨਾਂ ਆਪੇ ਤੋਂ ਬਾਹਰ ਹੋ ਕੇ ਕੁਝ ਕਹਿ ਦਿੰਦੇ ਹਾਂ। ਸਾਨੂੰ ਹਮੇਸ਼ਾ ਦੂਜੇ ਬੰਦੇ ਦੀ ਸਥਿਤੀ ਨੂੰ ਸਮਝ ਕੇ ਗੱਲ ਕਰਨੀ ਚਾਹੀਦੀ ਹੈ ਨਹੀਂ ਤਾਂ ਜਿਸ ਬੰਦੇ ਨੇ ਸਾਡਾ ਭਲਾ ਕਰਨਾ ਹੈ ਉਸ ਦੇ ਮਨ ਤੇ ਚੋਟ ਪਹੁੰਚਦੀ ਹੈ।

ਪ੍ਰੋਫੈਸਰ ਸਾ਼ਮਲਾਲ ਕੌਸ਼ਲ
ਮੋਬਾਈਲ 94 16 35 9 0 4 5
ਰੋਹਤਕ __124001(ਹਰਿਆਣਾ) 

 

 

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਮੀਹ ਕਾਰਨ ਝੋਨੇ ਦੇ 6 ਖੇਤ ਪਾਣੀ ਚ ਪੂਰੀ ਤਰਾ ਡੁਬੇ
Next articleਸਰਵਹਿੱਤਕਾਰੀ ਵਿੱਦਿਆ ਮੰਦਿਰ ਹਾਈ ਸਕੂਲ ਛੋਕਰਾਂ ਵਿਖੇ “ਹਰਿਆਵਲ ਦਿਵਸ” ਮਨਾਇਆ