ਮੀਹ ਕਾਰਨ ਝੋਨੇ ਦੇ 6 ਖੇਤ ਪਾਣੀ ਚ ਪੂਰੀ ਤਰਾ ਡੁਬੇ

(ਸਮਾਜ ਵੀਕਲੀ)-*ਸਰਕਾਰ ਤੋਂ ਕਿਸਾਨ ਵਲੋ ਲਗਾਈ ਮਦਦ ਦੀ ਗੁਹਾਰ*

ਜਲੰਧਰ, ਫਿਲੌਰ,ਅੱਪਰਾ (ਜੱਸੀ)– ਪਿੰਡ ਲਸਾੜਾ ਤੋਂ ਮੋਰੋ ਅੱਪਰਾ ਨੂੰ ਜਾਣ ਵਾਲੀ ਸੜਕ ਤੇ ਇੱਟਾ ਦੇ ਭੱਠੇ ਦੇ ਪਿਛਲੇ ਪਾਸੇ ਕਿਸਾਨ ਵਲੋਂ ਲਗਾਏ ਝੋਨੇ ਦੇ 6 ਖੇਤ ਮੀਹ ਦੇ ਪਾਣੀ ਚ ਪੂਰੀ ਤਰਾ ਡੁਬ ਚੁੱਕੇ ਆ ਤੇ ਕੋਈ ਪ੍ਰਸ਼ਾਸਨਿਕ ਅਧਿਕਾਰ ਇਸ ਕਿਸਾਨ ਦੀ ਸਾਰ ਲੈਣ ਨਹੀਂ ਆਇਆ ਹੈ। ਪੱਤਰਕਾਰਾ ਨੂੰ ਜਾਣਕਾਰੀ ਦਿੰਦੇ ਹੋਏ ਕਿਸਾਨ ਦਲੀਪ ਕੁਮਾਰ ਗੋਗਨਾ ਤੇ ਉਨ੍ਹਾਂ ਦੇ ਸਪੁੱਤਰ ਅੰਕੁਸ਼ ਗੋਗਨਾ ਨੇ ਦੱਸਿਆ ਕਿ ਪਿਛਲੇ 25 ਦਿਨ ਪਹਿਲਾ ਅਸੀ ਆਪਣੇ ਖੇਤਾ ਚ ਪ੍ਰਵਾਸੀ ਮਜਦੂਰਾ ਤੋਂ 4 ਦੇ ਕਰੀਬ ਇਕ ਖੇਤ ਝੋਨਾ ਲਗਵਾਇਆ ਸੀ ਝੋਨਾ ਲਗਾਉਣ ਤੋਂ ਬਾਅਦ ਅਸੀ ਦਵਾਈਆਂ ਦਾ ਛਿੜਕਾਅ ਕੀਤਾ ਸਾਰੇ ਖੇਤਾ ਚ ਖਾਦ‍ਾ ਪਾਈਆ ਪਰ ਲਗਾਤਾਰ ਪਏ ਮੀਹ ਕਾਰਨ ਸਾਡੇ ਝੋਨੇ ਦੀ ਫਸਲ ਪੂਰੀ ਤਰਾ ਪਾਣੀ ਚ ਡੁਬ ਚੁੱਕੀ ਹੈ ਤੇ ਸਾਡਾ ਬਹੁਤ ਨੁਕਸਾਨ ਹੋ ਚੁੱਕਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਐਲਾਨ ਕੀਤਾ ਹੈ ਕਿ ਜਿਨਾ ਕਿਸਾਨਾ ਦਾ ਮੀਹ ਦੇ ਪਾਣੀ ਨਾਲ ਨੁਕਸਾਨ ਹੋਇਆ ਹੈ ਉਨਾ ਦੇ ਖੇਤਾ ਦੀ ਗਦਾਵਰੀ ਕਰਵਾ ਕੇ ਉਨਾ ਨੂੰ ਬਣਦ‍ਾ ਮੁਹਾਵਜਾ ਦਿੱਤਾ ਜਾਵੇਗਾ ਪਰ ਅਜੇ ਤੱਕ ਕੋਈ ਵੀ ਪ੍ਰਸ਼ਾਸਨਿਕ ਅਧਿਕਾਰੀ ਸਾਡੇ ਖੇਤਾ ਦੀ ਗਦ‍ਾਵਰੀ ਕਰਨ ਨਹੀ ਆਇਆ ਹੈ। ਉਨ੍ਹਾਂ ਪੰਜਾਬ ਸਰਕਾਰ ਤੇ ਜਿਲਾ ਪ੍ਰਸ਼ਾਸਨ ਤੋਂ ਆਪਣੇ ਹੋਏ ਨੁਕਸਾਨ ਲਈ ਮਦਦ ਦੀ ਗੁਹਾਰ ਲਗਾਈ ਹੈ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਮਾਂ ਬੋਲੀ ਪੰਜਾਬੀ ਦਾ ਦੁਲਾਰਾ – ਰਮੇਸ਼ਵਰ ਸਿੰਘ
Next articleਮਿੰਨੀ ਕਹਾਣੀ ਸਮਰਪਿਤ ਡਾਕਟਰ