HOME ,,,, ਫੌਜ ,,,,,

,,,, ਫੌਜ ,,,,,

2
ਗੁਰਮੀਤ ਡੁਮਾਣਾ
 (ਸਮਾਜ ਵੀਕਲੀ) 
ਪ੍ਰਭੂ ਵਾਲਮੀਕ ਨੇ ਸਾਜੀ ਧਰਤੀ,,
ਗੱਲ ਯਹਿਨ ਵਿਚ ਬੈਠੀ ਏ
ਕੌਮ ਉਹਦੀ ਕੋਲ ਹੈ ਨਹੀਂ ਮਰਲਾ
ਏਸੇ ਗੱਲ ਦੀ ਹੇਠੀ ਏ
ਡਿਗਰੀਆਂ ਕਰਕੇ ਵੇਹਲੇ ਫਿਰਦੇ,
ਪਿੱਟਣ ਲੀਹ ਤਕਦੀਰਾਂ ਦੀ,,,,,
ਲਗਦਾ ਫੌਜ ਬਣਾਉਂਣੀ ਪੈਣੀ
ਲਵ ਕੁੱਸ਼ ਵਰਗੇ ਵੀਰਾਂ ਦੀ,,,,
ਆਪੇ ਬਣ ਪ੍ਰਧਾਨ ਕਈ,ਪਿੱਠ ਤੇ
ਖ਼ੰਜਰ ਖੋਬ ਗਏ,,,
ਲੈਕੇ ਵਿਚ ਵਿਸ਼ਵਾਸ ਦੇ ਪਹਿਲਾਂ,,
ਆਪਣੇ ਹੀ ਬੇੜੀ ਡੋਬ ਗਏ,,,,,,
ਡੋਲ ਗਏ ਇਮਾਨ ਇਹਨਾਂ ਦੇ ਦੇਖ
ਕੇ ਝਲਕ ਜਗੀਰਾਂ ਦੀ,,,,,,
ਲਗਦਾ ਫੌਜ ਬਣਾਉਂਣੀ ਪੈਣੀ
ਲਵ ਕੁੱਸ਼ ਵਰਗੇ ਵੀਰਾਂ ਦੀ
ਮੰਗਿਆ ਹੱਕ ਕੋਈ ਨਹੀਂ ਦਿੰਦਾ
ਹੱਕਾਂ ਖਾਤਰ ਲੜਨਾ ਪੈਂਦਾ ਆ
ਭੀਮ ਰਾਓ ਜਿਹੀਆਂ ਪਾਕੇ ਪੈੜਾਂ
ਕੱਲਿਆਂ ਹੀ ਫਿਰ ਖੜਨਾ ਪੈਂਦਾ ਆ
ਇਨਕਲਾਬੀ ਸੋਚ ਰੱਖੋਂ ਤੁਸੀ ਉੱਡ
ਜਾਓ ਨੀਂਦ ਵਜ਼ੀਰਾਂ ਦੀ
ਲਗਦਾ ਫੌਜ ਬਣਾਉਂਣੀ ਪੈਣੀ
ਲਵ ਕੁਸ਼ ਵਰਗੇ ਵੀਰਾਂ ਦੀ,,,,,,
ਦੱਬਲੇ ਕੁਚਲੇ ਤੁਸੀਂ ਹੁਣ ਕਿੰਨਾਂ
ਚਿਰ ਅਖਵਾਉਣਾ
ਗੁਰਮੀਤ ਡੁਮਾਣੇ ਵਾਲਿਆ ਜੱਗ ਤੇ
ਵਾਰ ਵਾਰ ਨਹੀਂ ਆਉਣਾ,,,
ਆਜੋ ਜੜ੍ਹ ਤੋਂ ਪਟੀਏ ਰਲਕੇ ਲੱਗੀ
ਵੇਲ ਕਰੀਰਾਂ ਦੀ,,,,
ਲਗਦਾ ਫੌਜ ਬਣਾਉਂਣੀ ਪੈਣੀ,
ਲਵ ਕੁੱਸ਼ ਵਰਗੇ ਵੀਰਾਂ ਦੀ,,,,,,
ਗੁਰਮੀਤ ਡੁਮਾਣਾ
ਲੋਹੀਆਂ ਖਾਸ ਜਲੰਧਰ
76528 16074
Previous articleਵੈਦ ਦੀ ਕਲਮ ਤੋਂ (ਜਦ ਮੈਂ ਮਾਤਾ ਰਾਣੀ ਦੀ ਬੰਨ੍ਹੀ ਹੋਈ ਕੁੱਖ ਖੋਲ੍ਹੀ)
Next articleਮਹਾਂਰਿਸ਼ੀ ਵਾਲਮੀਕਿ ਜੀ