HOME ਵੈਦ ਦੀ ਕਲਮ ਤੋਂ (ਜਦ ਮੈਂ ਮਾਤਾ ਰਾਣੀ ਦੀ ਬੰਨ੍ਹੀ ਹੋਈ ਕੁੱਖ...

ਵੈਦ ਦੀ ਕਲਮ ਤੋਂ (ਜਦ ਮੈਂ ਮਾਤਾ ਰਾਣੀ ਦੀ ਬੰਨ੍ਹੀ ਹੋਈ ਕੁੱਖ ਖੋਲ੍ਹੀ)

2
ਵੈਦ ਬਲਵਿੰਦਰ ਸਿੰਘ ਢਿੱਲੋ
    (ਸਮਾਜ ਵੀਕਲੀ)   ਸੁਨਾਮ ਵਿੱਚ ਰਹਿੰਦੇ ਬਾਪ ਪੁੱਤ, ਉਦੋਂ ਸਰਕਾਰੀ ਰਾਸ਼ਨ ਦਾ ਡੀਪੂ ਚਲਾਉਂਦੇ ਸੀ, ਜਦ ਮੇਰੀ ਉਹਨਾਂ ਨਾਲ ਦੋਸਤੀ ਹੋਈ। 2009 ਵਿਚ ਮੁੰਡੇ ਦਾ ਵਿਆਹ ਹੋ ਗਿਆ। ਕੋਈ ਸੱਤ ਅੱਠ ਮਹੀਨੇ ਬਾਅਦ ਮੇਰੀ ਉਸ ਨਾਲ ਗੱਲ ਹੋਈ ਤਾਂ ਮੈਂ ਬੱਚੇ ਬਾਰੇ ਪੁੱਛਿਆ ਕਿ ਕੀ progress ਹੈ ? ਉਹ ਕਹਿੰਦਾ, ਅੰਕਲ  ਟਾਇਮ ਲੱਗੇਗਾ। ਮੇਰੇ ਸਹੁਰੇ ਪਿੰਡ ਕਿਸੇ ਵਿਚ ਦੇਵੀ ਆਉਂਦੀ ਹੈ। ਉਹਨੇ ਦੱਸਿਆ, ਕਿ ਮੇਰੀ ਘਰਵਾਲੀ ਦੀ ਕੁੱਖ ਬੰਨ੍ਹੀ ਹੋਈ ਹੈ। ਜਿਸ ਕਰਕੇ ਅਜੇ ਦੋ ਸਾਲ ਬਚਾ ਨਹੀਂ ਹੋ ਸਕਦਾ। ਮੈਂ ਮੁਸਕਰਾਇਆ ਤੇ ਉਹਨੂੰ ਕਿਹਾ, ਕਿ ਸ਼ਰਧਾ ਆਪਣੀ ਜਗ੍ਹਾ ਹੈ ਤੇ ਇਲਾਜ ਆਪਣੀ ਜਗ੍ਹਾ। ਪਹਿਲਾਂ ਆਪਣੇ ਸਪਰਮ ਚੈੱਕ ਕਰਵਾ। ਮੇਰੇ ਕਹਿਣ ਤੇ ਉਸਨੇ ਕਰਵਾ ਲਏ। ਸਪ੍ਰਮ ਕਾਫੀ ਘੱਟ ਸੀ। ਮੈਂ ਦੇਖ ਕੇ ਉਸਦੇ ਬਾਪ ਨਾਲ ਗੱਲ ਕੀਤੀ। ਉਹ ਜੱਟ ਕਿਸਮ ਦਾ ਬਾਣੀਆਂ ਹੈ। ਪਿੰਡਾਂ ਵਿਚ ਜਨਮਿਆ ਹੋਇਆ ਤੇ ਇਹਨਾ ਵਹਿਮਾਂ ਭਰਮਾਂ ਤੋਂ ਦੂਰ। ਮੈਨੂੰ ਕਹਿੰਦਾ, ਵੈਦ ਤੂੰ ਦਵਾਈ ਦੇਹ, ਇਹ ਤਾਂ ਸਾਲ਼ੇ ਪਾਗ਼ਲ ਨੇ ਤੇ ਮੇਰਾ ਕੁੜਮ ਤਾਂ ਹਫਤੇ ਵਿਚ ਦਸ ਡੇਰਿਆਂ ਤੇ ਤਾਂ ਮੱਥਾ ਟੇਕਦਾ। ਮੈਂ ਦਵਾਈ ਬਣਾ ਦਿੱਤੀ ਤੇ ਉਸਨੂੰ ਕਿਹਾ ਕਿ ਦਵਾਈ ਖਾਣ ਤੋਂ ਵੀ ਦਸ ਵੀਹ ਦਿਨ ਰੁਕ ਕੇ ਚੈੱਕ ਕਰਵਾਉਣਾ। ਕਿਉਂਕਿ ਦੇਸੀ ਦਵਾਈ ਥੋੜ੍ਹੀ ਹੌਲੀ ਹੌਲੀ ਕੰਮ ਕਰਦੀ ਹੈ। ਤਕਰੀਬਨ ਮਹੀਨਾ ਡੇਢ ਮਹੀਨਾ ਬਾਅਦ ਉਹ ਮਿਲਿਆ ਤਾਂ ਮੈਂ ਪੁੱਛਿਆ ਕਿ ਚੈੱਕ ਕਰਵਾ ਲਏ ? ਉਹ ਹਸਦਾ ਹੋਇਆ ਬੋਲਿਆ, ਅੰਕਲ ਜਰੂਰਤ ਹੀ ਨਹੀਂ ਪਈ। ਤੁਹਾਡੀ ਨੂੰਹ ਪ੍ਰੈਗਨੈਂਟ ਹੈ। ਮੈਂ ਹਸਦੇ ਹੋਏ ਕਿਹਾ, ਹੁਣ ਦੇਵੀ ਜਗਾਉਣ ਵਾਲੇ ਨੂੰ ਵੀ ਮੱਥਾ ਟੇਕ ਆਉਣਾ ਸੀ। ਮੇਰੀ ਇਸ ਪੋਸਟ ਦਾ ਮਤਲਬ ਸਿਰਫ਼ ਇੰਨਾ ਹੈ, ਕਿ ਤੁਹਾਡਾ ਰੱਬ ਤੇ ਵਿਸ਼ਵਾਸ਼ ਆਪਣੇ ਧਰਮ ਤੇ ਆਸਥਾ ਆਪਣੀ ਜਗ੍ਹਾ ਹੈ। ਇਹ ਤੁਹਾਡੇ ਮਨ ਨੂੰ ਸ਼ਾਂਤੀ ਦੇ ਸਕਦੇ ਨੇ।ਭੱਟਕੇ ਮਨ ਨੂੰ ਸ਼ਾਂਤ ਕਰ ਸਕਦੇ ਨੇ, ਪਰ ਜਿੱਥੇ ਕਿਸੇ ਇਲਾਜ ਦੀ ਜਰੂਰਤ ਹੈ, ਸਰੀਰ ਵਿੱਚ ਕਿਸੇ ਚੀਜ਼ ਦੀ ਘਾਟ ਹੈ, ਉਸ ਲਈ ਤੁਹਾਨੂੰ ਕਿਸੇ ਡਾਕਟਰ ਵੈਦ ਦਾ ਸਹਾਰਾ ਲੈਣਾ ਹੀ ਪੈਣਾ ਹੈ। ਸਾਧਾਂ ਦੇ ਤਵੀਤਾਂ ਨਾਲ ਵਿਭੂਤੀਆਂ ਨਾਲ ਇਲਾਜ ਨਹੀਂ ਹੋ ਸਕਦੇ। ਇਸ ਲਈ ਤੁਹਾਡਾ ਇਹ ਨਵੀਨਤਮ ਤਕਨੀਕ ਵਾਲਾ ਸਾਧ ਬਾਬਾ ਬਲੈਡਰ ਦਾਸ ਕਹਿੰਦਾ ਹੈ ਕਿ ਮਨ ਭਾਉਂਦਾ ਖਾਓ।ਐਵੇਂ ਸਾਧਾਂ ਦੇ ਪਿੱਛੇ ਲੱਗ ਅਪਣਾ ਮਨ ਨਾ ਤਰਸਾਈਂ ਜਾਓ। ਸਭ ਤੋਂ ਵੱਡੀ ਗੱਲ ਹੈ ਤੁਹਾਡਾ ਖੁਸ਼ ਰਹਿਣਾ ਤੇ ਪੌਸ਼ਟਿਕ ਭੋਜਨ ਖਾਣਾ। ਹੁਣ ਉਹ ਮੁੰਡਾ, ਸੁਨਾਮ ਬੱਸ ਸਟੈਂਡ ਦੇ ਬਾਹਰ ਵਾਰ ਮੋਬਾਈਲਾਂ ਦੀ ਦੁਕਾਨ ਕਰਦਾ ਹੈ। ਤੇ ਬਾਪ ਉਹੀ ਰਾਸ਼ਨ ਘਪਲਾ ਹੁਣ ਵੀ ਕਰਦਾ ਹੋਣਾ, ਜਿਵੇਂ ਸਾਰੇ ਹੈ ਡਿਪੂਆਂ ਵਾਲੇ ਕਰਦੇ ਨੇ। ਬਰਨਾਲੇ ਜਿਲ੍ਹਾ ਵਿਚ ਪਿੰਡ ਜਲੂਰ ਦੇ ਰਹਿਣ ਵਾਲੇ ਉਸਦੇ ਸਹੁਰੇ ਨੇ ਬਾਅਦ ਵਿੱਚ ਮੇਰੇ ਕੋਲ ਕਈ ਅਜਿਹੇ ਮਰੀਜ਼ ਭੇਜੇ। ਮੁੰਡੇ ਦਾ ਨਾਮ ਮੈਂ ਤਾਂ ਨਹੀਂ ਲਿਖਿਆ, ਕਿਉਂਕਿ ਉਹ ਵੀ ਇੱਥੇ ਆਪਣੇ ਨਾਲ ਹਾਜ਼ਿਰ ਹੈ।
ਸਦਾ ਤੁਹਾਡੀ ਖੁਸ਼ੀ ਦੀ ਚਾਹਤ ਰੱਖਣ ਵਾਲੇ
ਵੈਦ ਬਲਵਿੰਦਰ ਸਿੰਘ ਢਿੱਲੋ
ਵਿੰਨੀਪੈਗ ਵਾਲੇ।
+14312932265
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਘਰ ਬਨਾਮ ਮਕਾਨ
Next article,,,, ਫੌਜ ,,,,,