ਯਾਦਗਾਰੀ ਹੋ ਨਿੱਬੜਿਆ ਰੰਧਾਵਾ ਭੈਣਾਂ ਵੱਲੋਂ ਉਲੀਕਿਆ  ‘ਪੰਜਾਬੀ ਸੱਭਿਆਚਾਰ’ ਨੂੰ ਸਮਰਪਿਤ ਸਮਾਗਮ 

ਆਸਟ੍ਰੇਲੀਆ ਦੀ ਧਰਤੀ ‘ਤੇ ਵੀ ਨਹੀਂ ਲੱਗਣ ਦਿੱਤੀ ਰੰਧਾਵਾ ਭੈਣਾਂ  ਨੇ ‘ਪੰਜਾਬੀ ਸੱਭਿਆਚਾਰ’ ਦੀ ਪਿੱਠ 
ਫਰੀਦਕੋਟ/ਮੋਗਾ 28 ਅਗਸਤ (ਬੇਅੰਤ ਗਿੱਲ ਭਲੂਰ)-ਮੈਲਬਰਨ ਵਿੱਚ ਐਚ ਐਮ ਡਿਜ਼ਾਇਨਰ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸਾਵਨ ਕੁਵੀਨ ਦਾ ਸ਼ਾਨਦਾਰ ਗਰੈਂਡ ਫਾਈਨਲ 27 ਅਗਸਤ 2023  ਨੂੰ ਸਪਰਿੰਗਵੇਲ ਸਿਟੀ ਹਾਲ ਵਿੱਚ ਕਰਵਾਇਆ ਗਿਆ, ਜਿਸਨੂੰ ਐਕਮੇ ਇਮੀਗ੍ਰੇਸ਼ਨ ਅਤੇ ਬੱਲ ਪ੍ਰੋਡਕਸ਼ਨ ਨੇ ਪੇਸ਼ ਕੀਤਾ।ਐਚ ਐਮ ਡਿਜ਼ਾਇਨਰ ਤੋਂ ਰੰਧਾਵਾ ਭੈਣਾਂ, ਹਰਜੋਤ ਰੰਧਾਵਾ ਆਹਲੂਵਾਲੀਆ ਅਤੇ ਮਨਦੀਪ ਰੰਧਾਵਾ ਕਾਹਲੋਂ, ਕਈ ਵਰ੍ਹਿਆਂ ਤੋਂ ਮੈਲਬਰਨ ਵਿੱਚ ਸੱਭਿਆਚਾਰਕ ਗਤੀਵਿਧੀਆਂ ਧੂਮ‌ਧਾਮ ਕਰਵਾਉਣ ਲਈ ਮਸ਼ਹੂਰ ਹਨ। ਰੰਧਾਵਾ ਭੈਂਣਾਂ ਆਸਟ੍ਰੇਲੀਆ ਦੀ ਧਰਤੀ ‘ਤੇ ਆਪਣੀ ਮਿਹਨਤ ਨਾਲ ਜਿੱਥੇ ਇੱਕ ਪਾਸੇ ਪੰਜਾਬੀ ਸੱਭਿਆਚਾਰ ਦੀ ਪਿੱਠ ਨਹੀਂ ਲੱਗਣ ਦਿੰਦੀਆ, ਉੱਥੇ ਦੂਸਰੇ ਪਾਸੇ ਪੰਜਾਬੀ ਸਾਹਿਤ ਨੂੰ ਵੀ ਪ੍ਰਫੁੱਲਿਤ ਕਰਨ ਵਿੱਚ ਲਗਾਤਾਰ ਯੋਗਦਾਨ ਪਾ ਰਹੀਆਂ ਹਨ। ਫਤਿਹਗੜ੍ਹ ਚੂੜੀਆਂ ਤੋਂ ਆਈਆਂ ਰੰਧਾਵਾ ਭੈਣਾਂ ਆਪਣੇ ਪਿਤਾ ਸਰਦਾਰ ਸੁੱਚਾ ਸਿੰਘ ਰੰਧਾਵਾ ਤੋਂ ਪ੍ਰੇਰਣਾ ਅਤੇ ਸੇਧ ਲੈ ਕੇ ਇਸ ਖੇਤਰ ਵਿੱਚ ਤੇਜ਼ੀ ਨਾਲ ਅੱਗੇ ਵੱਧ ਰਹੀਆਂ ਹਨ। ਰੰਧਾਵਾ ਭੈਣਾ ਦੇ ਇਸੇ ਉੱਦਮ‌ਦਾ ਹਿੱਸਾ, ਸਾਵਨ ਕੁਵੀਨ 2023 ਦਾ ਗਰੈਂਡ ਫਾਈਨਲ,  ਜੋ ਕਿ ਪਹਿਲੇ ਸਾਰੇ ਪੜਾਵਾਂ ਨੂੰ ਤੈਅ ਕਰਵਾਉਂਣ ਤੋਂ ਬਾਅਦ ਕੀਤਾ ਗਿਆ, ਬਹੁਤ ਸ਼ਾਨਦਾਰ ਰਿਹਾ। ਇਸ ਸਮਾਗਮ ਨੂੰ ਦਰਸ਼ਕਾਂ ਦਾ ਭਰਵਾਂ ਹੁੰਗਾਰਾ ਮਿਲਿਆ ਅਤੇ  ਕੁੱਝ ਹੀ ਘੰਟਿਆਂ ਵਿੱਚ ਹਾਲ ਖਚਾਖਚ ਭਰ ਗਿਆ। ਇਸ ਗਰੈਂਡ ਫਾਈਨਲ  ਦੇ ਨਤੀਜੇ ਬਹੁਤ ਜ਼ਬਰਦਸਤ ਰਹੇ, ਜਿਸ ਵਿੱਚ ਮਿਸ ਕਿਰਨ ਸੇਖੋਂ ਮਿਸ ਸਾਵਨ ਕੁਵੀਨ 2023 ਚੁਣੀ ਗਈ ਅਤੇ ਮਿਸਿਜ਼ ਜਤਿੰਦਰ ਕੌਰ ਜਟਾਣਾ ਮਿਸਿਜ਼ ਸਾਵਨ ਕੁਵੀਨ 2023 ਬਣੀ। ਇਸ ਤੋਂ ਬਿਨਾਂ ਮਿਸ ਗਗਨਦੀਪ ਕੌਰ ਅਤੇ ਮਿਸਿਜ਼ ਚਰਨਦੀਪ ਕੌਰ ਤੀਰਥੀ ਉਪ ਵਿਜੇਤਾ ਬਣੀਆ। ਜੱਜ ਸਾਹਿਬਾਨਾਂ, ਜਿੰਨਾਂ ਵਿੱਚ ਸਰਬਪ੍ਰੀਤ ਸਿੰਘ ਗਿੱਲ, ਹਰਪ੍ਰੀਤ ਕੌਰ, ਮਨਪ੍ਰੀਤ ਕੌਰ ਅਤੇ ਕੁਲਦੀਪ ਕੌਰ ਨੇ ਬਹੁਤ ਬਾਰੀਕੀ ਨਾਲ ਅਧਿਐਨ ਅਤੇ ਵਿਚਾਰ ਕਰਕੇ ਆਖ਼ਰੀ ਨਤੀਜੇ ਤਿਆਰ ਕੀਤੇ। ਨਤੀਜੇ ਤਿਆਰ ਕਰਨਾ ਆਸਾਨ ਨਹੀਂ ਸੀ ਕਿਉਂਕਿ ਮੁਕਾਬਲਾ ਬਹੁਤ ਫਸਵਾਂ ਸੀ ਪਰ ਖੂਬਸੂਰਤ ਗੱਲ ਇਹ ਸੀ ਕਿ ਸਾਰੇ ਨਤੀਜੇ ਬੇਹੱਦ ਪਾਰਦਰਸ਼ੀ ਤਰੀਕੇ ਨਾਲ ਤਿਆਰ ਕੀਤੇ ਗਏ। ਢੋਲ ਦੇ ਡਗੇ ਤੇ ਸਾਰੀ ਟੀਮ ਹਰਜੋਤ ਰੰਧਾਵਾ, ਮਨਦੀਪ ਰੰਧਾਵਾ, ਰੂਬੀ ਸਿੰਘ, ਜੀਵਨਜੋਤ ਸਿੰਘ ਕਾਹਲੋਂ , ਅਜੈਪਾਲ ਸਿੰਘ ਆਹਲੂਵਾਲੀਆ,ਬਲਜੀਤ ਫਰਵਾਲੀ, ਕੋਮਲਦੀਪ ਮਾਨ, ਮਧੂ ਤਨਹਾ, ਗੁਲਸ਼ਨ ਗੋਰਾਇਆਂ,ਕੁਲਜੀਤ ਕੌਰ ਗ਼ਜ਼ਲ, ਹਿਨਾ ਕੱਕੜ, ਨਵਦੀਪ ਕੌਰ, ਗੁਰਪ੍ਰੀਤ ਕੌਰ, ਰਾਜਵਿੰਦਰ ਕੌਰ ਅਤੇ ਸ਼ੈਰੀ ਸੇਖੋਂ ਨੇ ਕੈਟਵਾਕ ਕੀਤੀ, ਜਿਸਦੀ ਸੋ਼ਅ ਸਟੌਪਰ ਮਾਡਲ ਰੋਜ਼ ਕੌਰ ਬਾਵਾ ਰਹੀ।ਇਸ ਵਰ੍ਹੇ ਇੱਕ ਨਵੀਂ ਪਹਿਲ ਕਰਦਿਆਂ ਰੰਧਾਵਾਂ ਭੈਣਾਂ ਨੇ ਹਰ ਸਾਲ ਸਾਵਣ ਕੁਵੀਨ ਮੁਕਾਬਲੇ ਦੇ ਨਾਲ ਅਚੀਵਮੈਂਟ ਅਵਾਰਡ ਦੇਣ ਦੀ ਘੋਸ਼ਣਾ ਵੀ ਕੀਤੀ। ਇਸੇ ਵਰ੍ਹੇ ਤੋਂ ਸ਼ੁਰੂਆਤ ਕਰਦਿਆਂ ਇਸ ਸਾਲ ਦੇ ਅਚੀਵਮੈਂਟ ਅਵਾਰਡ ਸਤਿੰਦਰ ਚਾਵਲਾ, ਦੀਪਕ ਬਾਵਾ, ਬਲਵਿੰਦਰ ਲਾਲੀ, ਅਮਰਦੀਪ ਕੌਰ,ਬਿਕਰਮ ਸਿੰਘ ਸੇਖੋਂ ਅਤੇ ਪ੍ਰੀਤ ਖਿੰਡਾ ਨੂੰ ਉਹਨਾਂ ਦੀਆਂ ਮੈਲਬਰਨ ਵਿੱਚ ਪੰਜਾਬੀ ਕਮਿਊਨਿਟੀ ਲਈ  ਕੀਤੀਆਂ ਸੇਵਾਵਾਂ ਬਦਲੇ ਦਿੱਤੇ ਗਏ। ਹਰ ਸਾਲ ਇਹ ਇਨਾਮ ਉਹਨਾਂ ਚੁਨਿੰਦਾ ਲੋਕਾਂ ਨੂੰ ਦਿੱਤੇ ਜਾਇਆ ਕਰਨਗੇ ਜੋ ਸੇਵਾ ਭਾਵਨਾ ਅਤੇ ਜਜ਼ਬੇ ਨਾਲ ਕਮਿਊਨਿਟੀ ਦੀ ਸੇਵਾ ਵਿੱਚ ਤੱਤਪਰ ਰਹਿੰਦੇ ਨੇ। ਇਸ ਤੋਂ ਇਲਾਵਾ ਸਾਵਨ ਕੁਵੀਨ ਪ੍ਰੋਗਰਾਮ ਵਿੱਚ ਰੰਧਾਵਾ ਭੈਣਾਂ ਨੇ ਇੱਕ ਹੋਰ ਨਵਾਂ ਅਧਿਆਇ ਵਿੱਚ ਸ਼ਾਮਲ ਕੀਤਾ ਜਿਸਨੂੰ ‘ਲਵ  ਫੋਰਐਵਰ ਜ਼ਿੰਦਗੀ’ ਦਾ ਨਾਮ ਦਿੱਤਾ ਗਿਆ। ਇਸ ਵਿੱਚ ਜ਼ਿੰਦਗੀ ਦੇ ਤਿੰਨ ਪੜਾਵਾਂ ਬਚਪਨ, ਜਵਾਨੀ ਅਤੇ ਬੁਢਾਪੇ ਵਿੱਚ ਜ਼ਿੰਦਗੀ ਦੇ ਹਰ ਪਲ ਨੂੰ ਮਾਨਣ ਦਾ ਸੱਦਾ ਦਿੱਤਾ ਗਿਆ। ਲਵ ਫੋਰਐਵਰ ਜ਼ਿੰਦਗੀ ਦੇ ਸ਼ੋਅ ਸਟੌਪਰ ਸਤਿੰਦਰ ਸਿੰਘ ਚਾਵਲਾ ਅਤੇ ਹਰਪਾਲ ਕੌਰ ਸਨ। ਇਸਨੂੰ ਬਹੁਤ ਖੂਬਸੂਰਤੀ ਨਾਲ ਦੀਪ ਔਲਖ ਗਿੱਧਾ ਜੋਨ, ਗੁਰਸ਼ੇਰ ਸਿੰਘ ਹੀਰ ਅਕਾਡਮੀ ਅਤੇ ਪ੍ਰਿਅੰਕਾ ਸ਼ਰਮਾ ਭੰਗੜਾ ਗਰੂਵਸ ਨੇ ਕੋਰਿਓਗ੍ਰਾਫ ਕੀਤਾ। ਇਸਦਾ ਮੰਚ ਸੰਚਾਲਨ ਰਮਾ ਸੇਖੋਂ ਨੇ ਖੂਬਸੂਰਤ ਅੰਦਾਜ਼ ਵਿੱਚ ਕੀਤਾ। ਇਹ ਇੱਕ ਬਹੁਤ ਅਲੱਗ ਥੀਮ‌ ਹੋ ਨਿਬੜਿਆ, ਜਿਸਨੂੰ ਹਾਲ ਵਿੱਚ ਬੈਠੇ ਸਾਰੇ ਦਰਸ਼ਕਾਂ ਨੇ ਬਹੁਤ ਪਸੰਦ ਕੀਤਾ। ਸਾਰਾ ਹਾਲ ਤਾੜੀਆਂ ਅਤੇ ਸੀਟੀਆਂ ਨਾਲ ਗੂੰਜ ਉੱਠਿਆ।ਮੈਲਬਰਨ ਦੇ ਵੱਖ ਵੱਖ ਖੇਤਰਾਂ ਤੋਂ ਆਏ  ਸੈਂਕੜੇ ਦਰਸ਼ਕਾਂ ਨੇ ਇਸ ਪ੍ਰੋਗਰਾਮ ਦਾ ਆਨੰਦ ਮਾਣਿਆ ਅਤੇ ਇਸ ਸ਼ਾਮ ਨੂੰ ਯਾਦਗਾਰੀ ਬਣਾਇਆ। ਦਿਲਜੀਤ ਸਿੰਘ ਸਿੱਧੂ ਅਤੇ ਰੂਬੀ ਕੌਰ ਨੇ ਬੇਹਤਰੀਨ ਮੰਚ ਸੰਚਾਲਨ ਕਰਦਿਆਂ ਦਰਸ਼ਕਾਂ ਨੂੰ ਬੰਨ੍ਹੀ ਰੱਖਿਆ ਅਤੇ ਮਾਹੌਲ ਨੂੰ ਖੁਸ਼ਗਵਾਰ ਬਣਾ ਕੇ ਰੱਖਿਆ। ਅਖੀਰ ਤੇ ਹਰਜੋਤ ਰੰਧਾਵਾ ਅਤੇ ਮਨਦੀਪ ਰੰਧਾਵਾ ਨੇ ਪੂਰੀ ਸਾਵਨ ਕੁਵੀਨ ਟੀਮ‌ ਨਾਲ ਹਾਜ਼ਿਰ ਹੋਏ ਸਾਰੇ ਸਪਾਂਸਰਜ਼,ਸੁਪੋਟਰਜ਼ ਅਤੇ ਦਰਸ਼ਕਾਂ ਦਾ ਧੰਨਵਾਦ ਕੀਤਾ ਅਤੇ ਅਗਲੇ ਵਰ੍ਹੇ ਇਸਤੋਂ ਵੀ ਸ਼ਾਨਦਾਰ ਅਤੇ ਵੱਡਾ ਸਾਵਨ ਕੁਵੀਨ ਮੁਕਾਬਲਾ ਕਰਾਉਣ ਦੇ ਵਾਅਦੇ ਨਾਲ ਸ਼ਾਮ ਦਾ ਸਮਾਪਨ ਕੀਤਾ ਗਿਆ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸੁਖਬੀਰ ਸਿੰਘ ਬਾਦਲ ਸਮੇਤ ਸੀਨੀਅਰ ਲੀਡਰਸ਼ਿਪ 6 ਸਤੰਬਰ ਨੂੰ ਜਲੰਧਰ ਕਿਸਾਨਾਂ ਦੇ ਹੱਕ ਚ ਧਰਨਾ ਦੇਣਗੇ 
Next articleਸਿਰਜਣਾ ਕੇਂਦਰ ਵੱਲੋਂ ਦੇਸ ਰਾਜ ਕਾਲੀ ਦੀ ਬੇਵਕਤੀ ਮੌਤ ਤੇ ਗਹਿਰੇ ਦੁੱਖ ਦਾ ਇਜ਼ਹਾਰ –ਕੰਵਰ ਇਕਬਾਲ ਸਿੰਘ, ਸ਼ਹਿਬਾਜ਼ ਖ਼ਾਨ