ਯਾਦਗਾਰੀ ਹੋ ਨਿਬੜਿਆ ਗੜ੍ਹੀ ਮਾਨਸੋਵਾਲ ਸਕੂਲ ਦਾ ਸਾਲਾਨਾ ਸਮਾਰੋਹ

ਗੜ੍ਹਸ਼ੰਕਰ  (ਸਮਾਜ ਵੀਕਲੀ) (ਚਰਨਜੀਤ ਸੱਲ੍ਹਾ) ਸਿੱਖਿਆ ਵਿਭਾਗ ਪੰਜਾਬ ਦੇ ਦਿਸ਼ਾ-ਨਿਰਦੇਸ਼ ਅਤੇ ਜ਼ਿਲ੍ਹਾ ਸਿੱਖਿਆ ਅਫ਼ਸਰ ਤੇ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਗੜ੍ਹਸ਼ੰਕਰ 2 ਦੀ ਰਹਿਨੁਮਾਈ ਹੇਠ ਸਰਕਾਰੀ ਐਲੀਮੈਂਟਰੀ ਸਮਾਰਟ ਸਕੂਲ, ਗੜ੍ਹੀ ਮਾਨਸੋਵਾਲ ਵਲੋਂ ਸਾਲਾਨਾ ਸਮਾਰੋਹ ਬੜੀ ਧੂਮ-ਧਾਮ ਨਾਲ ਆਯੋਜਿਤ ਕੀਤਾ ਗਿਆ। ਹੈੱਡ ਟੀਚਰ ਆਰਤੀ ਚੰਦੇਲ ਦੀ ਅਗਵਾਈ ਵਿਚ ਕਰਵਾਏ ਸਲਾਨਾ ਸਮਾਗਮ ਦਾ ਉਦਘਾਟਨ ਸਰਪੰਚ ਪਰਮਜੀਤ ਸਿੰਘ ਸਮੇਤ ਸਮੂਹ ਗ੍ਰਾਮ ਪੰਚਾਇਤ ਗੜ੍ਹੀ ਮਾਨਸੋਵਾਲ ਵਲੋਂ ਕੀਤਾ ਗਿਆ। ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਸ਼੍ਰੀ ਰਾਜ ਕੁਮਾਰ ਜੀ ਨੇ ਬਤੌਰ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਸਟੇਜ ਸੰਚਾਲਨ ਦੀ ਭੂਮਿਕਾ ਮਾਸਟਰ ਅਸ਼ਵਨੀ ਰਾਣਾ ਨੇ ਬਾਖੂਬੀ ਨਿਭਾਈ। ਸਕੂਲ ਮੈਨੇਜਮੈਂਟ ਕਮੇਟੀ ਦੇ ਚੇਅਰਮੈਨ ਜੋਗਿੰਦਰ ਸਿੰਘ ਵਲੋਂ ਪਹੁੰਚੀਆਂ ਸ਼ਖਸੀਅਤਾਂ ਨੂੰ ਜੀ ਆਇਆਂ ਕਿਹਾ ਗਿਆ। ਸਮਾਰੋਹ ਵਿੱਚ ਨੰਨੇ-ਮੁੰਨੇ ਬੱਚਿਆਂ ਦੀਆਂ ਪੇਸ਼ਕਾਰੀਆਂ ਨੇ ਦਰਸ਼ਕਾਂ ਦਾ ਮਨ ਮੋਹ ਲਿਆ । ਬੱਚਿਆਂ ਵਲੋਂ ਬਾਖੂਬੀ ਨਾਲ ਪੇਸ਼ ਕੀਤੀਆਂ ਕਵਿਤਾਵਾਂ, ਗੀਤਾਂ ਅਤੇ ਕੋਰਿਓਗ੍ਰਾਫੀਆਂ ਨੇ ਲੋਕਾਂ ਨੂੰ ਦੰਦਾਂ ਥੱਲੇ ਉਂਗਲਾਂ ਦੇਣ ਲਈ ਮਜਬੂਰ ਕਰ ਦਿੱਤਾ। ਬੱਚਿਆਂ ਵਲੋਂ ‘ਧਰਤੀ ਤੇ ਜ਼ਹਿਰੀਲੇ ਰਸਾਇਣਾਂ ਦੇ ਨੁਕਸਾਨ’ ਬਾਰੇ ਪੇਸ਼ ਕੀਤੇ ਨਾਟਕ ਨੇ ਦਰਸ਼ਕਾਂ ਦੀ ਖੂਬ ਵਾਹ-ਵਾਹ ਖੱਟੀ। ਪ੍ਰੋਗਰਾਮ ਦੇ ਅੰਤ ਵਿੱਚ ਸਕੂਲ ਵਿਦਿਆਰਥਣਾਂ ਵਲੋਂ ਪੇਸ਼ ਕੀਤੇ ਗਿੱਧੇ ਨੇ ਦਰਸ਼ਕਾਂ ਨੂੰ ਝੂੰਮਣ ਲਾ ਦਿੱਤਾ। ਸਮਾਗਮ ਦੌਰਾਨ ਪੰਜਾਬੀ ਲਿਖਾਰੀ ਮੈਡਮ ਹਰਜਿੰਦਰ ਕੌਰ ਜੀ ਵਲੋਂ ਪੰਜਾਬੀ ਭਾਸ਼ਾ ਦੀ ਸੇਵਾ ਬਦਲੇ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ। ਅੰਤ ਵਿੱਚ ਹੈੱਡ ਟੀਚਰ ਆਰਤੀ ਚੰਦੇਲ ਵਲੋਂ ਸਕੂਲ ਦੀ ਸਾਲਾਨਾ ਰਿਪੋਰਟ ਪੜ੍ਹ ਕੇ ਸਕੂਲ ਦੇ ਬੱਚਿਆਂ ਦੀਆਂ ਖੇਡਾਂ, ਸੱਭਿਆਚਾਰਕ ਅਤੇ ਸਿੱਖਿਆ ਦੇ ਖੇਤਰ ਵਿਚ ਪ੍ਰਾਪਤੀਆਂ ਬਾਰੇ ਚਾਨਣਾ ਪਾਇਆ ਅਤੇ ਪਹੁੰਚੀਆਂ ਸ਼ਖਸੀਅਤਾਂ ਦਾ ਧੰਨਵਾਦ ਕੀਤਾ।ਅੰਤ ਵਿੱਚ ਬਲਾਕ ਨੋਡਲ ਅਫਸਰ ਜਸਵੀਰ ਸਿੰਘ ਵਲੋਂ ਸਰਕਾਰੀ ਸਕੂਲਾਂ ਵਿੱਚ ਵੱਧ ਤੋਂ ਵੱਧ ਦਾਖਲੇ ਕਰਵਾਉਣ ਲਈ ਲੋਕਾਂ ਨੂੰ ਪ੍ਰੇਰਿਤ ਕੀਤਾ। ਇਸ ਮੌਕੇ ਸਕੂਲ ਨੂੰ ਹਮੇਸ਼ਾ ਸਹਿਯੋਗ ਦੇਣ ਵਾਲੇ ਪਿੰਡ ਦੀ ਨੌਜਵਾਨ ਸੈਨਾ ਅਫਸਰ ਮੇਜਰ ਸਰੋਜ ਬਾਲਾ, ਪ੍ਰੋਫੈਸਰ ਮਹਿੰਦਰ ਸਿੰਘ, ਦਾਨੀ ਸੱਜਣ ਮਾਤਾ ਬਿਮਲਾ ਦੇਵੀ, ਰਿਟਾ. ਲੈਕਚਰਾਰ ਚੂਹੜ ਸਿੰਘ, ਮੈਡਮ ਮੀਨਾ ਸ਼ਰਮਾ, ਸਤਨਾਮ ਸਿੰਘ, ਬਲਜੀਤ ਬੱਲੀ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਮੌਕੇ ਬਲਾਕ ਸੰਮਤੀ ਮੈਂਬਰ ਸ਼੍ਰੀਮਤੀ ਸਰੋਜ ਰਾਣੀ, ਸਾਬਕਾ ਸਰਪੰਚ ਸ਼੍ਰੀਮਤੀ ਨਰਿੰਦਰ ਕੌਰ, ਵਿੱਕੀ ਪੰਚ, ਪੰਚ ਸੁਰਜੀਤ ਕੌਰ, ਪੰਚ ਹਰਵਿੰਦਰ ਕੌਰ, ਰਾਣਾ ਗਗਨਜੀਤ ਸਿੰਘ, ਪ੍ਰਿੰਸੀਪਲ ਰਾਜ ਕੁਮਾਰ, ਪ੍ਰਿੰਸੀਪਲ ਵਿਜੇ ਭੱਟੀ, ਲੈਕਚਰਾਰ ਅਮਰੀਕ ਦਿਆਲ, ਹੈੱਡਮਾਸਟਰ ਬਲਜੀਤ ਸਿੰਘ, ਸੈਂਟਰ ਪ੍ਰਧਾਨ ਮੈਡਮ ਅਨੁਰਾਧਾ, ਸੈਂਟਰ ਪ੍ਰਧਾਨ ਮੈਡਮ ਸੁਖਪ੍ਰੀਤ ਕੌਰ, ਮਾਸਟਰ ਜਸਵਿੰਦਰ ਸਿੰਘ, ਮਾਸਟਰ ਹਰਪ੍ਰੀਤ ਸਿੰਘ, ਮਾਸਟਰ ਨਿਤਿਨ ਸੁਮਨ, ਮਾਸਟਰ ਕਲਿਆਣ ਸਿੰਘ, ਮੈਡਮ ਪਰਮਜੀਤ ਕੌਰ, ਮਾ ਸੁਰਿੰਦਰ ਮਹਿੰਦਵਾਣੀ, ਮਾ ਰਘਬੀਰ ਸਿੰਘ, ਮੈਡਮ ਰਾਜ ਰਾਣੀ, ਮਾਸਟਰ ਜਸਪ੍ਰੀਤ ਸਿੰਘ, ਮਾਸਟਰ ਜਸਬੀਰ ਸਿੰਘ, ਮੈਡਮ ਸੁਨੀਤਾ, ਮੈਡਮ ਨਰਿੰਦਰ ਕੌਰ, ਮੈਡਮ ਗੁਰਪ੍ਰੀਤ ਕੌਰ, ਮੈਡਮ ਮਨੀਸ਼ਾ, ਮੈਡਮ ਮੀਨੂੰ, ਜਸਵਿੰਦਰ ਕੌਰ, ਮਾਇਆ ਦੇਵੀ, ਸੁਮਨ ਰਾਣੀ, ਮਮਤਾ ਰਾਣੀ, ਰੇਖਾ ਰਾਣੀ, ਸਕੂਲ ਮੈਨੇਜਮੈਂਟ ਕਮੇਟੀ ਦੇ ਮੈਂਬਰ, ਬੱਚਿਆਂ ਦੇ ਮਾਤਾ-ਪਿਤਾ ਅਤੇ ਭਾਰੀ ਗਿਣਤੀ ਵਿੱਚ ਨਗਰ ਨਿਵਾਸੀ ਹਾਜ਼ਰ ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj

Previous articleਇਫਟੂ ਵਲੋਂ ਕਿਰਤ ਕਮਿਸ਼ਨਰ ਪੰਜਾਬ ਦੇ ਦਫ਼ਤਰ ਅੱਗੇ ਸੂਬਾ ਪੱਧਰੀ ਧਰਨਾ
Next articleਪਿੰਡ ਨੋਨੀਤਪੁਰ ਵਿਖੇ ਬਸਪਾ ਚੱਬੇਵਾਲ ਦੇ ਇੰਚਾਰਜ ਐਡਵੋਕੇਟ ਪਲਵਿੰਦਰ ਮਾਨਾਂ ਦੀ ਪ੍ਰਧਾਨਗੀ ਹੇਠ ਮੀਟਿੰਗ ਹੋਈ