ਯਾਦਗਾਰੀ ਹੋ ਨਿਬੜਿਆ ਐਮ.ਐਚ.ਆਰ ਵਿੱਦਿਆ ਮੰਦਰ ਹਾਈ ਸਕੂਲ ਦਾ ਸਾਲਾਨਾ ਸਮਾਗਮ

ਅਜਿਹੇ ਸਮਾਗਮਾ ਨਾਲ ਬੱਚਿਆਂ ’ਚ ਪੜ੍ਹਾਈ ਤੋਂ ਇਲਾਵਾ ਵੱਖ-ਵੱਖ ਗਤੀਵਿਧੀਆਂ ’ਚ ਭਾਗ ਲੈਣ ਦੀ ਵਧਦੀ ਹੈ ਰੁਚੀ- ਸੁਰਿੰਦਰ ਮੋਹਨ ਗਰਗ 
 ਬਠਿੰਡਾ  (ਸਮਾਜ ਵੀਕਲੀ)  ਐਮ.ਐਚ.ਆਰ ਵਿੱਦਿਆ ਮੰਦਰ ਹਾਈ ਸਕੂਲ ਬਠਿੰਡਾ ਵਿਖੇ ਸਕੂਲ ਪ੍ਰਿੰਸੀਪਲ ਦੀਪਿਕਾ ਸ਼ਰਮਾਂ ਦੀ ਅਗਵਾਈ ਵਿੱਚ ਸਲਾਨਾ ਸਮਾਗਮ ਕਰਵਾਇਆ ਗਿਆ। ਐਮ.ਐਚ .ਆਰ ਗਰੁੱਪ ਆਫ਼ ਸਕੂਲ ਦੇ ਪ੍ਰਧਾਨ ਸੁਰਿੰਦਰ ਮੋਹਨ ਗਰਗ ,ਉਪ ਪ੍ਰਧਾਨ ਵਿਨੋਦ ਸਿੰਗਲਾ ਬੋਦਾ, ਪ੍ਰੋਫੈਸਰ ਜੇ.ਪੀ ਸਿੰਗਲ,ਪ੍ਰਿੰਸੀਪਲ ਰੇਨੂੰ ਗੋਇੰਕਾ ਅਤੇ ਉਪ ਪ੍ਰਿੰਸੀਪਲ ਦੀਪਕ ਸਿੰਗਲਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਸਮਾਗਮ ਦੀ ਸ਼ੁਰੂਆਤ ਜੋਤੀ ਜਗਾ ਕੇ ਸਰਸਵਤੀ ਬੰਦਨਾ ਅਤੇ ਸ਼ਬਦ ਨਾਲ ਕੀਤੀ ਗਈ। ਵਿਦਿਆਰਥੀਆਂ ਨੇ ਗਿੱਧਾ, ਭੰਗੜਾ, ਨਾਟਕ ਅਤੇ ਕੋਰਿਓਗ੍ਰਾਫ਼ੀਆਂ ਪੇਸ਼ ਕਰਕੇ ਸਭ ਦਾ ਮਨ ਮੋਹ ਲਿਆ। ਸਕੂਲ ਦੇ ਪ੍ਰਧਾਨਨੇ ਬੱਚਿਆਂ ਦੀ ਮੋਬਾਈਲ ਦੀ ਆਦਤ, ਵੱਧ ਰਹੇ ਪਰਵਾਸ ਤੇ ਬੱਚਿਆਂ ਦੀ ਘੱਟ ਰਹੀ ਸਹਿਣਸ਼ੀਲਤਾ ਬਾਰੇ ਵਿਚਾਰ ਪੇਸ਼ ਕੀਤੇ। ਸੁਰਿੰਦਰ ਮੋਹਨ ਗਰਗ ਨੇ ਕਿਹਾ ਕਿ ਅੱਜ ਜ਼ਰੂਰਤ ਹੈ ਕਿ ਮਾਪੇ ਆਪਣੇ ਬੱਚਿਆਂ ਵਾਸਤੇ ਵੱਧ ਤੋਂ ਵੱਧ ਟਾਈਮ ਕੱਢਣ ਤੇ ਉਨ੍ਹਾਂ ਨਾਲ ਗੱਲਬਾਤ ਕਰਨ ਤਾਂ ਕਿ ਬੱਚਿਆਂ ਦੀ ਮੋਬਾਈਲ ਦੀ ਵਰਤੋਂ ਨੂੰ ਘਟਾਇਆ ਜਾ ਸਕੇ। ਪ੍ਰਿੰਸੀਪਲ ਦੀਪਿਕਾ ਸ਼ਰਮਾ ਨੇ ਇਸ ਸਮਾਗਮ ਨੂੰ ਸਫਲ ਬਨਾਉਣ ਲਈ ਸਮੂਹ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਵਧਾਈ ਦਿੱਤੀ ਅਤੇ ਸਲਾਨਾ ਸਮਾਗਮ ਵਿੱਚ ਪਹੁੰਚਣ ਤੇ ਸਮੂਹ ਮਾਪਿਆਂ ਅਤੇ ਮੁੱਖ ਮਹਿਮਾਨਾਂ ਅਤੇ ਸਮਾਗਮ ਦੇ ਸਮੁਚੇ ਪ੍ਰਬੰਧਾ ਅਤੇ ਤਿਆਰੀਆਂ ਲਈ ਸੁਨੀਤਾ ਡੀ.ਪੀ, ਮੈਡਮ ਅੰਜੂ,ਸਤਵਿੰਦਰ ਕੌਰ ਦਾ ਧੰਨਵਾਦ ਕੀਤਾ। ਇਸ ਸਮਾਗਮ ਦਾ ਮੰਚ ਸੰਚਾਲਨ ਮਨੀਸ਼ਾ ਗੋਇਲ ਅਤੇ ਨਿਸ਼ਾ ਵੱਲੋਂ ਬਖ਼ੂਬੀ ਕੀਤਾ ਗਿਆ। ਇਸ ਮੌਕੇ ਭਾਰਤ ਵਿਕਾਸ ਪ੍ਰੀਸ਼ਦ ਵੱਲੋਂ ਪ੍ਰਧਾਨ ਪਵਨ ਗਰੋਵਰ ,ਸਾਬਕਾ ਪ੍ਰਧਾਨ ਅਸ਼ਵਨੀ ਮੌਂਗਾ,ਕੈਸ਼ੀਆਰ ਮੋਹਨ ਲਾਲ ਪਰਸੀਜਾ,ਡਾਕਟਰ ਤਰੂ ਮਿੱਤਲ,ਅਨਿਲ ਗੋਇਲ,ਨਿੱਤੂ ਗੋਇਲ,ਰਮੇਸ਼ ਪਰਸੀਜਾ ਅਤੇ ਸਕੂਲ ਅਧਿਆਪਕ ਰੋਜ਼ੀ ਸ਼ਰਮਾਂ ,ਅਨੂ ਗੁਪਤਾ,ਸ਼ਿਲਪੀ ਸਿੰਗਲਾ,ਪੂਜਾ,ਗੁਰਸ਼ਰਨ ਸ਼ਰਮਾਂ,ਸਿਮਰਜੀਤ ਕੌਰ, ਅਨੂ ਸ਼ਰਮਾਂ,ਮੀਨਾ,ਰਿੰਪਲ,ਬਬੀਤਾ, ਪ੍ਰਿਅੰਕਾ,ਕੋਮਲਪ੍ਰੀਤ,ਸੀਮਾ ਗਰਗ,ਜਸਵਿੰਦਰ ਸਿੰਘ, ਜੈਨਿਸ਼ ਗੁਪਤਾ,ਜੋਤੀ ਅਰੋੜਾ ,ਸੁਨੀਤਾ ਸ਼ਰਮਾਂ ,ਸਪੋਰਟਿੰਗ ਸਟਾਫ਼ ਸਰਬਜੀਤ ਕੌਰ ,ਆਸ਼ਾ ਰਾਣੀ,ਅਨੀਤਾ ਰਾਣੀ,ਮਮਤਾ ਰਾਣੀ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਮਾਪੇ ਅਤੇ ਪਤਵੰਤੇ ਹਾਜ਼ਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਜ਼ਿਲ੍ਹੇ ਦੇ ਸਮੂਹ ਅਧਿਕਾਰੀਆਂ ਨਾਲ ਜ਼ਿਲ੍ਹਾ ਸਿੱਖਿਆ ਅਧਿਕਾਰੀ ਵੱਲੋਂ ਮੀਟਿੰਗ, ਡੀ ਈ ਓ (ਐਲੀ ਸਿ) ਵੱਲੋਂ ਕੰਪੀਟੈਂਸੀ ਇੰਨਹਾਸਮੈਂਟ ਪਲਾਨ (ਸੀ ਈ ਪੀ) ਸੰਬੰਧੀ ਸਕੂਲ ਵਿਜ਼ਿਟ ਦੌਰਾਨ ਹਰ ਪੱਖ ਤੋਂ ਮੋਨੀਟਰਿੰਗ ਦੀ ਹਦਾਇਤ
Next articleਕੁਝ ਕੁ ਸ਼ਰਾਰਤੀ ਲੋਕ ਕੈਨੇਡਾ ਚ ਹਿੰਦੂ-ਸਿੱਖ ਦਾ ਮਸਲਾ ਬਣਾਕੇ ਸਾਡੀ ਭਾਈਚਾਰਕ ਸਾਂਝ ਨੂੰ ਖਤਮ ਕਰਨਾਂ ਚਾਹੁੰਦੇ- ਸੁੱਖ ਗਿੱਲ ਮੋਗਾ