HOME ਚਾਈਨਾ ਡੋਰ

ਚਾਈਨਾ ਡੋਰ

 (ਸਮਾਜ ਵੀਕਲੀ) 
ਬੱਚਿਓ,ਪਤੰਗ ਉਡਾਓ ਜ਼ਰੂਰ,
ਚਾਈਨਾ ਡੋਰ ਨੂੰ ਕਰਕੇ ਦੂਰ।
ਜਾਨ ਲੈਣੀ ਇਹ ਤਿੱਖੀ ਡੋਰ,
ਖਰੀਦ ਲੈਣਾ ਬਹੁਤ ਨੇ ਹੋਰ।
ਬੇਜ਼ੁਬਾਨ ਪੰਛੀ ਮਾਰ ਮੁਕਾਵੇ,
ਜਾਨਵਰਾਂ ਨੂੰ ਵੀ ਖੂਬ ਸਤਾਵੇ।
ਜਾਨਾਂ ਦਾ ਜੇ ਕਰਨਾ ਬਚਾਅ,
ਗੁੱਡੀ ਇਸ ਨਾਲ ਚੜਾਓ ਨਾ।
ਡੋਰ ਸੂਤ ਲਓ ਆਪਣੇ ਘਰ,
ਭੋਰਾ ਨਹੀਂ ਇਸਦਾ ਹੈ ਡਰ।
ਅੱਜ ਕਰਦੇ ਹਾਂ ਇੱਕੋਂ ਰਾਏ,
ਚੀਨੀ ਡੋਰ ਤੈਨੂੰ ਬਾਏ—ਬਾਏ।
ਚਮਨਦੀਪ ਸ਼ਰਮਾ
 ਪਟਿਆਲਾ।
95010 33005
Previous articleਬ੍ਰੇਨ ਡਰੇਨ ਤੇ ਮਨੀ ਡਰੇਨ ਰੋਕਣ ਲਈ ਰੁਜ਼ਗਾਰ ਪੈਦਾ ਕਰਨ ਤੇ ਉਜਰਤਾਂ ਵਧਾਉਣ ਦੀ ਲੋੜ-ਡਾਕਟਰ ਅਮਰਜੀਤ ਟਾਂਡਾ
Next articleਮੁੰਬਈ ਵਿੱਚ ਠਾਕਰੇ ਭਰਾਵਾਂ ਲਈ ਖੇਡ ਖਤਮ! ਭਾਜਪਾ ਨੇ ਪਹਿਲੀ ਵਾਰ ਬੀਐਮਸੀ ਵਿੱਚ ਬਹੁਮਤ ਹਾਸਲ ਕੀਤਾ, ਸ਼ਿੰਦੇ ਦਾ ਸਮਰਥਨ ਮਦਦਗਾਰ ਸਾਬਤ ਹੋਇਆ