ਡੀਲੇਡ ਨਕੋਦਰ ਮਹਿਤਪੁਰ (ਸਮਾਜ ਵੀਕਲੀ) (ਹਰਜਿੰਦਰ ਪਾਲ ਛਾਬੜਾ) ਪੱਤਰਕਾਰ 9592282333: ਮੇਲਾ ਐਡੀਲੇਡ ਦਾ ਐਲਿਸ ਪਾਰਕ (ਪਾਰਕ 24) ਵੈਸਟ ਟੈਰਸ ਚ ਇੰਡੀਅਨ ਆਸਟਰੇਲੀਅਨ ਮੀਡੀਆ ਆਫ਼ ਸਾਊਥ ਆਸਟ੍ਰੇਲੀਆ ਵੱਲੋਂ ਸਭਨਾਂ ਦੇ ਸਹਿਯੋਗ ਨਾਲ ਮਨਾਇਆ ਜੋ ਯਾਦਗਾਰੀ ਹੋ ਨਿਬੜਿਆ ਜਿਸ ਦਾ ਸਭਨਾਂ ਨੇ ਖੂਬ ਆਨੰਦ ਮਾਣਿਆ। ਦੂਰ ਦੁਰੇਡਿਓਂ ਵੱਡੀ ਗਿਣਤੀ ਚ ਸ਼ਿਰਕਤ ਕਰਨ ਲਈ ਸੰਗਤਾਂ ਪਹੁੰਚੀਆਂ।ਆਸਟਰੇਲੀਆ ਭਰ ਤੋਂ ਭਰਵੇਂ ਜੁੱਸੇ ਵਾਲੇ ਕਬੱਡੀ ਦੇ ਖਿਡਾਰੀਆਂ ਨੇ ਆਪਣੀ ਹਿੱਕ ਦੇ ਜ਼ੋਰ ਨਾਲ ਕਬੱਡੀ ਦੀ ਖੇਡ ਖੇਡਦਿਆਂ ਪੇਸ਼ਕਾਰੀ ਕਰਕੇ ਮੈਚਾਂ ਨੂੰ ਰੌਚਿਕ ਬਣਾਓੁਦਿਆ ਦਰਸ਼ਕਾਂ ਚ ਜੋਸ਼ ਭਰ ਦਿੱਤਾ। ਮੈਚਾਂ ਵਿਚੋ ਖ਼ਾਲਸਾ ਐਡੀਲੇਡ ਕਲੱਬ ਦੀ ਟੀਮ ਨੇ ਜੇਤੂ ਕੱਪ ਚੁੰਮਿਆ ਦੂਸਰੇ ਨੰਬਰ ਤੇ ਸਾਂਝ ਕਲੱਬ ਮੈਲਬੌਰਨ ਦੀ ਟੀਮ ਰਹੀ ।ਬੈਸਟ ਰੇਡਰ ਕਿੰਦਾ ਬੱਧਣੀਵਾਲਾ ਤੇ ਬੈਸਟ ਜ਼ਾਂਫ਼ੀ ਦਾ ਖਿਤਾਬ ਸੁੱਖਾ ਭਘੇਲਾ ਨੇ ਜਿੱਤਿਆ।ਇਨ੍ਹਾਂ ਮੈਚਾਂ ਦਾ ਆਯੋਜਨ ਐਡੀਲੇਡ ਤੋਂ ਪਰਮਿੰਦਰ ਸਿੰਘ ਸੰਧੂ ਦੀ ਅਗਵਾਈ ਚ ਕੀਤਾ ਗਿਆ।ਐਡੀਲੇਡ ਤੋਂ ਭਰਵੇਂ ਇਕੱਠ ਵਲੋਂ ਜਿਥੇ ਡਾਲਰਾ ਰਾਹੀਂ ਖਿਡਾਰੀਆਂ ਦੀ ਹੌਸਲਾ ਅਫ਼ਜ਼ਾਈ ਹੋਈ ਉੱਥੇ ਤਾੜੀਆਂ ਦੀ ਗੂੰਜ ਨੇ ਖਿਡਾਰੀਆਂ ਚ ਪੂਰਾ ਜੋਸ਼ ਭਰ ਦਿੱਤਾ।ਇੰਡੀਅਨ ਆਸਟਰੇਲੀਅਨ ਮੀਡੀਆ ਆਫ਼ ਸਾਊਥ ਆਸਟ੍ਰੇਲੀਆ ਵੱਲੋਂ ਖਿਡਾਰੀਆਂ ਦੀ ਲਾਜਵਾਬ ਖੇਡ ਦੇ ਪ੍ਰਦਰਸ਼ਨ ਕਰਨ ਤੇ ਸਾਰੇ ਖਿਡਾਰੀਆਂ ਨੂੰ ਵਧਾਈ ਦਿੱਤੀ। ਫੋਟੋ ਮੇਲਾ ਐਡੀਲੇਡ ਦਾ ਵਿੱਚ ਖਿਡਾਰੀ ਆਪਣੀ ਕਬੱਡੀ ਦਾ ਪ੍ਰਦਰਸ਼ਨ ਕਰਦੇ ਹੋਏ ਅਤੇ ਜਿੱਤਣ ਵਾਲੇ ਖਿਡਾਰੀਆਂ ਨੂੰ ਐਡੀਲੇਡ ਦੀਆਂ ਪ੍ਰਮੁੱਖ ਸ਼ਖ਼ਸੀਅਤਾਂ ਵਲੋਂ ਨਗਦ ਪੁਰਸਕਾਰ ਦੇ ਨਾਲ ਤੇ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ।
ਮੇਲਾ ਐਡੀਲੇਡ ਦਾ ਦੇ ਕਬੱਡੀ ਮੁਕਾਬਲਿਆਂ ਵਿਚੋ ਖ਼ਾਲਸਾ ਐਡੀਲੇਡ ਕਲੱਬ ਦੀ ਟੀਮ ਨੇ ਜੇਤੂ ਕੱਪ ਚੁੰਮਿਆ ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



