
ਐਡੀਲੇਡ ਨਕੋਦਰ ਮਹਿਤਪੁਰ (ਸਮਾਜ ਵੀਕਲੀ) (ਹਰਜਿੰਦਰ ਪਾਲ ਛਾਬੜਾ) ਪੱਤਰਕਾਰ 9592282333 :- ਐਡੀਲੇਡ ਮੇਲਾ ਐਡੀਲੇਡ ਦਾ ਐਲਿਸ ਪਾਰਕ (ਪਾਰਕ 24) ਵੈਸਟ ਟੈਰਸ ਚ ਇੰਡੀਅਨ ਆਸਟਰੇਲੀਅਨ ਮੀਡੀਆ ਆਫ਼ ਸਾਊਥ ਆਸਟ੍ਰੇਲੀਆ ਵੱਲੋਂ ਸਭਨਾਂ ਦੇ ਸਹਿਯੋਗ ਨਾਲ ਮਨਾਇਆ ਗਿਆ ਮੇਲਾ ਐਡੀਲੇਡ ਦਾ ਯਾਦਗਾਰੀ ਹੋ ਨਿਬੜਿਆ ਜਿਸ ਦਾ ਸਭਨਾਂ ਨੇ ਖੂਬ ਆਨੰਦ ਮਾਣਿਆ।
ਦੂਰ ਦੁਰੇਡਿਓਂ ਵੱਡੀ ਗਿਣਤੀ ਚ ਸ਼ਿਰਕਤ ਕਰਨ ਲਈ ਸੰਗਤਾਂ ਪਹੁੰਚੀਆਂ, ਆਸਟਰੇਲੀਆ ਭਰ ਤੋਂ ਭਰਵੇਂ ਜੁੱਸੇ ਵਾਲੇ ਕਬੱਡੀ ਦੇ ਖਿਡਾਰੀਆਂ ਨੇ ਆਪਣੀ ਹਿੱਕ ਦੇ ਜ਼ੋਰ ਨਾਲ ਕਬੱਡੀ ਦੀ ਖੇਡ ਖੇਡਦਿਆਂ ਪੇਸ਼ਕਾਰੀ ਕਰਕੇ ਮੈਚਾਂ ਨੂੰ ਰੌਚਿਕ ਬਣਾਓੁਦਿਆ ਦਰਸ਼ਕਾਂ ਚ ਜੋਸ਼ ਭਰ ਦਿੱਤਾ। ਮੈਚਾਂ ਵਿਚੋ ਖ਼ਾਲਸਾ ਐਡੀਲੇਡ ਕਲੱਬ ਦੀ ਟੀਮ ਨੇ ਜੇਤੂ ਕੱਪ ਚੁੰਮਿਆ ਦੂਸਰੇ ਨੰਬਰ ਤੇ ਸਾਂਝ ਕਲੱਬ ਮੈਲਬੌਰਨ ਦੀ ਟੀਮ ਰਹੀ।ਬੈਸਟ ਰੇਡਰ ਕਿੰਦਾ ਬੱਧਣੀਵਾਲਾ ਤੇ ਬੈਸਟ ਜ਼ਾਂਫ਼ੀ ਦਾ ਖਿਤਾਬ ਸੁੱਖਾ ਭਘੇਲਾ ਨੇ ਜਿੱਤਿਆ।ਇਨ੍ਹਾਂ ਮੈਚਾਂ ਦਾ ਆਯੋਜਨ ਐਡੀਲੇਡ ਤੋਂ ਪਰਮਿੰਦਰ ਸਿੰਘ ਸੰਧੂ ਦੀ ਅਗਵਾਈ ਚ ਕੀਤਾ ਗਿਆ।ਐਡੀਲੇਡ ਤੋਂ ਭਰਵੇਂ ਇਕੱਠ ਵਲੋਂ ਜਿਥੇ ਡਾਲਰਾ ਰਾਹੀਂ ਖਿਡਾਰੀਆਂ ਦੀ ਹੌਸਲਾ ਅਫ਼ਜ਼ਾਈ ਹੋਈ ਉੱਥੇ ਤਾੜੀਆਂ ਦੀ ਗੂੰਜ ਨੇ ਖਿਡਾਰੀਆਂ ਚ ਪੂਰਾ ਜੋਸ਼ ਭਰ ਦਿੱਤਾ।ਉੱਘੇ ਗਾਇਕ ਗਗਨ ਕੋਕਰੀ ਤੇ ਗੈਰੀ ਧਾਲੀਵਾਲ ਨੇ ਗੀਤਾਂ ਨਾਲ ਰੌਣਕਾਂ ਲਾਉਂਦੇ ਹੋਏ ਬੰਨ੍ਹਿਆ ਰੰਗ ਮੇਲਾ ਐਡੀਲੇਡ ਦਾ ਰਿਕਾਰਡ ਬਣਾਉਂਦੇ ਮੇਲੇ ਨੂੰ ਯਾਦਗਾਰੀ ਬਣਾਇਆ -ਜਿਸ ਦਾ ਸਭਨਾਂ ਨੇ ਖੂਬ ਆਨੰਦ ਮਾਣਿਆ ਇਸਦੇ ਨਾਲ ਹੀ ਬੱਚਿਆਂ ਦੀਆਂ ਰੇਸਾ ਜਿਸ ਵਿੱਚ ਵੱਧ ਚੜ੍ਹ ਕੇ ਬੱਚਿਆਂ ਨੇ ਹਿੱਸਾ ਲਿਆ। ਸੱਤ
ਮੈਂਬਰੀ ਟੀਮ ਨੇ ਬੱਚਿਆਂ ਤੋਂ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਜੀਵਨ ਤੇ ਵਿਵਾਹ ਦੀਆ ਰਸ਼ਮਾ ਸਬੰਧੀ ਦਿਤੇ ਸਰਲ ਸਵਾਲਾਂ ਦੇ ਹੱਲ ਕਰਨ ਬਾਦ ਨਤੀਜੇ ਜਾਰੀ ਕੀਤੇ ਗਏ।ਵੱਧ ਅੰਕ ਪ੍ਰਾਪਤ ਕਰਨ ਵਾਲੇ ਬੱਚਿਆਂ ਨੂੰ ਵਿਸ਼ੇਸ਼ ਤੌਰ ਤੇ ਗਰੇਵਾਲ ਚੱਕੀ ਆਟਾ -ਰਾਇਲ ਗੋਲਡ ਚੱਕੀ ਆਟਾ,ਇੰਡੀਅਨ ਟੈਂਪਟੇਸ਼ਨ ਰੈਸਟੋਰੈਂਟ, ਜਤਿਨ ਤੁਸ਼ਾਰ ਏਸ ਹੋਮ ਡਿਕੋਰ,ਤਾਜ ਜਿਊਲਰਜ਼, ਸਮੇਤ ਪ੍ਰਮੁੱਖ ਸ਼ਖ਼ਸੀਅਤਾਂ ਤੇ ਪ੍ਰਬੰਧਕਾਂ ਵੱਲੋਂ ਸਨਮਾਨਤ ਕੀਤਾ ਗਿਆ।ਸਟੇਜ ਤੋਂ ਜਗਰੂਪ ਬੁੱਟਰ ਤੇ ਅਮਨਦੀਪ ਕੌਰ ਵੱਲੋਂ ਮੇਲਾ ਐਡੀਲੇਡ ਦਾ ਨੂੰ ਇੱਕ ਲੜੀ ਚ ਪਰੋ ਕੇ ਦਰਸ਼ਕਾਂ ਸਨਮੁਖ ਨਿਵੇਕਲੇ ਢੰਗ ਚ ਬਾਖੂਬੀ ਪੇਸ਼ਕਾਰੀ ਕੀਤੀ। ਸਰਦਾਰ ਜਗਰੂਪ ਸਿੰਘ ਬੁੱਟਰ ਵੱਲੋਂ ਕੁਇਜ਼ ਪ੍ਰੋਗਰਾਮ ਰਾਹੀਂ ਕੀਤੀ ਪੇਸ਼ਕਾਰੀ ਦੀ ਸਭਨਾਂ ਨੇ ਸ਼ਲਾਘਾ ਕੀਤੀ ਤੇ ਬੱਚਿਆਂ ਨੂੰ ਇਨਾਮ ਵੰਡੇ ਗਏ।ਵਾਲੀਬਾਲ ਦੇ ਮੈਚਾਂ ਵਿੱਚ ਵਾਲੀਬਾਲ ਦੇ ਖਿਡਾਰੀਆਂ ਦਾ ਮੁਕਾਬਲੇ ਸਮੇਂ ਜੋਸ਼ ਵੇਖਿਆਂ ਨਜ਼ਰ ਆਉਂਦਾ ਸੀ।ਵੋਲੀਬਾਲ ਦੇ ਖਿਡਾਰੀਆਂ ਵਿਚ ਛੇ ਟੀਮਾ ਨੇ ਭਾਗ ਲਿਆ ਤੇ ਟੀਮਾ ਦੇ ਫਸਵੇਂ ਰੌਚਿਕ ਮੈਚ ਹੋਏ ਐਡੀਲੇਡ ਆਜ਼ਾਦ ਕਲੱਬ ਦੀ ਟੀਮ ਨੇ ਜੇਤੂ ਕੱਪ ਆਪਣੀ ਟੀਮ ਦੇ ਨਾਮ ਦਰਜ਼ ਕੀਤਾ ਦੂਸਰੇ ਨੰਬਰ ਤੇ ਐਡੀਲੇਡ ਸਕਾਈਰ ਦੇ ਟੀਮ ਰਹੀ। ਕੁਰਸੀ ਰੇਸ ਦੀ ਦਿਲਚਸਪ ਖੇਡ ਦਾ ਸਭਨਾਂ ਨੇ ਖੂਬ ਆਨੰਦ ਮਾਣਿਆ ਰੋਇਲ ਗੋਲਡ ਚੱਕੀ ਆਟਾ ਵਲੋ ਸਭਾਨਾ ਨੂੰ ਇਨਾਮ ਦੇ ਕੇ ਸਨਮਾਨਤ ਕੀਤਾ । ਫੋਕ ਵੇਵ ਐਡੀਲੇਡ ਗਰੁੱਪ,ਵਿਰਸਾ ਪੰਜ ਆਬ,ਗੁਰੂ ਨਾਨਕ ਸਕੂਲ ਐਲਨਬੀ ਗਾਰਡਨ ਸਮੇਤ ਜਾਗੋ ਗਰੁੱਪ,ਵੱਖ ਵੱਖ ਟੀਮਾਂ ਵੱਲੋਂ ਸਟੇਜ ਤੇ ਬੱਚਿਆਂ, ਮੁਟਿਆਰਾਂ ਨੇ ਗਿੱਧੇ ਤੇ ਭੰਗੜੇ ਦੀ ਲਾਜਵਾਬ ਢੰਗ ਨਾਲ ਪੇਸ਼ਕਾਰੀ ਕੀਤੀ। ਜਿਸ ਦਾ ਸਭਨਾਂ ਨੇ ਖੂਬ ਆਨੰਦ ਮਾਣਿਆ ਤੇ ਤਾੜੀਆਂ ਦੀ ਗੂੰਜ ਦੇ ਵਿਚ ਸ਼ਲਾਘਾ ਕੀਤੀ।ਵੱਖਰਾ ਹੀ ਰੰਗ ਬੰਨਿਆ ਕਰਨ ਬਰਾੜ ਵੱਲੋਂ ਕੀਤੀ ਪੇਸ਼ਕਾਰੀ ਰੰਗਲਾ ਪੰਜਾਬ ਦੀ ਝਲਕ ਚ ਸੱਭਿਆਚਾਰ ਦਾ ਖ਼ਜ਼ਾਨਾ ਵੇਖਣ ਨੂੰ ਮਿਲਿਆ, ਜਿਸ ਦੀ ਸਭਨਾਂ ਨੇ ਸਲਾਘਾ ਕੀਤੀ।ਲਜ਼ੀਜ਼ ਖਾਣੇ ਦਾ ਵੱਖ ਵੱਖ ਸਟਾਲਾਂ ਤੇ ਸਭਨਾਂ ਨੇ ਖੂਬ ਅਨੰਦ ਮਾਣਿਆ।ਦਰਸ਼ਕਾਂ ਵੱਲੋਂ ਮੇਲੇ ਨੂੰ ਮਿਲਿਆ ਭਰਵਾਂ ਹੁੰਗਾਰਾ,ਜਦੋਂ ਉੱਘੇ ਗਾਇਕ ਗਗਨ ਕੋਕਰੀ ਤੇ ਗੈਰੀ ਧਾਲੀਵਾਲ ਨੇ ਸਟੇਜ ਤੋਂ ਧਾਰਮਿਕ ਗੀਤ ਦੀ ਆਰੰਭਤਾ ਨਾਲ ਗੀਤਾਂ ਦੀ ਨਿਰੰਤਰ ਝੜੀ ਲਾਓੁਦੇ ਹੋਏ ਸਰੋਤਿਆਂ ਨੂੰ ਕੀਲ ਕੇ ਰੱਖ ਦਿੱਤਾ ਸਭਨਾਂ ਨੇ ਗੀਤਾਂ ਦੇ ਨਾਲ ਨਾਲ ਭੰਗੜੇ ਰਾਹੀਂ ਖੂਬ ਰੰਗ ਬੰਨ੍ਹਿਆ।ਮੇਲਾ ਐਡੀਲੇਡ ਦਾ ਚ ਵੱਡੇ ਪੱਧਰ ਤੇ ਧਾਰਮਿਕ,ਰਾਜਨੀਤਕ, ਸਮਾਜਿਕ ਆਗੂਆਂ ਵਿਚ ਮਾਣਯੋਗ ਦਾਨਾ ਵਾਰਟਲੇ ਮੈਂਬਰ ਪਾਰਲੀਮੈਂਟ ਟੋਰੇਂਸ ,ਰਸਲ ਵਾਰਟਲੇ ਜਿੰਗ ਲੀ ਮੈਂਬਰ ਲੈਜਿਸਲੇਟਿਵ ਕੌਂਸਿਲ ਸਮੇਤ ਸ਼ਹਿਰ ਦੀਆਂ ਪ੍ਰਮੁੱਖ ਸ਼ਖ਼ਸੀਅਤਾਂ ਵੱਲੋਂ ਮੇਲੇ ਦੀ ਕਾਮਯਾਬੀ ਲਈ ਸਭਨਾਂ ਨੂੰ ਵਧਾਈਆਂ ਦਿੱਤੀਆਂ।ਇੰਡੀਅਨ ਆਸਟਰੇਲੀਅਨ ਮੀਡੀਆ ਆਫ਼ ਸਾਊਥ ਆਸਟ੍ਰੇਲੀਆ ਵੱਲੋਂ ਖਿਡਾਰੀਆਂ ਦੀ ਲਾਜਵਾਬ ਖੇਡ ਦਾ ਪ੍ਰਦਰਸ਼ਨ ਕਰਨ ਤੇ ਮੇਲੇ ਵਿੱਚ ਵੱਡੀ ਗਿਣਤੀ ਚ ਦਰਸ਼ਕਾਂ ਦੇ ਪੁੱਜਣ ਪੁੱਜਣ ਲਈ ਸਭਨਾਂ ਦਾ ਧੰਨਵਾਦ ਕਰਦੇ ਹੋਏ ਵਧਾਈ ਦਿੱਤੀ।ਮੇਲਾ ਐਡੀਲੇਡ ਦਾ ਇੱਕ ਯਾਦਗਾਰ ਬਣਿਆ ਜਿਸ ਦਾ ਸਭਨਾਂ ਨੇ ਖੂਬ ਆਨੰਦ ਮਾਣਿਆ।





