ਮਹਿਬੂਬਾ ਮੁਫ਼ਤੀ ਦੀ ਵਿਚਾਰਧਾਰਾ ਤਾਲਿਬਾਨੀ: ਰੈਣਾ

Jammu and Kashmir's former Chief Minister Mehbooba Mufti

ਜੰਮੂ (ਸਮਾਜ ਵੀਕਲੀ): ਭਾਜਪਾ ਦੀ ਜੰਮੂ ਕਸ਼ਮੀਰ ਇਕਾਈ ਦੇ ਮੁਖੀ ਰਵਿੰਦਰ ਰੈਣਾ ਨੇ ਅੱਜ ਪੀਡੀਪੀ ਪ੍ਰਧਾਨ ਮਹਿਬੂਬਾ ਮੁਫ਼ਤੀ ’ਤੇ ਤਾਲਿਬਾਨੀ ਵਿਚਾਰਧਾਰਾ ਰੱਖਣ ਦਾ ਦੋਸ਼ ਲਾਇਆ ਤੇ ਕਿਹਾ ਕਿ ਹਾਲ ਹੀ ’ਚ ਟੀ-20 ਮੈਚ ’ਚ ਭਾਰਤ ’ਤੇ ਪਾਕਿਸਤਾਨ ਦੀ ਜਿੱਤ ਦਾ ਜਸ਼ਨ ਮਨਾਉਣ ਵਾਲਿਆਂ ਨੂੰ ਦੇਸ਼ ਖ਼ਿਲਾਫ਼ ਸਾਜ਼ਿਸ਼ ਰਚਣ ਦੇ ਦੋਸ਼ ਹੇਠ ਜੇਲ੍ਹ ਭੇਜਿਆ ਜਾਵੇਗਾ। ਜ਼ਿਕਰਯੋਗ ਹੈ ਕਿ ਮਹਿਬੂਬਾ ਮੁਫ਼ਤੀ ਨੇ ਪਾਕਿਸਤਾਨ ਦੀ ਜਿੱਤ ਨੂੰ ਸਹੀ ਭਾਵਨਾ ਨਾਲ ਲੈਣ ਦਾ ਸੱਦਾ ਦਿੱਤਾ ਸੀ। ਰੈਣਾ ਨੇ ਕਿਹਾ, ‘ਕੁਝ ਨੇਤਾਵਾਂ ਨੂੰ ਸੁਰੱਖਿਆ ਘੇਰੇ ਦੀ ਲੋੜ ਹੁੰਦੀ ਹੈ ਅਤੇ ਸਾਡੇ ਸੁਰੱਖਿਆ ਦਸਤੇ ਚੌਵੀ ਘੰਟੇ ਉਨ੍ਹਾਂ ਦੀ ਰਾਖੀ ਕਰਦੇ ਹਨ ਪਰ ਉਨ੍ਹਾਂ ਦਾ ਦਿਲ ਪਾਕਿਸਤਾਨ ਲਈ ਧੜਕਦਾ ਹੈ। ਮਹਿਬੂਬਾ ਤਾਲਿਬਾਨੀ ਵਿਚਾਰਧਾਰਾ ਦੀ ਹੈ ਅਤੇ ਇੱਕ ਅਜਿਹੇ ਦੁਸ਼ਮਣ ਮੁਲਕ ਦੀ ਹਮਾਇਤ ਕਰਨ ਲਈ ਉਨ੍ਹਾਂ ਨੂੰ ਲੋਕਾਂ ਨੂੰ ਜਵਾਬ ਦੇਣਾ ਪਵੇਗਾ ਜੋ ਹਥਿਆਰਬੰਦ ਅਤਿਵਾਦੀਆਂ ਨੂੰ ਅੱਗੇ ਵਧਾ ਰਿਹਾ ਹੈ, ਸਾਡੇ ਖ਼ਿਲਾਫ਼ ਸਾਜ਼ਿਸ਼ ਕਰ ਰਿਹਾ ਹੈ ਅਤੇ ਜੰਮੂ ਕਸ਼ਮੀਰ ਦੇ ਲੋਕਾਂ ਦਾ ਲਹੂ ਵਹਾ ਰਿਹਾ ਹੈ।’

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਭਾਰਤ-ਪਾਕਿ ਮੈਚ: ਨਾਅਰੇਬਾਜ਼ੀ ਦੇ ਦੋਸ਼ ਹੇਠ ਛੇ ਗ੍ਰਿਫ਼ਤਾਰ
Next articleਪਾਕਿਸਤਾਨ ਦੀ ਜਿੱਤ ’ਤੇ ਪਟਾਕੇ ਚਲਾਉਣ ਵਾਲਿਆਂ ਦਾ ਡੀਐੱਨਏ ਭਾਰਤੀ ਨਹੀਂ ਹੋ ਸਕਦਾ: ਵਿੱਜ