ਪਾਕਿਸਤਾਨ ਦੀ ਜਿੱਤ ’ਤੇ ਪਟਾਕੇ ਚਲਾਉਣ ਵਾਲਿਆਂ ਦਾ ਡੀਐੱਨਏ ਭਾਰਤੀ ਨਹੀਂ ਹੋ ਸਕਦਾ: ਵਿੱਜ

Haryana Home Minister Anil Vij

ਚੰਡੀਗੜ੍ਹ (ਸਮਾਜ ਵੀਕਲੀ): ਭਾਰਤ-ਪਾਕਿਸਤਾਨ ਦੇ ਕ੍ਰਿਕਟ ਮੈਚ ’ਚ ਪਾਕਿਸਤਾਨ ਦੀ ਜਿੱਤ ਦੀ ਖ਼ੁਸ਼ੀ ’ਚ ਪਟਾਕੇ ਚਲਾਏ ਗਏ ਜਿਸ ’ਤੇ ਹਰਿਆਣਾ ਦੇ ਗ੍ਰਹਿ ਅਤੇ ਸਿਹਤ ਮੰਤਰੀ ਅਨਿਲ ਵਿੱਜ ਨੇ ਦੋਸ਼ ਲਾਉਂਦਿਆਂ ਟਵੀਟ ਕੀਤਾ ਕਿ ਪਾਕਿਸਤਾਨ ਦੀ ਜਿੱਤ ਦੀ ਖ਼ੁਸ਼ੀ ’ਚ ਪਟਾਕੇ ਚਲਾਉਣ ਵਾਲਿਆਂ ਦਾ ਡੀਐੱਨਏ ਭਾਰਤੀ ਨਹੀਂ ਹੋ ਸਕਦਾ ਹੈ। ਭਾਰਤ ’ਚ ਬੈਠੇ ਅਜਿਹੇ ‘ਗੱਦਾਰਾਂ’ ਤੋਂ ਬਚਣ ਦੀ ਲੋੜ ਹੈ। ਸ੍ਰੀ ਵਿੱਜ ਦੇ ਇਸ ਟਵੀਟ ਦੀ ਕੁਝ ਲੋਕਾਂ ਨੇ ਹਮਾਇਤ ਕੀਤੀ, ਪਰ ਜ਼ਿਆਦਾਤਰ ਲੋਕਾਂ ਨੇ ਵਿਰੋਧ ਕੀਤਾ।

ਦੱਸਣਯੋਗ ਹੈ ਕਿ ਹਰਿਆਣਾ ਦੇ ਗ੍ਰਹਿ ਮੰਤਰੀ ਨੇ ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਐਤਵਾਰ ਨੂੰ ਭਾਰਤ-ਪਾਕਿਸਤਾਨ ਦੇ ਕ੍ਰਿਕਟ ਮੈਚ ’ਚ ਪਾਕਿਸਤਾਨ ਦੀ ਜਿੱਤ ਦੀ ਖ਼ੁਸ਼ੀ ’ਚ ਕੁਝ ਥਾਵਾਂ ’ਤੇ ਪਟਾਕੇ ਚਲਾਉਣ ਅਤੇ ਖੁਸ਼ੀ ਮਨਾਉਣ ਦੀਆਂ ਖ਼ਬਰਾਂ ’ਤੇ ਟਿੱਪਣੀ ਕਰਦਿਆਂ ਕੀਤਾ ਹੈ। ਇਸ ਤੋਂ ਪਹਿਲਾਂ ਵੀ ਅਨਿਲ ਵਿੱਜ ਦੇਸ਼ ’ਚ ਹਿੰਦੂਤਵ ਏਜੰਡੇ ’ਤੇ ਜ਼ੋਰ ਦਿੰਦਿਆਂ ਕਈ ਵਾਰ ਅਜਿਹੇ ਬਿਆਨ ਦੇ ਚੁੱਕੇ ਹਨ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਮਹਿਬੂਬਾ ਮੁਫ਼ਤੀ ਦੀ ਵਿਚਾਰਧਾਰਾ ਤਾਲਿਬਾਨੀ: ਰੈਣਾ
Next articleਅਨੀਤਾ ਆਨੰਦ ਬਣੀ ਕੈਨੇਡਾ ਦੀ ਰੱਖਿਆ ਮੰਤਰੀ