HOME ਮਜਲਸਾਂ

ਮਜਲਸਾਂ

5
ਮਨਜੀਤ ਸਿੰਘ ਬੱਧਣ
(ਸਮਾਜ ਵੀਕਲੀ)
ਕਦੇ ਕਹਿ ਦਿੱਤਾ ਉੱਡਦਾ ਪੰਜਾਬ
ਅੱਜ ਆਖਦੇ ਨੇ ਡੁੱਬਦਾ ਪੰਜਾਬ
ਤੇ ਹੜ੍ਹਦਾ ਪੰਜਾਬ
ਪੰਜਾਬ ਤਾਂ ਪੰਜਾਬ ਹੀ ਰਹੇ
ਵਸਦਾ ਤੇ ਹੱਸਦਾ ਪੰਜਾਬ
ਹਾਸੇ-ਠੱਠੇ ਕਰਦਾ ਪੰਜਾਬ
ਹੌਸਲੇ ਰੱਖਦਾ ਪੰਜਾਬ
ਜੇਰੇ ਨਾਲ ਅੜਦਾ ਪੰਜਾਬ
ਕੋਕੇ ਜੜਦਾ ਪੰਜਾਬ
ਸਰਹੱਦਾਂ ‘ਤੇ ਖੜ੍ਹਦਾ ਪੰਜਾਬ
ਜੰਗਾਂ ਲੜਦਾ ਪੰਜਾਬ
ਲੋੜਵੰਦ ਦੀ ਬਾਂਹ ਫੜਦਾ ਪੰਜਾਬ
ਪੰਜਾਬ ਦੀ ਜੇ ਉਲਝੀ ਤਾਣੀ
ਗੋਡੇ ਕੋਠੇ ਤੱਕ ਹੜ੍ਹ ਦਾ ਪਾਣੀ
ਵਿਛੀਆਂ ਫਸਲਾਂ ਰੁੜ ਗਏ ਪ੍ਰਾਣੀ
ਛੱਡ ਗਿਆ ਬਰਬਾਦੀ ਦੀ ਘਾਣੀ
ਪਰ
ਉੱਠ ਰਿਹਾ ਪੰਜਾਬ ਬਦਲੂ ਕਹਾਣੀ
ਕਰੂ ਓਹੀ ਜੋ ਹੈ ਠਾਣੀ
ਪੰਜਾਬੀ ਹੋਏ ਇੱਕ ਦੂਜੇ ਦੇ ਹਾਣੀ
ਗੁੰਜਾਏ ਜੈਕਾਰੇ ਗਾਈ ਬਾਣੀ
ਮੋੜ ਲਿਆਉਣੀ ਰੁੱਤ ਸੁਹਾਣੀ
ਨੂੰਹ ਰਾਣੀ ਸੱਸ ਪਟਰਾਣੀ
ਚਾਟੀ ਵਿੱਚ ਨੱਚਣੀ ਮਧਾਣੀ
ਲੱਗਣੀਆਂ ਮਜਲਸਾਂ ਜੁੜ ਬੈਠੂ ਢਾਣੀ
‘ਬੱਧਣ’ ਦੀ ਗੱਲ ਸੱਚ ਹੋ ਜਾਣੀ
(ਮਨਜੀਤ ਸਿੰਘ ਬੱਧਣ 9417635053)
Previous articleBODY MASS INDEX (BMI)
Next article” ਏਕ ਪੇੜ ਮਾਂ ਕੇ ਨਾਮ ” ਪ੍ਰੋਜੈਕਟ ਤਹਿਤ ਸਕੂਲ ਵਿਦਿਆਰਥੀਆਂ ਨੇ ਲਗਾਏ ਪੌਦੇ * ਬੱਚਿਆਂ ਨੂੰ ਵਾਤਾਵਰਨ ਸੰਭਾਲ ਨਾਲ਼ ਜੋੜਨਾ ਸਮੇਂ ਦੀ ਮੰਗ – ਈਕੋ ਕਲੱਬ ਇੰਚਾਰਜ ਮਾਸਟਰ ਸੰਜੀਵ ਧਰਮਾਣੀ