HOME ” ਏਕ ਪੇੜ ਮਾਂ ਕੇ ਨਾਮ ” ਪ੍ਰੋਜੈਕਟ ਤਹਿਤ ਸਕੂਲ ਵਿਦਿਆਰਥੀਆਂ ਨੇ...

” ਏਕ ਪੇੜ ਮਾਂ ਕੇ ਨਾਮ ” ਪ੍ਰੋਜੈਕਟ ਤਹਿਤ ਸਕੂਲ ਵਿਦਿਆਰਥੀਆਂ ਨੇ ਲਗਾਏ ਪੌਦੇ * ਬੱਚਿਆਂ ਨੂੰ ਵਾਤਾਵਰਨ ਸੰਭਾਲ ਨਾਲ਼ ਜੋੜਨਾ ਸਮੇਂ ਦੀ ਮੰਗ – ਈਕੋ ਕਲੱਬ ਇੰਚਾਰਜ ਮਾਸਟਰ ਸੰਜੀਵ ਧਰਮਾਣੀ

2

ਸ਼੍ਰੀ ਅਨੰਦਪੁਰ ਸਾਹਿਬ   (ਸਮਾਜ ਵੀਕਲੀ)  ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਗੰਭੀਰਪੁਰ ਲੋਅਰ ਦੇ ਹੋਣਹਾਰ ਵਿਦਿਆਰਥੀਆਂ ਨੇ ” ਏਕ ਪੇੜ ਮਾਂ ਕੇ ਨਾਮ ” ਪ੍ਰੋਜੈਕਟ ਦੇ ਤਹਿਤ ਵੱਖ – ਵੱਖ ਤਰ੍ਹਾਂ ਦੇ ਫਲਦਾਰ ਅਤੇ ਛਾਂਦਾਰ ਪੌਦੇ ਲਗਾਏ ਤੇ ਇਨ੍ਹਾਂ ਪੌਦਿਆਂ ਦੀ ਸੰਭਾਲ ਦਾ ਪ੍ਰਣ ਕੀਤਾ। ਇਸ ਮੌਕੇ ਈਕੋ ਕਲੱਬ ਦੇ ਇੰਚਾਰਜ ਸਟੇਟ ਐਵਾਰਡੀ ਮਾਸਟਰ ਸੰਜੀਵ ਧਰਮਾਣੀ ਨੇ ਵਿਦਿਆਰਥੀਆਂ ਨੂੰ ਪੌਦਿਆਂ ਦੇ ਫਾਇਦੇ ਤੇ ਪੌਦਿਆਂ ਵੀ ਸਾਡੇ ਜੀਵਨ ਵਿੱਚ ਮਹੱਤਤਾ ਬਾਰੇ ਦੱਸਿਆ ਕਿ ਪੌਦੇ ਸਾਡੇ ਲਈ , ਸਾਡੇ ਵਾਤਾਵਰਨ ਲਈ , ਸਾਡੇ ਜ਼ਿੰਦਗੀ ਲਈ , ਹਰੀ – ਭਰੀ ਧਰਤੀ ਦੇ ਲਈ ਤੇ ਸਾਰੇ ਜੀਵ – ਜੰਤੂਆਂ ਤੇ ਪੰਛੀ – ਪ੍ਰਾਣੀਆਂ ਦੇ ਲਈ ਬਹੁਤ ਹੀ ਜਿਆਦਾ ਮਹੱਤਵਪੂਰਨ ਹਨ। ਇਹਨਾਂ ਪੌਦਿਆਂ ਤੋਂ ਬਿਨਾਂ ਸਾਡਾ ਸਭ ਦਾ ਜੀਵਨ ਅਸੰਭਵ ਹੈ। ਇੱਥੇ ਇਹ ਵੀ ਦੱਸਣਯੋਗ ਹੈ ਕਿ ਮਾਸਟਰ ਸੰਜੀਵ ਧਰਮਾਣੀ ਇਸ ਪ੍ਰੋਜੈਕਟ ਦੇ ਨਾਲ਼ – ਨਾਲ਼ ਹੀ ਆਪਣੇ ਪੱਧਰ ‘ਤੇ ਪ੍ਰਾਈਵੇਟ ਨਰਸਰੀਆਂ ਤੋਂ ਖਰੀਦ ਕੇ ਵੀ ਆਪਣੇ ਸਕੂਲ ਦੇ ਵਿਦਿਆਰਥੀਆਂ ਦੇ ਘਰ , ਉਹਨਾਂ ਦੇ ਖੇਤਾਂ ਅਤੇ ਵਾੜਿਆਂ ਆਦਿ ਵਿੱਚ ਵਧੀਆ ਕਿਸਮ ਦੇ ਫਲਦਾਰ ਤੇ ਛਾਂਦਾਰ ਪੌਦੇ ਵੀ ਲਗਾਉਣ ਦੀ ਨਿਰੰਤਰ ਕੋਸ਼ਿਸ਼ ਕਰਦੇ ਆ ਰਹੇ ਨੇ ਤਾਂ ਜੋ ਵਿਦਿਆਰਥੀ ਵਾਤਾਵਰਨ ਅਤੇ ਵਾਤਾਵਰਨ ਦੀ ਸੰਭਾਲ ਬਾਰੇ ਜਾਗਰੂਕ ਹੋਣ ਦੇ ਨਾਲ ਹੀ ਇਸ ਦੀ ਮਹੱਤਤਾ ਨੂੰ ਸਮਝ ਕੇ ਵਾਤਾਵਰਨ ਦੀ ਸੰਭਾਲ ਨਾਲ ਜੁੜਨ ਵੀ। ਇਸ ਮੌਕੇ ਮੈਡਮ  ਅਮਨਪ੍ਰੀਤ ਕੌਰ , ਅਮਨਦੀਪ ਸਿੰਘ , ਸ਼ਾਮ ਲਾਲ ਤੇ ਸਕੂਲ ਸਟਾਫ਼ ਤੇ ਵਿਦਿਆਰਥੀਆਂ ਦੇ ਮਾਪੇ ਹਾਜ਼ਰ ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਮਜਲਸਾਂ
Next articleਭਾਜਪਾ ਪੰਜਾਬ ਦੇ ਲੋਕਾਂ ਨਾਲ ਖੜੀ ਹੈ-ਕ੍ਰਿਸ਼ਨ ਕੁਮਾਰ ਬੇਦੀ