ਮੀਹ ਨੇ ਕੀਤਾ ਭੱਠੇ ਦਾ 60 ਲੱਖ ਦ‍ਾ ਨੁਕਸਾਨ

70 ਤੋਂ 80 ਪਰਿਵਾਰ ਹੋਏ ਰੋਟੀ ਤੋਂ ਅਵਾਜਾਰ*ਭੱਠਾ ਮਾਲਕ ਨੇ ਸਰਕਾਰ ਤੋਂ ਲਗਾਈ ਮਦਦ ਦੀ ਗੁਹਾਰ
ਅੱਪਰਾ (ਜੱਸੀ)-ਪਿਛਲੇ ਦਿਨਾ ਤੋਂ ਲਗਾਤਾਰ ਪੈ ਰਹੇ ਮੀਹ ਨੇ ਪੂਰੇ ਸੂਬੇ ਦੇ ਲੋਕਾ ਦਾ ਜੀਣਾ ਮੁਹਾਲ ਕੀਤਾ ਹੋਇਆ ਹੈ ਉਥੇ ਹੀ ਇੱਟਾ ਦੇ ਭੱਠੇ ਪਾਣੀ ਚ ਡੁਬਣ ਕਾਰਨ ਭੱਠਾ ਮਾਲਕ ਆਪਣੀ ਦੁਖਭਰੀ ਦਾਸਤਾ ਬਿਆਨ ਕਰ ਰਹੇ ਹਨ। ਅਜਿਹਾ ਹੀ ਮਾਮਲਾ ਸਾਹਮਣੇ ਆਇਆ ਹੈ। ਪਿੰਡ ਲਸਾੜਾ ਤੋਂ ਮੋਂਰੋਂ ਪਿੰਡ ਨੂੰ ਜਾਣੀ ਵਾਲੀ ਸੜਕ ਉਪਰ ਬਣੇ ਆਰ ਐਲ ਬਰੀਕਸ ਕਿਲਨ ਇੱਟਾ ਦੇ ਭੱਠੇ ਦਾ ਜਿਸ ਵਿਚ 20 ਲੱਖ ਇੱਟ ਖਰਾਬ ਹੋ ਜਾਣ ਕਾਰਨ ਤਕਰੀਬਨ 60 ਲੱਖ ਦਾ ਨੁਕਸਾਨ ਹੋ ਚੁੱਕਾ ਹੈ। ਇਸ ਮੌਕੇ ਭੱਠੇ ਦੇ ਮਾਲਕ ਰੇਸ਼ਮ ਲਾਲ ਨੇ ਦੱਸਿਆ ਕਿ ਮੈ ਪਿਛਲੇ 4 ਮਹੀਨੇ ਪਹਿਲਾ ਐਸ.ਬੀ.ਆਈ ਬੈਕ ਸ਼ਾਖਾ ਅੋੜ ਤੋਂ 42 ਲੱਖ ਦਾ ਲੋਨ ਲੈ ਕੇ ਨਵੇ ਭੱਠੇ ਦਾ ਕੰਮ ਸ਼ੁਰੂ ਕੀਤਾ ਸੀ ਤੇ ਮੇਰੇ ਭੱਠੇ ਤੇ ਤਕਰੀਬਨ 70 ਤੋਂ 80 ਪ੍ਰਵਾਸੀ ਪਰਿਵਾਰ ਕੰਮ ਕਰ ਰਹੇ ਹਨ।
ਪਿਛਲੇ ਦਿਨੀ ਪਏ ਭਾਰੀ ਮੀਹ ਕਾਰਨ 16 ਲੱਖ ਪੱਕੀ ਇੱਟ ਤੇ 4 ਲੱਖ ਪਥੇਰ ਇੱਟ ਪੂਰੀ ਤਰਾ ਖਰਾਬ ਹੋ ਗਈ ਜਿਸ ਕਾਰਨ ਮੇਰਾ 60 ਲੱਖ ਦੇ ਕਰੀਬ ਨੁਕਸਾਨ ਹੋ ਗਿਆ ਹੈ। ਉਨ੍ਹਾਂ ਦੱਸਿਆ ਕਿ ਜੋ ਮੇਰੇ ਪਾਸ ਪ੍ਰਵਾਸੀ ਪਰਿਵਾਰ ਕੰਮ ਕਰ ਰਹੇ ਹਨ ਉਨ੍ਹਾਂ ਨੂੰ ਪੇਸੈ ਦੇਣ ਚ ਵੀ ਮੈਨੂੰ ਦਿੱਕਤ ਆ ਰਹੀ ਹੈ ਕਿਓਕਿ ਜਦੋ ਕੰਮ ਹੀ ਪੂਰੀ ਤਰਾ ਠੱਪ ਹੋ ਗਿਆ ਹੈ ਤਾ ਸਾਡੇ ਤੋਂ ਉਨਾ ਦਾ ਰੋਟੀ ਪਾਣੀ ਚਲਾਉਣਾ ਅੋਖਾ ਹੋ ਚੁੱਕਾ ਹੈ।
ਉਨ੍ਹਾਂ ਪੰਜਾਬ ਸਰਕਾਰ ਤੇ ਜਿਲਾ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਸਾਡੇ ਹੋਏ ਨੁਕਸਾਨ ਦਾ ਸਾਨੂੰ ਮੁਹਵਜਾ ਦਿੱਤਾ ਜਾਵੇ ਤਾ ਜੋ ਅਸੀ ਆਪਣਾ ਕੰਮ ਦੁਬਾਰਾ ਸ਼ੁਰੂ ਕਰ ਸਕੀਏ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਮਹਿਲਾ ਸਰਕਲ ਸਟਾਈਲ ਕਬੱਡੀ ਨੂੰ ਪ੍ਫੁਲਿਤ ਕਰਨ ਲਈ ਅਸੀਂ ਕਰਾਂਗੇ ਢੁੱਕਵੇਂ ਪ੍ਬੰਧ – ਬਾਸੀ ਭਲਵਾਨ ਅਸਟ੍ਰੇਲੀਆ
Next articleਬਹੁਪੱਖੀ ਸ਼ਖ਼ਸੀਅਤ ਰੁਸਤਮ-ਏ-ਹਿੰਦ ਦਾਰਾ ਸਿੰਘ