HOME 77 ਵੇਂ ਗਣਤੰਤਰ ਦਿਵਸ ‘ਤੇ ਮੇਅਰ ਵਨੀਤ ਧੀਰ ਵਲੋਂ ਸੰਵਿਧਾਨ ਚੌਂਕ ਦਾ...

77 ਵੇਂ ਗਣਤੰਤਰ ਦਿਵਸ ‘ਤੇ ਮੇਅਰ ਵਨੀਤ ਧੀਰ ਵਲੋਂ ਸੰਵਿਧਾਨ ਚੌਂਕ ਦਾ ਉਦਘਾਟਨ ਕੀਤਾ ਗਿਆ

2

 ਜਲੰਧਰ,  (ਸਮਾਜ ਵੀਕਲੀ)   (ਪਰਮਜੀਤ ਜੱਸਲ)– ਦੇਸ਼ ਦੇ 77ਵੇਂ ਗਣਤੰਤਰ ਦਿਵਸ ‘ਤੇ ਸੰਵਿਧਾਨ ਚੌਂਕ ਦਾ ਉਦਘਾਟਨ ਨਗਰ ਨਿਗਮ ਜਲੰਧਰ ਦੇ ਮੇਅਰ ਮਾਨਯੋਗ ਵਨੀਤ ਧੀਰ, ਸੀਨੀਅਰ ਡਿਪਟੀ ਮੇਅਰ ਸ੍ਰੀ ਬਲਵੀਰ ਸਿੰਘ, ਜੂਨੀਅਰ ਡਿਪਟੀ ਮੇਅਰ ਸ੍ਰੀ ਮਲਕੀਤ ਸਿੰਘ ਅਤੇ ਸ੍ਰੀ ਪਵਨ ਕੁਮਾਰ ਟੀਨੂੰ ਸਾਬਕਾ ਐਮ.ਐਲ.ਏ. ਵਲੋਂ ਸਾਂਝੇ ਤੌਰ ‘ਤੇ ਆਪਣੇ ਕਰ ਕਮਲਾ ਨਾਲ ਕੀਤਾ ਗਿਆ। ਉਪਰੋਤਕ ਆਗੂਆਂ ਵੱਲੋਂ ਗਣਤੰਤਰ ਦਿਵਸ ‘ਤੇ ਡਾਕਟਰ ਅੰਬੇਡਕਰ ਦੀਆਂ ਦੇਸ਼ ਪ੍ਰਤੀ ਕੀਤੀਆਂ ਸੇਵਾਵਾਂ ਨੂੰ ਯਾਦ ਕੀਤਾ ਗਿਆ। ਬਾਬਾ ਸਾਹਿਬ ਡਾ. ਅੰਬੇਡਕਰ ਜੀ ਨੇ ਸਾਰੇ ਵਰਗਾਂ ਨੂੰ ਭਾਰਤੀ ਸੰਵਿਧਾਨ ‘ਚ ਮੌਲਿਕ ਅਧਿਕਾਰਾਂ ਰਾਹੀਂ ਸਮਾਨਤਾ, ਸੁਤੰਤਰਤਾ, ਭਾਈਚਾਰਾ ਤੇ ਨਿਆ ਪ੍ਰਦਾਨ ਕਰਕੇ ਅਹਿਮ ਭੂਮਿਕਾ ਨਿਭਾਈ। ਐਡਵੋਕੇਟ ਰਜਿੰਦਰ ਕੁਮਾਰ ਆਜ਼ਾਦ ਪ੍ਰਧਾਨ ਲੀਗਲ ਅਵੇਅਰਨੈਸ ਮੰਚ, ਪੰਜਾਬ ਨੇ 5 ਸਾਲ ਪਹਿਲਾਂ ਮੁੱਖ ਮੰਤਰੀ ਪੰਜਾਬ ਤੋਂ ਮੰਗ ਕੀਤੀ ਸੀ ਕਿ ਬੀਐਮਸੀ ਚੌਂਕ ਦਾ ਨਾਮ ਬਦਲ ਕੇ “ਸੰਵਿਧਾਨ ਚੌਕ ” ਰੱਖਿਆ ਜਾਵੇ। ਮੰਚ ਵੱਲੋਂ ਇਸ ਸਬੰਧੀ ਜਲੰਧਰ ਦੇ ਡਿਪਟੀ ਕਮਿਸ਼ਨਰ ਅਤੇ ਕਮਿਸ਼ਨਰ ਨਗਰ ਨਿਗਮ ਨੂੰ ਵੀ ਮੰਗ ਪੱਤਰ ਦਿੱਤੇ ਗਏ। ਨਤੀਜੇ ਵਜੋਂ ਨਗਰ ਨਿਗਮ ਹਾਊਸ ਵੱਲੋਂ ਮਤਾ ਪਾਸ ਕਰਕੇ ਬੀ.ਐਮ.ਸੀ. ਚੌਂਕ ਦਾ ਨਾਮ “ਸੰਵਿਧਾਨ ਚੌਂਕ” ਰੱਖਿਆ ਗਿਆ। ਇਸ ਚੌਂਕ ਦੇ ਨਵੀਨੀਕਰਨ ਕਰਨ ਉਪਰੰਤ ਗਣਤੰਤਰ ਦਿਵਸ ਮੌਕੇ ‘ਤੇ ਉਦਘਾਟਨ ਕੀਤਾ ਗਿਆ । ਇਸ ਮੌਕੇ ‘ਤੇ ਐਡਵੋਕੇਟ ਮੋਹਣ ਲਾਲ ਫਿਲੌਰੀਆ, ਐਡਵੋਕੇਟ ਰਜਿੰਦਰ ਕੁਮਾਰ ਆਜ਼ਾਦ, ਐਡਵੋਕੇਟ ਹਰਭਜਨ ਸਾਂਪਲਾ , ਐਡਵੋਕੇਟ ਰਾਜ ਕੁਮਾਰ ਬੈਂਸ , ਐਡਵੋਕੇਟ ਦੇਵਰਾਜ ,ਐਡਵੋਕੇਟ ਨਰਿੰਦਰ ਸਿੰਘ ਸਾਬਕਾ ਪ੍ਰਧਾਨ ਜ਼ਿਲ੍ਹਾ ਬਾਰ ਐਸੋਸੀਏਸ਼ਨ ,ਐਡ. ਅਦਿਤਿਆ ਜੈਨ ਸਾਬਕਾ ਪ੍ਰਧਾਨ, ਐਡਵੋਕੇਟ ਵਿਜੇੈ ਬੱਧਣ ,ਐਡਵੋਕੇਟ ਕਰਨ ਖੁੱਲਰ ,ਐਡਵੋਕੇਟ ਜੇ.ਐਸ. ਸੋਢੀ , ਰਮੇਸ਼ ਚੋਹਕਾਂ, ਹੁਸਨ ਲਾਲ ਬੌਧ ਸਿਧਾਰਥ ਨਗਰ, ਚੰਚਲ ਬੌਧ, ਦੀਪਕ ਨਾਹਰ, ਅਨਿਲ ਹੰਸ, ਵਿਜੇ ਯਾਦਵ ਬਸਪਾ ਆਗੂ ਅਤੇ ਬਹੁਤ ਸਾਰੇ ਬੁੱਧੀਜੀਵੀ ਹਾਜ਼ਰ ਸਨ।

‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly

 

Previous articleਜ਼ਬਰਦਸਤੀ ਵਸੂਲੀ ਮਾਮਲਿਆਂ ਸਬੰਧੀ ਸਰੀ ਦੀ ਮੇਅਰ ਨੇ ਫੈਡਰਲ ਸਰਕਾਰ ਤੋਂ ਐਮਰਜੈਸੀ ਲਾਉਣ ਦੀ ਕੀਤੀ ਮੰਗ
Next articleਗੋਲੀਬਾਰੀ ਅਤੇ ਜਬਰਦਸਤੀ ਵਸੂਲੀ ਮਾਮਲਿਆਂ ਤੋਂ ਦੁਖੀ ਸਰੀ ਨਿਵਾਸੀਆਂ ਵੱਲੋਂ ਖੁਦ-ਰੱਖਿਆ ਕਾਨੂੰਨ ਮਜ਼ਬੂਤ ਕਰਨ ਦੀ ਮੰਗ