
ਵੈਨਕੂਵਰ, (ਸਮਾਜ ਵੀਕਲੀ) (ਮਲਕੀਤ ਸਿੰਘ) — ਬ੍ਰਿਟਿਸ਼ ਕੋਲੰਬੀਆ ਦੇ ਸਰੀ ਸ਼ਹਿਰ ਵਿੱਚ ਜਬਰਦਸਤੀ ਵਸੂਲੀ ਦੀਆਂ ਧਮਕੀਆਂ ਅਤੇ ਗੋਲੀਬਾਰੀ ਦੀਆਂ ਲਗਾਤਾਰ ਵੱਧ ਰਹੀਆਂ ਘਟਨਾਵਾਂ ਤੂੰ ਦੁਖੀ ਅਤੇ ਸਹਿਮ ਦੇ ਮਾਹੌਲ ਕਾਰਨ ਕੁਝ ਸਰੀ ਨਿਵਾਸੀਆਂ ਨੇ ਐਤਵਾਰ ਨੂੰ ਰੈਲੀ ਕਰਕੇ ਖੁਦ-ਰੱਖਿਆ ਸੰਬੰਧੀ ਕਾਨੂੰਨਾਂ ਨੂੰ ਹੋਰ ਮਜ਼ਬੂਤ ਕਰਨ ਦੀ ਮੰਗ ਕੀਤੀ ਗਈ। ਰੈਲੀ ਦੌਰਾਨ ਲੋਕਾਂ ਨੇ ਸੁਰੱਖਿਆ ਲਈ ਸਖ਼ਤ ਕਦਮ, ਤੇਜ਼ ਕਾਰਵਾਈ ਅਤੇ ਬਿਹਤਰ ਸੁਰੱਖਿਆ ਪ੍ਰਬੰਧਾਂ ਦੀ ਅਪੀਲ ਕੀਤੀ। ਰੈਲੀ ਵਿੱਚ ਸ਼ਾਮਲ ਲੋਕਾਂ ਦਾ ਕਹਿਣਾ ਸੀ ਕਿ ਲਗਾਤਾਰ ਆ ਰਹੀਆਂ ਧਮਕੀਆਂ ਕਾਰਨ ਕਾਰੋਬਾਰੀਆਂ ਅਤੇ ਪਰਿਵਾਰਾਂ ਵਿੱਚ ਅਸੁਰੱਖਿਆ ਦੀ ਭਾਵਨਾ ਵਧ ਰਹੀ ਹੈ। ਕੁਝ ਨਿਵਾਸੀਆਂ ਨੇ ਇਹ ਵੀ ਕਿਹਾ ਕਿ ਕਾਨੂੰਨਾਂ ਵਿੱਚ ਐਸੇ ਬਦਲਾਅ ਹੋਣੇ ਚਾਹੀਦੇ ਹਨ, ਜਿਨ੍ਹਾਂ ਨਾਲ ਲੋਕ ਆਪਣੀ ਜਾਨ-ਮਾਲ ਦੀ ਰੱਖਿਆ ਖੁਦ ਕਰ ਸਕਣ। ਰੈਲੀ ਦੌਰਾਨ “ਸੁਰੱਖਿਆ ਪਹਿਲਾਂ” ਅਤੇ “ਡਰ ਤੋਂ ਉੱਪਰ ਏਕਤਾ” ਵਰਗੇ ਨਾਅਰਿਆ ਵਾਲੀਆਂ ਤਖਤੀਆਂ ਫੜੀ ਵੀ ਨਜ਼ਰੀ ਆਏ ਠੀਕ ਇਸੇ ਤਰ੍ਹਾਂ ਦੀ ਰੋਸ ਰੈਲੀ ਸ਼ਨੀਵਾਰ ਅਤੇ ਐਤਵਾਰ ਨੂੰ ਕਿੰਗ ਜੋਰਜ ਅਤੇ 88 ਐਵਨਿਊ ਦੇ ਕੋਰਨਰ ਵਿੱਚ ਵੀ ਕੀਤੀ ਗਈ ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਇਸ ਨਵੇਂ ਸਾਲ ਦੇ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਸਰੀ ਦੇ ਵਿੱਚ ਗੋਲੀਬਾਰੀ ਦੇ ਨਾਲ ਨਾਲ ਅਜਿਹੀਆਂ ਹੋਰ ਘਟਨਾਵਾਂ ਚ ਇੱਕਦਮ ਵਾਧਾ ਹੋਣ ਕਾਰਨ ਸਥਾਨਕ ਲੋਕਾਂ ਚ ਜਿੱਥੇ ਸਹਿਮ ਦੀ ਭਾਵਨਾ ਹੈ ਉੱਥੇ ਨਾਲ ਦੀ ਨਾਲ ਪ੍ਰਸ਼ਾਸਨ ਅਤੇ ਪੁਲਿਸ ਦੀ ਕਾਰਗੁਜ਼ਾਰੀ ਪ੍ਰਤੀ ਰੋਸ ਵੀ ਵੇਖਿਆ ਜਾ ਰਿਹਾ ਹੈ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly


