ਮਾਮਲਾ ਅਗਿਆਤ ਵਿਅਕਤੀਆਂ ਵੱਲੋਂ ਫ਼ਿਰੌਤੀਆਂ ਮੰਗਣ ਦਾ, ‘ਕੈਨੇਡੀਅਨ ਟਰੱਕ ਐਸੋਸੀਏਸ਼ਨ’ ਵੱਲੋਂ ਵਿਸ਼ੇਸ਼ ਇਕੱਤਰਤਾ 20 ਜੁਲਾਈ ਨੂੰ ਹੋਵੇਗੀ

ਵੈਨਕੂਵਰ, (ਸਮਾਜ ਵੀਕਲੀ) (ਮਲਕੀਤ ਸਿੰਘ)-ਬ੍ਰਿਟਿਸ਼ ਕੋਲੰਬੀਆਂ ਸੂਬੇ ਦੇ ਕੁਝ ਉੱਘੇ ਕਾਰੋਬਾਰੀਆਂ ਅਤੇ ਟਰੱਕਾਂ ਦੇ ਧੰਦੇ ਨਾਲ ਜੁੜੇ ਕੁਝ ਹੋਰ ਟਰਾਂਸਪੋਟਰਾਂ ਨੂੰ ਪਿਛਲੇ ਕੁਝ ਕੁ ਦਿਨਾਂ ਤੋਂ ਕੁਝ ਅਗਿਆਤ ਵਿਅਕਤੀਆਂ ਵੱਲੋਂ ਫੋਨ ਕਾਲਾਂ ਕਰਕੇ ਉਨ੍ਹਾਂ ਤੋਂ ਫ਼ਿਰੌਤੀਆਂ ਮੰਗਣ ਅਤੇ ਕਈ ਤਰ੍ਹਾਂ ਦੀਆਂ ਧਮਕੀਆਂ ਤੋਂ ਪ੍ਰੇਸ਼ਾਨ ਅਤੇ ਇਸ ਪ੍ਰੇਸ਼ਾਨੀ ਨੂੰ ਸਰਕਾਰ ਤੀਕ ਪਹੁੰਚਾਉਣ ਲਈ ‘ਕੈਨੇਡੀਅਨ ਟਰੱਕਿੰਗ ਐਸੋਸੀਏਸ਼ਨ’ ਦੇ ਸਾਂਝੇ ਉਦਮ ਸਦਕਾ ਸਰੀ ਸਥਿਤ ਆਰੀਆ ਬੈਕੁਇੰਟ ਹਾਲ ’ਚ 20 ਜੁਲਾਈ ਨੂੰ ਸਵੇਰੇ 11 ਵਜੇ ਵੱਖ-ਵੱਖ ਕਾਰੋਬਾਰਾਂ ਨਾਲ ਜੁੜੇ ਪੰਜਾਬੀ ਭਾਈਚਾਰੇ ਦੇ ਪਤਵੰਤਿਆਂ ਦੀ ਇਕ ਸਮੂਹਿਕ ਇਕੱਤਰਤਾ ਹੋਣ ਜਾ ਰਹੀ ਹੈ। ਉਕਤ ਐਸੋਸੀਏਸ਼ਨ ਦੇ ਬੁਲਾਰੇ ਪਰਮਿੰਦਰ ਸੰਘੇੜਾ ਨੇ ਦੱਸਿਆ ਕਿ ਇਸ ਇਕੱਤਰਤਾ ’ਚ ਲੋਕਾਂ ਦੇ ਚੁਣੇ ਹੋਏ ਨੁਮਾਇੰਦਿਆਂ ਰਾਹੀਂ ਆਪਣੀ ਇਹ ਪ੍ਰੇਸ਼ਾਨੀ ਸਰਕਾਰ ਦੇ ਕੰਨਾਂ ਤੀਕ ਪੁੱਜਦੀ ਕਰਕੇ ਇਸਦਾ ਕੋਈ ਢੁੱਕਵਾਂ ਹੱਲ ਕੱਢਣ ਦੀ ਮੰਗ ਕੀਤੀ ਜਾਵੇਗੀ। ਉਨ੍ਹਾਂ ਨੇ ਕੈਨੇਡਾ ਦੇ ਪੰਜਾਬੀ ਭਾਈਚਾਰੇ ਨੂੰ ਇਸ ਮੌਕੇ ’ਤੇ ਪਹੁੰਚਣ ਦੀ ਅਪੀਲ ਵੀ ਕੀਤੀ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਅੰਬੇਡਕਰ ਸਟੂਡੈਂਟਸ ਐਸੋਸੀਏਸ਼ਨ ਦੇ ਵੀਸੀ ਦਫ਼ਤਰ ਦੇ ਬਾਹਰ ਧਰਨਾ 9ਵੇਂ ਦਿਨ ਸਮਾਪਤ – ਅਮਿਤ ਬੰਗਾ
Next article22 ਜੁਲਾਈ ਦਿਨ ਸੋਮਵਾਰ ਨੂੰ ਸਵੇਰੇ 10 ਵਜੇ ਤੋਂ ਬਹੁਜਨ ਸਮਾਜ ਪਾਰਟੀ ਜਲੰਧਰ ਦੇ ਪੁਲਿਸ ਕਮਿਸ਼ਨਰ ਦਫ਼ਤਰ ਸਾਹਮਣੇ ਹੋਣ ਜਾ ਰਹੇ ਪ੍ਰਦਰਸ਼ਨ