ਮਾਤਾ ਤੇਜ ਕੌਰ ਯਾਦਗਾਰੀ ਐਵਾਰਡ’ ਪਰਗਟ ਸਿੰਘ ਸਿੱਧੂ ਨੂੰ ਦੇਣ ਦਾ ਫ਼ੈਸਲਾ

ਪਰਗਟ ਸਿੰਘ ਸਿੱਧੂ

ਬਰਨਾਲਾ (ਸਮਾਜ ਵੀਕਲੀ) (ਚੰਡਿਹੋਕ) ਸਾਲ 2024 ਦਾ ‘ਮਾਤਾ ਤੇਜ ਕੌਰ ਸੰਘੇੜਾ ਯਾਦਗਾਰੀ ਐਵਾਰਡ’ ਪ੍ਰਸਿੱਧ ਲੇਖਕ ਪਰਗਟ ਸਿੰਘ ਸਿੱਧੂ ਨੂੰ ਦੇਣ ਦਾ ਫ਼ੈਸਲਾ ਕੀਤਾ ਗਿਆ ਹੈ। ਸਿੱਧੂ ਨੇ ਹੁਣ ਤੱਕ ਪੰਜ ਨਾਵਲ ਪ੍ਰੀਤੋ, ਰੇਗਿਸਤਾਨ ਦਾ ਸਫ਼ਰ, ਆਪਣੀ ਮਿੱਟੀ ਦੀ ਸਾਜ਼ਿਸ਼, ਬੱਤਖ ਦੇ ਖੰਭਾਂ ਜਿਹੇ ਸਫ਼ੈਦ ਦਿਨ ਅਤੇ ਅਲਵਿਦਾ ਅਮੀਰਪੁਰ ਤੋਂ ਬਿਨਾਂ ਤਿੰਨ ਕਹਾਣੀ-ਸੰਗ੍ਰਹਿ ਹਵਾ ਵਿਚ ਲਟਕਦਾ ਆਦਮੀ, ਕੁਕਨੂਸ ਤੇ ਮੇਰੀ ਕਥਾ ਯਾਤਰਾ ਦੀ ਸਿਰਜਣਾ ਵੀ ਕੀਤੀ ਹੈ। ਉਸ ਦੀ ਸਵੈ-ਜੀਵਨੀ ‘ਬੂੰਦ ਬੂੰਦ ਡੁਲ੍ਹਦੀ ਜ਼ਿੰਦਗੀ’ ਬਹੁਤ ਮਕਬੂਲ ਹੋਈ ਹੈ। ਇਸ ਤੋਂ ਬਿਨਾਂ ‘ਕਲਮ ਦੇ ਨਕਸ਼’ ਰਚਨਾ ਆਲੋਚਨਾ ਦੀਆਂ ਪੁਸਤਕਾਂ ਵਿਚ ਵਿਸ਼ੇਸ਼ ਸਥਾਨ ਰੱਖਦੀ ਹੈ। ਸੰਘੇੜਾ ਪਰਿਵਾਰ ਵੱਲੋਂ 2016 ਤੋਂ ਆਰੰਭ ਕੀਤਾ ਹੋਇਆ ਇਹ ਸਨਮਾਨ ਹੁਣ ਤੱਕ ਕਿਰਪਾਲ ਕਜ਼ਾਕ, ਗੁਰਦੇਵ ਸਿੰਘ ਰੁਪਾਣਾ, ਪ੍ਰੇਮ ਗੋਰਖੀ, ਓਮ ਪ੍ਰਕਾਸ਼ ਗਾਸੋ, ਕੇਵਲ ਸੂਦ, ਅਤਰਜੀਤ, ਮੁਖਤਿਆਰ ਸਿੰਘ ਅਤੇ ਮੁਖਤਾਰ ਗਿੱਲ ਨੂੰ ਦਿੱਤਾ ਜਾ ਚੁੱਕਿਆ ਹੈ। ਇਸ ਸਨਮਾਨ ਵਿਚ ਯਾਦਗਾਰੀ ਚਿੰਨ੍ਹ ਅਤੇ ਲੋਈ ਤੋਂ ਬਿਨਾਂ ਨਕਦ ਰਾਸ਼ੀ ਵੀ ਸ਼ਾਮਲ ਹੁੰਦੀ ਹੈ। ਇਸ ਫ਼ੈਸਲੇ ‘ਤੇ ਕਿਰਪਾਲ ਕਜ਼ਾਕ, ਜਸਵੀਰ ਭੁੱਲਰ, ਡਾ. ਸਰਬਜੀਤ ਸਿੰਘ, ਸੁਰਜੀਤ ਜੱਜ, ਡਾ.ਜੋਗਿੰਦਰ ਸਿੰਘ ਨਿਰਾਲਾ, ਗੁਲਜਾਰ ਸਿੰਘ ਪੰਧੇਰ, ਬੂਟਾ ਸਿੰਘ ਚੌਹਾਨ, ਡਾ. ਹਰਿਭਗਵਾਨ,ਤੇਜਿੰਦਰ ਚੰਡਿਹੋਕ ਅਤੇ ਤੇਜਾ ਸਿੰਘ ਤਿਲਕ ਆਦਿ ਨੇ ਖ਼ੁਸ਼ੀ ਦਾ ਇਜ਼ਹਾਰ ਕੀਤਾ ਹੈ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 

Previous articleਬੁੱਧ ਚਿੰਤਨ
Next articleਰਾਮ ਮੰਦਿਰ ਦੇ ਪਰਿਸਰ ਅੰਦਰ ਐਸ. ਸੀ ਲੜਕੀ ਨਾਲ ਭਾਜਪਾ ਦੇ ਗੁੰਡਿਆਂ ਵਲੋਂ ਬਲਾਤਕਾਰ ਕਰਨ ਵਾਲੇ ਨੂੰ ਦਿੱਤੀ ਜਾਵੇ ਫਾਂਸੀ ਦੀ ਸਜ਼ਾ-ਸੋਮ ਦੱਤ ਸੋਮੀ