ਮਾਸਟਰ ਕੇਡਰ ਯੂਨੀਅਨ ਪੰਜਾਬ ਦੀ ਡੀ ਪੀ ਆਈ ਸੈਕੰਡਰੀ ਨਾਲ ਪਰਮੋਸ਼ਨਾ ਨੂੰ ਲੈ ਕੇ ਹੋਈ ਹੰਗਾਮੀ ਮੀਟਿੰਗ

ਊਣਤਾਈਆਂ ਦੂਰ ਕਰਨ ਉਪਰੰਤ  ਜਲਦ ਹੋਣਗੀਆਂ ਤਰੱਕੀਆਂ – ਡੀ ਪੀ ਆਈ 
ਕਪੂਰਥਲਾ, (ਸਮਾਜ ਵੀਕਲੀ) (ਕੌੜਾ)- ਮਾਸਟਰ ਕੇਡਰ ਯੂਨੀਅਨ ਪੰਜਾਬ ਦੀ ਇਕ ਅਹਿਮ ਮੀਟਿੰਗ ਸੂਬਾ ਪ੍ਰਧਾਨ ਗੁਰਪ੍ਰੀਤ ਸਿੰਘ ਰਿਆੜ , ਸੂਬਾ ਜਨਰਲ ਸਕੱਤਰ ਬਲਜਿੰਦਰ ਧਾਲੀਵਾਲ ਅਤੇ ਸੂਬਾ ਵਿੱਤ ਸਕੱਤਰ ਰਮਨ ਕੁਮਾਰ ,ਸੁਖਦੇਵ ਕਾਜਲ ਦੀ ਸਾਂਝੀ ਅਗਵਾਈ ਵਿੱਚ ਮਾਸਟਰ ਕੇਡਰ ਤੋ ਲੈਕਚਰਾਰ ਦੀਆਂ ਪ੍ਰਮੋਸ਼ਨਾ ਵਿੱਚ ਊਣਤਾਈਆਂ ਦੂਰ ਕਰਨ ਸੰਬੰਧੀ ਡਾਇਰੈਕਟਰ ਸਕੂਲ ਸਿੱਖਿਆ ਵਿਭਾਗ ਸੈਕੰਡਰੀ ਸ਼੍ਰੀ ਪਰਮਜੀਤ ਸਿੰਘ ਨਾਲ ਇਕ ਅਹਿਮ ਮੀਟਿੰਗ  ਸੁਖਾਵੇਂ ਮਹੌਲ ਵਿੱਚ ਉਹਨਾਂ ਦੇ ਦਫਤਰ ਵਿਖੇ ਹੋਈ ।ਮੀਟਿੰਗ  ਸਬੰਧੀ ਜਾਣਕਾਰੀ ਦਿੰਦਿਆਂ ਸੂਬਾ ਪ੍ਰੈੱਸ ਸਕੱਤਰ ਸੰਦੀਪ ਕੁਮਾਰ  ਨੇ ਕਿਹਾ ਕਿ ਜਥੇਬੰਦੀ ਦੇ ਆਗੂਆਂ ਵੱਲੋ ਡੀ ਪੀ ਆਈ ਸੈਕੰਡਰੀ ਤੋ ਮੰਗ ਕੀਤੀ ਗਈ ਕਿ ਮਾਸਟਰ ਕੇਡਰ ਤੋ ਲੈਕਚਰਾਰ ਦੀਆਂ ਪ੍ਰਮੋਸ਼ਨਾ ਵਿੱਚ ਊਣਤਾਈਆਂ ਦੂਰ ਕਰਕੇ ਜਲਦੀ ਤੋ ਜਲਦੀ ਹਰ ਵਿਸ਼ੇ ਦੀਆਂ ਪਰਮੋਸ਼ਨਾ ਕਰਨ ਦੀ ਮੰਗ ਕੀਤੀ  ਅਤੇ ਇਹ ਵੀ ਕਿਹਾ ਕਿ ਹਰ ਵਿਸ਼ੇ ਵਿੱਚ ਅਖੀਰਲੇ ਪਰਮੋਟ ਹੋਏ ਲੈਕਚਰਾਰ ਦੀ ਹਰ ਵਰਗ ਅਨੁਸਾਰ ਸੀਨੀਅਰਤਾ ਸੂਚੀ ਜਾਰੀ ਕਰਕੇ ਉਸ ਅਨੁਸਾਰ ਮਾਸਟਰ ਕੇਡਰ ਤੋਂ ਲੈਕਚਰਾਰ ਦੀਆਂ ਪ੍ਰਮੋਸ਼ਨਾ ਕੀਤੀਆਂ ਜਾਣ ਤਾਂ ਜੋ ਕਿਸੇ ਵੀ ਕਿਸਮ ਦੇ ਲੈਫਟ ਆਉਟ ਦੀ ਗੁੰਜਾਇਸ਼ ਹੀ ਨਾ ਰਹੇ । ਡੀ ਪੀ ਆਈ ਸੈਕੰਡਰੀ ਵੱਲੋ ਜਥੇਬੰਦੀ ਨੂੰ ਭਰੋਸਾ ਦਿੱਤਾ ਕਿ ਪਰਮੋਸ਼ਨਾ ਪਾਰਦਰਸ਼ੀ ਢੰਗ ਨਾਲ ਜਲਦੀ ਤੋ ਜਲਦੀ ਹਰ ਦਿੱਤੀਆਂ ਜਾਣਗੀਆਂ । ਡੀ ਪੀ ਆਈ ਸੈਕੰਡਰੀ ਨੇ ਕਿਹਾ ਕਿ ਲੈਫਟ ਆਊਟ ਦੀ ਸਕਰੂਟਨੀ ਤੋਂ ਬਾਅਦ ਆਉਣ ਵਾਲੇ ਸਮੇਂ ਵਿੱਚ  ਨਵੀਂ ਸਕਰੂਟਨੀ  ਕਰ ਕੇ ਹਰ ਵਿਸ਼ੇ ਦੀਆਂ  ਵੰਡੇ ਪੱਧਰ ਤੇ ਹੋਰ ਵੀ ਪਰਮੋਸ਼ਨਾ ਕੀਤੀਆਂ ਜਾਣਗੀਆਂ ।ਰਿਵਰਸ਼ਨ  ਜੋਨ ਦੇ ਸੰਬੰਧ ਵਿੱਚ ਯੂਨੀਅਨ ਦੇ ਆਗੂਆ  ਨੇ ਹਰਭਜਨ ਸਿੰਘ  ਬਨਾਮ ਸਟੇਟ  ਦੇ ਕੇਸ ਦਾ ਹਵਾਲਾ ਦੇ ਕੇ ਜ਼ੋਰ ਨਾਲ ਰਿਵਰਸ਼ਨ ਜੋਨ  ਖ਼ਤਮ ਕਰਨ ਬਾਰੇੇ ਵੀ ਵਿਚਾਰ ਚਰਚਾ ਕੀਤੀ ਤਾਂ ਡੀ ਪੀ ਆਈ ਸੈਕੰਡਰੀ ਨੇ ਕਿਹਾ ਕਿ ਇਹ ਕੋਰਟ ਕੇਸ ਹੈ ਤੇ ਇਸ ਨੂੰ ਖਤਮ ਕਰਨ ਵਾਸਤੇ ਵੀ ਯੋਗ ਹੱਲ ਕੀਤਾ ਜਾਵੇਗਾ । ਮਾਸਟਰ ਕੇਡਰ ਤੋਂ ਹੈਡਮਾਸਟਰ ਦੀ ਤਰੱਕੀ ਤੇ ਉਹਨਾਂ ਕਿਹਾ ਕਿ ਜਲਦ ਹੀ ਇਹ ਪ੍ਰਕਿਰਿਆ  ਵੀ  ਸ਼ੁਰੂ ਕਰ ਦਿੱਤਾ ਜਾਵੇਗਾ। 3704 ਅਧਿਆਪਕਾ ਦਾ ਪ੍ਰੋਬੇਸ਼ਨ ਪੀਰੀਅਡ ਖ਼ਤਮ ਹੋਣ ਤੇ ਉਹਨਾਂ ਨੂੰ ਫੁੱਲ ਸਕੇਲ ਨਾ ਦੇਣ ਦੀ ਜਦੋਂ ਗੱਲ ਕੀਤੀ ਤਾਂ ਉਹਨਾਂ ਕਿਹਾ ਇਸ ਸੰਬੰਧੀ ਪੱਤਰ ਜਲਦੀ  ਜਾਰੀ ਕਰ ਦਿੱਤਾ ਜਾਵੇਗਾ।2.59 ਦੇ ਗੁਣਾਕ ਸੰਬੰਧੀ ਮਾਣਯੋਗ ਹਾਈ ਕੋਰਟ ਦੇ ਸਪੀਕਿੰਗ ਆਰਡਰ ਸੰਬੰਧੀ  ਉਹਨਾਂ ਕਿਹਾ ਕਿ ਇਸ ਫਾਈਲ ਨੂੰ ਚੈੱਕ ਕਰ ਕੇ ਇਸ ਸੰਬੰਧੀ ਹੱਲ  ਜਲਦੀ ਕੀਤਾ ਜਾਵੇਗਾ ।ਓ ਡੀ ਐਲ ਦੇ ਮੁੱਦੇ ਤੇ ਉਹਨਾਂ ਨੇ ਕਿਹਾ ਕਿ ਸਰਕਾਰ ਨੇ ਕੋਰਟ ਵਿੱਚ ਐੱਲਪੀਏ ਪਈ ਹੋਈ ਹੈ, ਜਿਸ ਦਾ ਫੈਸਲਾਂ ਆਉਣ ਤੇ ਹੀ ਇਹਨਾਂ ਨੂੰ ਵਿਚਾਰਿਆ ਜਾਵੇਗਾ।ਡੀ ਬਾਰ ਦੇ ਸੰਬੰਧ ਵਿੱਚ ਉਹਨਾਂ ਕਿਹਾ ਕਿ ਇਹਨਾ  ਲੈਫਟ ਆਊਟ ਕੇਸਾਂ ਦੀਆਂ ਪਰਮੋਸ਼ਨਾ  ਵਿੱਚ ਉਹਨਾਂ ਨੂੰ ਨਹੀਂ ਵਿਚਾਰਿਆ ਜਾਵੇਗਾ। ਡੀ ਪੀ ਆਈ ਸੈਕੰਡਰੀ ਸ਼੍ਰੀ ਪਰਮਜੀਤ ਸਿੰਘ ਵੱਲੋਂ ਜਲਦੀ ਇਕ ਹੋਰ ਮੀਟਿੰਗ ਮਾਸਟਰ ਕੇਡਰ ਯੂਨੀਅਨ ਦੀਆਂ ਰਹਿੰਦਿਆਂ ਮੰਗਾਂ ਦੇ ਹੱਲ ਸੰਬੰਧੀ ਕਰਨ ਦਾ ਵੀ ਜਥੇਬੰਦੀ ਨੂੰ ਭਰੋਸਾ ਦਿੱਤਾ । ਇਸ ਸਮੇਂ ਹੋਰਨਾਂ ਤੋਂ ਇਲਾਵਾ ਮਨਜਿੰਦਰ ਸਿੰਘ ਕਰਨੈਲ ਸਿੰਘ, ਹਰਕੀਰਤ ਸਿੰਘ, ਸੋਹਣ ਸਿੰਘ ਚਹਿਲ, ਨੀਰਜ ਸਿੰਘ ਕੰਵਰ,ਗਗਨਦੀਪ ਸਿੰਘ ,ਰਕੇਸ਼ ਮਹਾਜਨ, ਅਮਰਜੀਤ ਸਿੰਘ ਦਸੂਹਾ, ਰਕੇਸ਼ ਸ਼ਰਮਾ, ਰਜਿੰਦਰ ਭੰਡਾਰੀ ਮੈਡਮ ਰਾਮਤੀਰਥ ਕੋਰ ਆਦਿ ਅਧਿਆਪਕ  ਹਾਜਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous article**ਅੱਜ ਦੀ ਨਵੀਂ ਪੀੜ੍ਹੀ ਦਾ ਰਾਤੋ-ਰਾਤ ਅਮੀਰ ਬਣਨ ਦਾ ਸੁਪਨਾ: ਇੱਕ ਨਵਾਂ ਦ੍ਰਿਸ਼ਟੀਕੋਣ**
Next articleਡੀ ਟੀ ਐੱਫ ਦੀ ਬਲਾਕ ਇਕਾਈ ਦੀ ਚੋਣ ਸਰਬਸੰਮਤੀ ਨਾਲ਼ ਸੰਪੰਨ