ਲੁਧਿਆਣਾ (ਸਮਾਜ ਵੀਕਲੀ) (ਕਰਨੈਲ ਸਿੰਘ ਐੱਮ.ਏ.) ਅੱਜ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦੇ ਸ਼ਹੀਦੀ ਦਿਵਸ ਤੇ ਸ਼ਹੀਦ ਸੁਖਦੇਵ ਥਾਪਰ ਦੀ ਜਨਮ-ਭੂਮੀ ਉਹਨਾਂ ਦੇ ਘਰ ਜਾ ਕੇ ਸ਼ਹੀਦੇ ਆਜ਼ਮ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਨੂੰ ਫੁੱਲ ਮਾਲਾਵਾਂ ਪਹਿਨਾ ਕੇ ਸ਼ਰਧਾਂਜਲੀ ਦਿੱਤੀ ਗਈ । ਇਸ ਮੌਕੇ ਬੋਲਦਿਆਂ ਇੰਦਰ ਅਗਰਵਾਲ ਅਤੇ ਪ੍ਰਵੀਨ ਬਾਂਸਲ ਨੇ ਆਖਿਆ ਕਿ ਸ਼ਹੀਦ ਹਰ ਕੌਮ ਦਾ ਸਰਮਾਇਆ ਹੁੰਦੇ ਹਨ ਜੋ ਕੌਮਾਂ ਆਪਣੇ ਸ਼ਹੀਦਾਂ ਨੂੰ ਭੁੱਲ ਜਾਂਦੀਆਂ ਹਨ ਉਹ ਤਰੱਕੀ ਨਹੀਂ ਕਰਦੀਆਂ । ਸਾਨੂੰ ਆਪਣੇ ਸ਼ਹੀਦਾਂ ਤੇ ਸਦਾ ਮਾਣ ਰਹੇਗਾ ਤੇ ਆਉਣ ਵਾਲੀਆਂ ਪੀੜੀਆਂ ਵੀ ਇਹਨਾਂ ਤੋਂ ਦੇਸ਼ ਪ੍ਰੇਮ ਦੀ ਪ੍ਰੇਰਨਾ ਲੈਂਦੀਆਂ ਰਹਿਣਗੀਆਂ । ਇਸ ਮੌਕੇ ਸੰਘ ਦੇ ਦਲਬੀਰ ਨੰਦਾ, ਰਕੇਸ਼ ਕੁਮਾਰ ਸ਼ਰਮਾ, ਦਵਿੰਦਰ ਜੱਗੀ ਆਦਿ ਭਾਜਪਾ ਵਰਕਰ ਸ਼ਾਮਲ ਸਨ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly



