ਲੁਧਿਆਣਾ (ਸਮਾਜ ਵੀਕਲੀ) (ਕਰਨੈਲ ਸਿੰਘ ਐੱਮ.ਏ.) ਇਨਰ ਵੀਲ ਕਲੱਬ ਮਿਡ ਟਾਊਨ ਜੋ ਕਿ ਹਮੇਸ਼ਾਂ ਲੋੜਵੰਦਾਂ ਦੀ ਮਦਦ ਲਈ ਅੱਗੇ ਆਉਂਦਾ ਹੈ ਅਤੇ ਵੱਖ-ਵੱਖ ਸਮਾਜ ਸੇਵੀ ਸੰਸਥਾਵਾਂ ਦੀ ਵੀ ਮਦਦ ਕਰਦਾ ਹੈ । ਅੱਜ ਕਲੱਬ ਦੀ ਪ੍ਰਧਾਨ ਨਿਸ਼ਾ ਸ਼ਰਮਾ ਨੇ ਦੱਸਿਆ ਕਿ ਖੂਨਦਾਨ ਦੀ ਤਰ੍ਹਾਂ ਅੰਗ ਦਾਨ ਵੀ ਇੱਕ ਮਹਾਂਦਾਨ ਹੈ । ਅੰਗ ਦਾਨ ਜਿਉਂਦੇ ਜੀ ਆਪਣੇ ਖੂਨ ਦੇ ਰਿਸ਼ਤੇ ਵਿੱਚ ਹੀ ਕੀਤਾ ਜਾ ਸਕਦਾ ਹੈ ਅਤੇ ਮਰਨ ਉਪਰੰਤ ਇਸ ਦਾਨ ਤੇ ਕੋਈ ਪਾਬੰਦੀ ਨਹੀਂ ਹੈ । ਨਿਸ਼ਾ ਨੇ ਦੱਸਿਆ ਕਿ ਮਰਨ ਉਪਰੰਤ ਅੰਗ ਦਾਨ ਕਰਨ ਨਾਲ ਇੱਕ ਆਦਮੀ ਪੰਜ ਜ਼ਿੰਦਗੀਆਂ ਬਚਾ ਸਕਦਾ ਹੈ । ਉਹਨਾਂ ਦੱਸਿਆ ਕਿ ਸਾਡਾ ਕਲੱਬ ਹੁਣ ਵੱਡੇ ਪੱਧਰ ਤੇ ਅੰਗਦਾਨ ਦੀ ਮੁਹਿੰਮ ਨੂੰ ਵੱਖ-ਵੱਖ ਸੰਸਥਾਵਾਂ ਵਿੱਚ ਪ੍ਰਚੰਡ ਕਰੇਗਾ ਤਾਂ ਕਿ ਸਮਾਜ ਵਿੱਚ ਕੀਮਤੀ ਜਾਨਾਂ ਬਚਾਈਆਂ ਜਾ ਸਕਣ ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly



