HOME ਸ਼ਹਾਦਤ, ਬਹਾਦਰੀ ਅਤੇ ਆਤਮ-ਗੌਰਵ ਦੀ ਇਤਿਹਾਸਕ ਪਰੰਪਰਾ : ਉੱਤਰ ਭਾਰਤ ਦੀ ਨਾਰੀ...

ਸ਼ਹਾਦਤ, ਬਹਾਦਰੀ ਅਤੇ ਆਤਮ-ਗੌਰਵ ਦੀ ਇਤਿਹਾਸਕ ਪਰੰਪਰਾ : ਉੱਤਰ ਭਾਰਤ ਦੀ ਨਾਰੀ ਵਿਸ਼ੇ ‘ਤੇ ਸੈਮੀਨਾਰ ਦਾ ਆਯੋਜਨ

1
ਸ਼੍ਰੀ ਗੰਗਾ ਨਗਰ  (ਸਮਾਜ ਵੀਕਲੀ)   ( ਬਲਦੇਵ ਸਿੰਘ ਬੇਦੀ ) ਸਿੱਖ ਫੋਰਮ ਸੋਸਾਇਟੀ, ਸ਼੍ਰੀ ਗੰਗਾ ਨਗਰ ਅਤੇ ‘ਪੈੜਾਂ’ ਪੰਜਾਬੀ ਸਾਹਿਤਕ ਰਸਾਲਾ, ਰਾਜਸਥਾਨ ਦੇ ਸਾਂਝੇ ਉਪਰਾਲੇ ਸਦਕਾ ਸਰਕਾਰੀ ਮੈਡੀਕਲ ਕਾਲਜ, ਸ਼੍ਰੀਗੰਗਾਨਗਰ ਦੇ ਥੀਏਟਰ–1 ਵਿੱਚ ਇੱਕ  ਸੈਮੀਨਾਰ ਆਯੋਜਿਤ ਕੀਤਾ ਗਿਆ। ਸੈਮੀਨਾਰ ਦਾ ਵਿਸ਼ਾ “ਸ਼ਹਾਦਤ, ਬਹਾਦਰੀ ਅਤੇ ਆਤਮ-ਗੌਰਵ ਦੀ ਇਤਿਹਾਸਕ ਪਰੰਪਰਾ : ਉੱਤਰ ਭਾਰਤ ਦੀ ਨਾਰੀ” ਸੀ, ਜਿਸ ਵਿੱਚ ਵਿਦਵਾਨਾਂ ਨੇ ਉੱਤਰ ਭਾਰਤ ਦੀਆਂ ਇਤਿਹਾਸਕ ਮਹਿਲਾਵਾਂ ਦੀ ਵੀਰਤਾ, ਬਲਿਦਾਨ ਅਤੇ ਆਤਮ-ਸਨਮਾਨ ਦੀ ਪਰੰਪਰਾ ਬਾਰੇ ਵਿਸਥਾਰ ਨਾਲ ਆਪਣੇ ਵਿਚਾਰ ਪ੍ਰਗਟ ਕੀਤੇ। ਕਾਰਜਕ੍ਰਮ ਦੀ ਪ੍ਰਧਾਨਗੀ **ਡਾ. ਪੀ. ਕੇ. ਬੈਰਵਾਲ** (ਪ੍ਰਿੰਸੀਪਲ, ਸਰਕਾਰੀ ਮੈਡੀਕਲ ਕਾਲਜ, ਸ਼੍ਰੀਗੰਗਾਨਗਰ) ਨੇ ਕੀਤੀ। ਕਾਰਜਕ੍ਰਮ ਦੀ ਸ਼ੁਰੂਆਤ ਵਿੱਚ **ਡਾ. ਸੁਖਪਾਲ ਸਿੰਘ** (PMO, ਸਰਕਾਰੀ ਜ਼ਿਲ੍ਹਾ ਹਸਪਤਾਲ, ਸ਼੍ਰੀਗੰਗਾਨਗਰ) ਨੇ ਸਵਾਗਤੀ ਭਾਸ਼ਣ ਦਿੰਦਿਆਂ ਹੋਏ ਹਾਜ਼ਰ ਮਹਿਮਾਨਾਂ ਅਤੇ ਭਾਗੀਦਾਰਾਂ ਦਾ ਸੁਆਗਤ ਕੀਤਾ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੇ ਕਾਰਜਕ੍ਰਮ ਮਹਿਲਾਵਾਂ ਵਿੱਚ ਇਤਿਹਾਸ ਅਤੇ ਸੰਸਕ੍ਰਿਤੀ ਪ੍ਰਤੀ ਜਾਗਰੂਕਤਾ ਵਧਾਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ। ਸੈਮੀਨਾਰ ਦੀ ਮੁੱਖ ਮਹਿਮਾਨ ਡਾ. ਪਰਨੀਤ ਕੌਰ ਜੱਗੀ ਪ੍ਰੋਫ਼ੈਸਰ, ਅੰਗਰੇਜ਼ੀ ਸਾਹਿਤ, ਡਾ. ਭੀਮਰਾਓ ਅੰਬੇਡਕਰ ਸਰਕਾਰੀ ਕਾਲਜ, ਸ਼੍ਰੀਗੰਗਾਨਗਰ) ਸਨ। ਉਨ੍ਹਾਂ ਆਪਣੇ ਸੰਬੋਧਨ ਵਿੱਚ ਪ੍ਰਸ਼ਨ- ਉੱਤਰ ਵਿਧੀ ਰਾਹੀਂ ਇਤਿਹਾਸ ਤੋਂ ਸਿੱਖਿਆ ਲੈ ਕੇ ਆਪਣੇ ਵਰਤਮਾਨ ਅਤੇ ਭਵਿੱਖ ਨੂੰ ਸੁਧਾਰਣ ਦੀ ਗੱਲ ਕੀਤੀ। ਮੁੱਖ ਵਕਤਾ ਵਜੋਂ **ਡਾ. ਪਰਮਜੀਤ ਸਿੰਘ ਮਾਂਗਟ** (ਡਿਪਟੀ ਡਾਇਰੈਕਟਰ, NIC ਸ਼੍ਰੀਗੰਗਾਨਗਰ) ਨੇ ਇਤਿਹਾਸਕ ਮਹਿਲਾਵਾਂ ਬਾਰੇ ਜਾਣਨ, ਸਮਝਣ ਅਤੇ ਉਨ੍ਹਾਂ ਨਾਲ ਸੰਬੰਧਿਤ ਕਿਤਾਬਾਂ ਪੜ੍ਹਨ ‘ਤੇ ਜ਼ੋਰ ਦਿੱਤਾ। **ਡਾ. ਕੁਲਦੀਪ ਸਿੰਘ** (ਵਿਭਾਗ ਮੁਖੀ, ਪੰਜਾਬੀ ਵਿਭਾਗ, ਸਰਕਾਰੀ ਕੰਨਿਆ ਕਾਲਜ ਸਾਦੁਲਸ਼ਹਿਰ) ਨੇ ਸਿੱਖ ਇਤਿਹਾਸ ਨਾਲ ਸੰਬੰਧਿਤ ਮਾਤਾ ਗੁਜਰੀ ਜੀ, ਮਾਈ ਭਾਗੋ ਅਤੇ ਮਹਾਰਾਣੀ ਜਿੰਦਾਂ ਆਦਿ ਮਹਾਨ ਮਾਤਾਵਾਂ ਦੇ ਜੀਵਨ ਅਤੇ ਇਤਿਹਾਸਕ ਸੰਘਰਸ਼ ਬਾਰੇ ਸੰਖੇਪ ਵਿੱਚ ਚਰਚਾ ਕੀਤੀ। ਉਨ੍ਹਾਂ ਨੇ ਉਨ੍ਹਾਂ ਦੇ ਸੰਘਰਸ਼, ਸੇਵਾ, ਸਮਰਪਣ, ਤਿਆਗ, ਸ਼ਹਾਦਤ, ਦੇਸ਼ਭਗਤੀ ਅਤੇ ਆਤਮ-ਗੌਰਵ ਦੀ ਭਾਵਨਾ ਨੂੰ ਆਪਣੇ ਜੀਵਨ ਵਿੱਚ ਅਪਣਾਉਣ ‘ਤੇ ਜ਼ੋਰ ਦਿੱਤਾ। ਸ਼੍ਰੀਮਤੀ ਮੰਜੂ ਪੰਵਾਰ (ਟਿਊਟਰ, ਸਰਕਾਰੀ ਨਰ੍ਸਿੰਘ ਕਾਲਜ, ਸ਼੍ਰੀਗੰਗਾਨਗਰ) ਨੇ ਵੀ ਵਿਸ਼ੇ ਨਾਲ ਸੰਬੰਧਿਤ ਇਤਿਹਾਸਕ ਤੱਥਾਂ ਅਤੇ ਸਮਾਜਿਕ ਸੰਦਰਭਾਂ ‘ਤੇ ਆਪਣੇ ਵਿਚਾਰ ਪ੍ਰਗਟ ਕੀਤੇ। ਕਾਰਜਕ੍ਰਮ ਦੇ ਪ੍ਰਧਾਨਗੀ ਡਾ. ਪੀ. ਕੇ. ਬੈਰਵਾਲ ਨੇ ਕਿਹਾ ਕਿ ਉੱਤਰ ਭਾਰਤ ਦੀ ਨਾਰੀ ਨੇ ਸਮੇਂ-ਸਮੇਂ ‘ਤੇ ਬਹਾਦੁਰੀ, ਤਿਆਗ ਅਤੇ ਆਤਮ-ਸਨਮਾਨ ਦੀ ਪਰੰਪਰਾ ਨੂੰ ਜੀਵੰਤ ਰੱਖਿਆ ਹੈ, ਜੋ ਅੱਜ ਵੀ ਸਮਾਜ ਲਈ ਪ੍ਰੇਰਣਾਦਾਇਕ ਹੈ। ਕਾਰਜਕ੍ਰਮ ਦੇ ਅੰਤ ਵਿੱਚ ਡਾ. ਸ਼ਿਵਇੰਦਰਪਾਲ ਸਿੰਘ ਨੇ ਧੰਨਵਾਦ ਪ੍ਰਗਟ ਕਰਦਿਆਂ ਸਾਰੇ ਮਹਿਮਾਨਾਂ, ਬੁਲਾਰਿਆਂ ਅਤੇ ਹਾਜ਼ਰ ਸ਼੍ਰੋਤਿਆਂ ਧੰਨਵਾਦ ਜਤਾਇਆ। ਸੈਮੀਨਾਰ ਵਿੱਚ ਅਧਿਆਪਕਾਂ, ਵਿਦਿਆਰਥੀਆਂ, ਪਤਵੰਤੇ ਸੱਜਣਾ ਅਤੇ ਕਰਮਚਾਰੀਆਂ ਨੇ ਉਤਸ਼ਾਹ ਨਾਲ ਭਾਗ ਲਿਆ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਦਿਨ ਦਿਹਾੜੇ ਸਾਹਿਬ ਢਾਬੇ ਦੀ ਪਾਰਕਿੰਗ ‘ਚ ਖੜ੍ਹੀ ਥਾਰ ਗੱਡੀ ਦਾ ਸ਼ੀਸ਼ਾ ਤੋੜ ਕੇ ਕੀਤੀ ਚੋਰੀ 7-8 ਤੋਲੇ ਦੇ ਕਰੀਬ ਸੋਨੇ ਅਤੇ ਚਾਂਦੀ ਦੇ ਗਹਿਣੇ ਅਤੇ ਨਗਦੀ ਕੀਤੀ ਚੋਰੀ
Next articleਮੋਰਿੰਡੇ ਸ਼ਹਿਰ ਦੇ ਕਾਈਨੌਰ ਬਾਜ਼ਾਰ ‘ਚ ਮੰਗਤਿਆਂ ਦੀ ਭਰਮਾਰ, ਗਾਹਕਾਂ ਅਤੇ ਦੁਕਾਨਦਾਰਾਂ ਵਿੱਚ ਭਾਰੀ ਰੋਸ