HOME ਮੋਰਿੰਡੇ ਸ਼ਹਿਰ ਦੇ ਕਾਈਨੌਰ ਬਾਜ਼ਾਰ ‘ਚ ਮੰਗਤਿਆਂ ਦੀ ਭਰਮਾਰ, ਗਾਹਕਾਂ ਅਤੇ ਦੁਕਾਨਦਾਰਾਂ...

ਮੋਰਿੰਡੇ ਸ਼ਹਿਰ ਦੇ ਕਾਈਨੌਰ ਬਾਜ਼ਾਰ ‘ਚ ਮੰਗਤਿਆਂ ਦੀ ਭਰਮਾਰ, ਗਾਹਕਾਂ ਅਤੇ ਦੁਕਾਨਦਾਰਾਂ ਵਿੱਚ ਭਾਰੀ ਰੋਸ

3

ਮੋਰਿੰਡਾ   (ਸਮਾਜ ਵੀਕਲੀ)   (ਸੁਖਵਿੰਦਰ ਸਿੰਘ ਹੈਪੀ)-ਇਤਿਹਾਸਕ ਸ਼ਹਿਰ ਮੋਰਿੰਡਾ ਦੇ ਕਾਈਨੌਰ ਬਾਜ਼ਾਰ ਵਿੱਚ ਅੱਜ-ਕੱਲ੍ਹ ਮੰਗਤਿਆਂ ਦੀ ਵਧਦੀ ਗਿਣਤੀ ਕਾਰਨ ਬਾਜ਼ਾਰ ਦੀ ਸਥਿਤੀ ਕਾਫੀ ਚਿੰਤਾਜਨਕ ਬਣੀ ਹੋਈ ਹੈ ਕਿਉਂਕਿ ਇੱਥੇ ਸਥਿਤ ਹਲਵਾਈਆਂ ਦੀਆਂ ਦੋ ਪ੍ਰਮੁੱਖ ਅਤੇ ਵੱਡੀਆਂ ਦੁਕਾਨਾਂ ਦੇ ਬਿਲਕੁਲ ਸਾਹਮਣੇ ਮੰਗਤਿਆਂ ਨੇ ਪੱਕਾ ਡੇਰਾ ਲਗਾਇਆ ਹੋਇਆ ਹੈ। ਜਦੋਂ ਵੀ ਕੋਈ ਗਾਹਕ ਖਰੀਦਦਾਰੀ ਕਰਨ ਲਈ ਇਹਨਾਂ ਦੁਕਾਨਾਂ ’ਤੇ ਰੁਕਦਾ ਹੈ ਤਾਂ ਮੰਗਤੇ ਤੁਰੰਤ ਉਹਨਾਂ ਨੂੰ ਘੇਰ ਲੈਂਦੇ ਹਨ ਅਤੇ ਪੈਸੇ ਮੰਗਣ ਲਈ ਗਾਹਕਾਂ ਦਾ ਪਿੱਛਾ ਕਰਦੇ ਹਨ ਜਿਸ ਕਾਰਨ ਬਾਜ਼ਾਰ ਆਉਣ ਵਾਲੀਆਂ ਔਰਤਾਂ ਅਤੇ ਬੱਚਿਆਂ ਨੂੰ ਭਾਰੀ ਪ੍ਰੇਸ਼ਾਨੀ ਅਤੇ ਸਹਿਮ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਦੁਕਾਨਦਾਰਾਂ ਅਤੇ ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਇਹਨਾਂ ਮੰਗਤਿਆਂ ਦੀ ਆਮਦ ਕਾਰਨ ਗਾਹਕ ਦੁਕਾਨਾਂ ਦੇ ਅੰਦਰ ਜਾਣ ਤੋਂ ਵੀ ਕਤਰਾਉਣ ਲੱਗ ਪਏ ਹਨ ਅਤੇ ਵਾਰ-ਵਾਰ ਮਨਾ ਕਰਨ ਦੇ ਬਾਵਜੂਦ ਵੀ ਇਹ ਮੰਗਤੇ ਉੱਥੋਂ ਨਹੀਂ ਹਟਦੇ ਜਿਸ ਕਾਰਨ ਬਾਜ਼ਾਰ ਦੀ ਦਿਖ ਵੀ ਪ੍ਰਭਾਵਿਤ ਹੋ ਰਹੀ ਹੈ। ਸ਼ਹਿਰ ਨਿਵਾਸੀਆਂ ਨੇ ਸਥਾਨਕ ਪੁਲਿਸ ਪ੍ਰਸ਼ਾਸਨ ਤੋਂ ਪੁਰਜ਼ੋਰ ਮੰਗ ਕੀਤੀ ਹੈ ਕਿ ਕਾਈਨੌਰ ਬਾਜ਼ਾਰ ਵਿੱਚ ਗਸ਼ਤ ਵਧਾਈ ਜਾਵੇ ਅਤੇ ਇਹਨਾਂ ਮੰਗਤਿਆਂ ਦੀ ਭਰਮਾਰ ਨੂੰ ਨੱਥ ਪਾਈ ਜਾਵੇ ਤਾਂ ਜੋ ਆਉਣ-ਜਾਣ ਵਾਲੇ ਰਾਹਗੀਰਾਂ ਅਤੇ ਗਾਹਕਾਂ ਨੂੰ ਇਸ ਰੋਜ਼ਾਨਾ ਦੀ ਮੁਸ਼ਕਲ ਤੋਂ ਨਿਜ਼ਾਤ ਮਿਲ ਸਕੇ। ਇਕ ਗਾਹਕ ਨੇ ਆਪਣਾ ਨਾਮ ਨਾਂ ਛਾਪਣ ਦੀ ਸ਼ਰਤ ਤੇ ਦੱਸਿਆ ਕਿ ਖਬਰਾਂ ਬਹੁਤ ਵਾਰ ਲੱਗ ਚੁੱਕੀਆ ਨੇ ਪਰ ਇਹਨਾਂ ਮੰਗਤਿਆਂ ਦਾ ਕੋਈ ਪੱਕਾ ਹੱਲ ਨਹੀਂ ਹੋ ਸਕਿਆ।

‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly

Previous articleਸ਼ਹਾਦਤ, ਬਹਾਦਰੀ ਅਤੇ ਆਤਮ-ਗੌਰਵ ਦੀ ਇਤਿਹਾਸਕ ਪਰੰਪਰਾ : ਉੱਤਰ ਭਾਰਤ ਦੀ ਨਾਰੀ ਵਿਸ਼ੇ ‘ਤੇ ਸੈਮੀਨਾਰ ਦਾ ਆਯੋਜਨ
Next articleਮਾਨ ਸਰਕਾਰ ਨੇ ਕੀਤਾ ਹਰ ਵਾਅਦਾ ਪੂਰਾ-ਸਤਨਾਮ ਜਲਾਲਪੁਰ, ਹਰਜੋਤ ਲੋਟੀਆ