ਹਾਸ਼ੀਏ ਤੇ ਪਹੁੰਚੇ ਲੋਕ

ਗਰੀਬ, ਔਰਤਾਂ, ਬੱਚੇ ਅਤੇ ਬਜ਼ੁਰਗ ਹੁੰਦੇ,
ਹਾਸ਼ੀਏ ਤੇ ਪਹੁੰਚੇ ਲੋਕਾਂ ਦੀ ਕਤਾਰ ਵਿੱਚ।
ਸਰਕਾਰਾਂ ਤੇ ਸਮਾਜ ਸੇਵੀ ਸੰਸਥਾਵਾਂ ਨੂੰ,
ਸੱਚੇ ਮਨੋਂ ਕੰਮ ਕਰਨਾ ਚਾਹੀਦਾ ਇਹਨਾਂ ਦੇ ਸਤਿਕਾਰ ਹਿਤ।

ਸਕੀਮਾਂ ਤਾਂ ਬਹੁਤ ਆਉਂਦੀਆਂ ਪਰਉਪਕਾਰ ਦੀਆਂ,
ਦੱਬੇ ਕੁਚਲੇ ਲੋਕਾਂ ਨੂੰ ਉੱਪਰ ਉਠਾਉਣਦੀਆਂ।
ਮਨਰੇਗਾ ਮਗਨਰੇਗਾ ਸਕੀਮਾਂ ਘੱਟੋ-ਘੱਟ ਰੁਜ਼ਗਾਰ ਗਰੰਟੀ,
ਖੁੱਲ੍ਹੇ ਗੱਫੇ ਲਵਾਉਂਦੀਆਂ ਏਜੰਸੀਆਂ ਨੂੰ,ਮੌਜਾਂ ਸਰਕਾਰ ਦੀਆਂ।

ਸਖਤੀ ਨਾਲ ਜੇ ਕੀਤੀਆਂ ਜਾਣ ਲਾਗੂ ,
ਤਾਂ ਹੀ ਸੁਧਰ ਸਕਦੀ ਹੈ ਕਾਰਗੁਜ਼ਾਰੀ ।
ਪ੍ਰਸ਼ਾਸਨ ਦਾ ਡਰ ਉਪਰੋਂ ਹੋਣਾ ਚਾਹੀਦਾ,
ਤਾਂ ਹੀ ਗਰੀਬਾਂ ਦੀ ਜੂਨ ਜਾਣੀ ਸੁਧਾਰੀ ।

ਰੱਜੇ-ਪੁੱਜੇ ਲੋਕ ਵੀ ਰਹਿੰਦੇ ਲਾਹਾ ਲੈਣ ਦੀ ਤਾਕ ਵਿੱਚ,
ਤਰਸ ਦੀ ਭਾਵਨਾ ਹੋਣੀ ਚਾਹੀਦੀ ਮਜਬੂਰ ਲੋਕਾਂ ਲਈ।
ਖੁਸ਼ੀਆਂ ਰੂਹ ਦੀਆਂ ਜੇ ਚਾਹੁੰਦੇ ਹੋ ਮਿੱਤਰੋ,
ਸਮਾਜ ਨੂੰ ਨਰੋਆ ਬਣਾਉਣ ਲਈ, ਸੇਵਾ ਕਰੋ ਜ਼ਰੂਰ ਪਛੜੇ ਲੋਕਾਂ ਲਈ।

ਅਮਰਜੀਤ ਸਿੰਘ ਤੂਰ
ਪਿੰਡ ਕੁਲਬੁਰਛਾਂ ਜ਼ਿਲਾ ਪਟਿਆਲਾ
ਫੋਨ ਨੰਬਰ : 9878469639

Previous articleਉੱਘੇ ਬਾਲ ਲੇਖਕ ਹਰਦੇਵ ਚੌਹਾਨ, ਨਾਮਵਰ ਪਾਕਿਸਤਾਨੀ ਸ਼ਾਇਰਾ ਤਾਹਿਰਾ ਸਰਾ ਤੇ ਪਰਮਜੀਤ ਸਿੰਘ ਸੰਸੋਆ ਸਾਹਿਤਕਾਰ ਦਾ ਰੁ-ਬ-ਰੂ ਸਮਾਗਮ
Next articleਪਿੰਡ ਰੂੰਮੀ ਤਹਿ: ਜਗਰਾਉਂ ਜ਼ਿਲ੍ਹਾ ਲੁਧਿਆਣਾ, ਪ੍ਰਵਾਸੀ ਭਰਾਵਾਂ ਵੱਲੋਂ ਨਗਰ ਦੀ ਸੁਸਾਇਟੀ ਨੂੰ ਗੇਟ ਦਾਨ ਕੀਤਾ ਗਿਆ