ਪਿੰਡ ਰੂੰਮੀ ਤਹਿ: ਜਗਰਾਉਂ ਜ਼ਿਲ੍ਹਾ ਲੁਧਿਆਣਾ, ਪ੍ਰਵਾਸੀ ਭਰਾਵਾਂ ਵੱਲੋਂ ਨਗਰ ਦੀ ਸੁਸਾਇਟੀ ਨੂੰ ਗੇਟ ਦਾਨ ਕੀਤਾ ਗਿਆ

(ਸਮਾਜ ਵੀਕਲੀ)

ਨਕੋਦਰ ਮਹਿਤਪੁਰ (ਹਰਜਿੰਦਰ ਪਾਲ ਛਾਬੜਾ)- ਇਹ ਗੇਟ ਪਹਿਲਾਂ ਪੁਰਾਣਾ ਸੀ। ਇਹ ਚੰਗੇ ਕਾਰਜ ਲਈ 35,000 ਹਜ਼ਾਰ ਰੁਪਏ ਦਿੱਤੇ ਗਏ। ਸ. ਹਰਪਾਲ ਸਿੰਘ ਗਿੱਲ ਸੈਕਟਰੀ ਰੂੰਮੀ ਕੈਨੇਡਾ ਪਿਤਾ ਇੰਦਰਜੀਤ ਸਿੰਘ ਗਿੱਲ ਰੂੰਮੀ। ਜੋ ਪਿੰਡ ਦੀ ਸੁਸਾਇਟੀ ਵਿੱਚ ਸੈਕਟਰੀ ਰਹਿ ਚੁੱਕੇ ਆ, ਫਿਰ ਉਹ ਵਿਦੇਸ਼ ਚਲੇ ਗਏ ਅਤੇ ਆਪਣੇ ਪਿਛੋਕੜ ਅਤੇ ਜਨਮ ਭੂਮੀ ਨਾਲ ਜੁੜੇ ਰਹੇ। ਉਨ੍ਹਾਂ ਦੇ ਸਪੁੱਤਰ ਇੰਦਰਜੀਤ ਸਿੰਘ ਗਿੱਲ ਨੇ ਪਿੰਡ ਦੇ ਸਰਕਾਰੀ ਹਸਪਤਾਲ ਦੇ ਉਦਘਾਟਨ ਸਮੇਂ ਐਲਾਨ ਕੀਤਾ ਕਿ ਪਿੰਡ ਦੇ ਲੋੜਵੰਦ ਮਰੀਜ਼ਾਂ ਨੂੰ ਹਰ ਸਾਲ ਦਵਾਈਆਂ ਲਈ ਪੰਜਾਹ ਹਜ਼ਾਰ ਰੁਪਏ ਦਿੱਤੇ ਜਾਇਆ ਕਰਨਗੇ। ਇਸ ਪ੍ਰੋਗਰਾਮ ਦੌਰਾਨ ਉਨ੍ਹਾਂ ਨੂੰ ਨਗਰ ਪੰਚਾਇਤ, ਸੁਸਾਇਟੀ ਦੇ ਸਾਰੇ ਮੈਂਬਰਾਂ ਵੱਲੋਂ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ।ਅਤੇ ਉਨ੍ਹਾਂ ਦਾ ਧੰਨਵਾਦ ਕੀਤਾ ਗਿਆ।ਹਰਪਾਲ ਸਿੰਘ ਸੈਕਟਰੀ, ਇੰਦਰਜੀਤ ਸਿੰਘ ਗਿੱਲ, ਸਾਬਕਾ ਸਰਪੰਚ ਜਸਮੇਲ ਸਿੰਘ, ਪ੍ਰਧਾਨ ਜਗਦੀਪ ਸਿੰਘ, ਵਾਇਸ ਪ੍ਰਧਾਨ ਤਰਵਿੰਦਰ ਸਿੰਘ, ਗੁਰਦੀਪ ਸਿੰਘ ਗਿਆਨੀ, ਮਨਪ੍ਰੀਤ ਸਿੰਘ, ਮਨਦੀਪ ਸਿੰਘ, ਗੁਰਇਕਬਾਲ ਸਿੰਘ, ਸੁਰਜੀਤ ਸਿੰਘ, ਪਰਵਿੰਦਰ ਸਿੰਘ ਸੈਕਟਰੀ, ਕੁਲਦੀਪ ਸਿੰਘ ਸਰਪੰਚ, ਮੁਖਤਿਆਰ ਸਿੰਘ ਰੂਮੀ, ਨਾਲ ਸਿੰਘ ਮੈਂਬਰ ਆਦਿ ਹਾਜ਼ਰ ਸਨ।ਇਹ ਸਾਰੀ ਜਾਣਕਾਰੀ ਸਾਡੇ ਪ੍ਰਤੀਨਿਧ ਨੂੰ ਅੰਤਰਰਾਸ਼ਟਰੀ ਕਬੱਡੀ ਕਮੈਂਟੇਟਰ ਮਨਦੀਪ ਸਿੰਘ ਸਰਾਂ ਕਾਲੀਏ ਵਾਲਾ ਨੇ ਸਾਂਝੀ ਕੀਤੀ।

Previous articleਹਾਸ਼ੀਏ ਤੇ ਪਹੁੰਚੇ ਲੋਕ
Next articleਧਰਨਾ ਪ੍ਰਦਰਸ਼ਨ